
ਚੰਡੀਗੜ੍ਹ 6 ਜੁਲਾਈ( ਵਿਸ਼ਵ ਵਾਰਤਾ ਡੈਸਕ) – ਪ੍ਰਸਿੱਧ ਗਾਇਕ ਰਣਜੀਤ ਮਣੀ ਨੇ ਅੱਜ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮਹਿਲ ਕਲਾਂ ਦੇ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ਦੀ ਸਦਕਾ ਅੱਜ ਪਿੰਡ ਬਹਿਲਾ ਵਿਖੇ
ਸਿਰੋਪਾਉ ਭੇਂਟ ਕਰਕੇ ਗਾਇਕ ਰਣਜੀਤ ਮਣੀ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ।





















