ਬਲਜਿੰਦਰ ਮਾਨ ਦੀ ਲਿਖੀ ਪੁਸਤਕ “ਚੰਦ ਤੱਕ ਉਡਾ੍ਸਿ਼ਰੀ “ਲੋਕ ਅਰਪਣ

Advertisement

ਆਰਪੁਰ 7 ਜੁਲਾਈ (ਵਿਸ਼ਵ ਵਾਰਤਾ) –                           ਇੱਥੇ ਸਾਹਿਤ ਸਦਨ ਹੁਸਿ਼ਆਰਪੁਰ ਅਤੇ ਨਿੱਕੀਆਂ ਕਰੂਬਲਾਂ ਪ੍ਰਕਾਸ਼ਨ ਮਾਹਿਲਪੁਰ ਵਲੋਂ ਬਲਜਿੰਦਰ ਮਾਨ ਦੀ ਪੁਸਤਕ ‘ਚੰਦ ਤੱਕ ਉਡਾਰੀ` ਨੂੰ ਲੋਕ ਅਰਪਣ ਕਰਨ ਲਈ ਇਕ ਸਮਾਗਮ ਸਥਾਨਕ ਸਿ਼ਵ ਨਾਮਦੇਵ ਆਪਣਾ ਘਰ ਹਰਦੋਖਾਨਪੁਰ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਨਰਿੰਦਰ ਸਿੰਘ ਜੱਸਲ, ਬਲਜਿੰਦਰ ਮਾਨ, ਜਸਵੀਰ ਧੀਮਾਨ, ਦਰਸ਼ਨ ਸਿੰਘ ਦਰਸ਼ਨ ਅਤੇ ਅਸ਼ੋਕ ਪੁਰੀ ਨੇ ਕੀਤੀ।

    ਪੁਸਤਕ ‘ਚੰਦ ਤੱਕ ਉਡਾਰੀ` ਨੂੰ ਲੋਕ ਅਰਪਣ ਦੇ ਮੌਕੇ ਤੇ ਸ:ਨਰਿੰਦਰ ਸਿੰਘ ਜੱਸਲ ਨੇ ਕਿਹਾ ਕਿ ਬਲਜਿੰਦਰ ਮਾਨ ਬਾਲ ਸਾਹਿਤ ਦਾ ਮਾਣ ਹੈ ਅਤੇ ਉਹ ਆਪਣੀਆਂ ਕਿਰਤਾਂ ਨਾਲ ਬੱਚਿਆਂ ਨੂੰ ਚੰਦ ਤੱਕ ਉਡਾਰੀਆਂ ਲਾਉਣ ਦੇ ਕਾਬਿਲ ਬਣਾ ਰਿਹਾ ਹੈ, ਹੱਥਲੀ ਪੁਸਤਕ ਵਿੱਚ ਸ਼ਾਮਿਲ ਨਰਸਰੀ ਗੀਤ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਵਾਲੇ ਹਨ। ਜਿਹੜੇ ਬੱਚੇ ਅੰਗਰੇਜ਼ੀ ਦੇ ਗੀਤ ਗਾਉਂਦੇ ਫਿਰਦੇ ਹਨ, ਜਦੋਂ ਉਹ ਇਸ ਪੁਸਤਕ ਨੂੰ ਪੜਨਗੇ ਫਿਰ ਉਹ ਇਹੀ ਗੀਤ  ਗੁਣਗੁਨਾਉਣਗੇ। ਇਸ ਉਪਰੰਤ ਸ਼੍ਰੀ ਅਸ਼ੋਕ ਪੁਰੀ ਨੇ ਬਲਜਿੰਦਰ ਮਾਨ ਦੀ ਸਾਹਿਤ ਸਿਰਜਣਾ ਬਾਰੇ ਬੋਲਦਿਆਂ ਆਖਿਆ ਕਿ ਬਲਜਿੰਦਰ ਮਾਨ ਨੇ ਆਪਣੀ ਘਾਲਣਾ ਨਾਲ ਬਾਲ ਸਾਹਿਤ ਵਿੱਚ 15 ਪੁਸਤਕਾਂ ਦੀ ਸਿਰਜਣਾ, 5 ਦਾ ਅਨੁਵਾਦ ਅਤੇ 25 ਰੋਚਿਕ ਪੁਸਤਕਾਂ ਦੇ ਸੰਪਾਦਨ ਨਾਲ ਜਿਹੜੇ ਝੰਡੇ ਗਡੇ ਹਨ ਉਹ ਕੋਈ ਸੁਖਾਲਾ ਕੰਮ ਨਹੀਂ। ਅਸਲ ਵਿੱਚ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਵਾਰਿਸ ਬਣ ਕੇ ਪੂਰੇ ਪੰਜਾਬ ਵਿਚੋਂ ਪੰਜਾਬੀ ਵਿੱਚ ਨਿੱਜੀ ਖੇਤਰ ਦਾ ਇਕੋ ਇਕ ਬਾਲ ਰਸਾਲਾ ‘ਨਿੱਕੀਆਂ ਕਰੂਬਲਾਂ`  ਪਿਛਲੇ 25 ਸਾਲਾਂ ਤੋਂ ਨਿਰੰਤਰ ਪ੍ਰਕਾਸਿ਼ਤ ਕਰ ਰਿਹਾ ਹੈ।

    ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਾਹਿਤਕਾਰ ਜਸਵੀਰ ਧੀਮਾਨ ਅਤੇ ਦਰਸ਼ਨ ਸਿੰਘ ਦਰਸ਼ਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੁਸਤਕ ਦਾ ਮਨੋਰਥ ਪਾਠਕਾਂ ਨੂੰ ਨਰੋਏ ਸਾਹਿਤ ਰਾਹੀਂ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਦਾ ਹੈ। ਸਾਹਿਤਕਾਰ ਦੀ ਸਾਹਿਤ ਜਗਤ ਵਿੱਚ ਪਾਈ ਪੈੜ ਸਕੂਲ ਸਿਲੇਬਸ ਵਿੱਚ ਵੀ ਸ਼ਾਮਿਲ ਹੋ ਚੁੱਕੀ ਹੈ। ਇਸ ਮੌਕੇ ਤੇ ਬੱਗਾ ਸਿੰਘ ਆਰਟਿਸਟ, ਪੰਮੀ ਖੁਸ਼ਹਾਲਪੁਰੀ, ਚੈਂਚਲ ਸਿੰਘ ਬੈਂਸ ਅਤੇ ਅਮਰੀਕ ਦਿਆਲ ਨੇ ਕਿਹਾ ਕਿ ਪੁਸਤਕ ਵਿੱਚ ਸ਼ਾਮਿਲ ਗੀਤ ਜਿੱਥੇ ਬਾਲ ਮਨ ਅੰਦਰ ਨਵੀਆਂ ਅਤੇ ਨਰੋਈਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਦੇ ਹਨ