ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਸਰਕਾਰ ਨੇ ਦੂਜੇ ਰਾਜਾਂ ਦੇ ਯਾਤਰੀ ਵਾਹਨਾਂ ਦੇ ਹਰਿਆਣਾ ਵਿਚ ਦਾਖਲ ਕਰਨ ਅਤੇ ਚਲਾਉਣ ‘ਤੇ ਲਗਾਏ ਜਾਣ ਵਾਲੇ ਮੋਟਰ ਵਾਹਨ ਟੈਕਸ ਦੀ ਦਰ ਨੂੰ ਸਹੀ ਕਰਨ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨ’ੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਵਜਾਰਤ ਦੀ ਮੀਟਿੰਗ ਵਿਚ 29 ਸਤੰਬਰ, 2017 ਦੀ ਨੋਟੀਫਿਕੇਸ਼ਨ ਨੂੰ ਸੋਧ ਕਰਨ ਲਈ ਖਰਡਾ ਨ’ੋਟੀਫਿਕੇਸ਼ਨ ਨੂੰ ਪ੍ਰਵਾਨਗੀ ਦੇ ਕੇ ਇੰਨ੍ਹਾਂ ਦਰਾਂ ਨੂੰ ਠੀਕ ਕੀਤਾ ਗਿਆ ਹੈ।
ਇਹ ਪ੍ਰਵਾਨਗੀ ਦਿੱਤੀ ਗਈ ਹੈ ਕਿ ਹੋਰ ਰਾਜਾਂ ਦੀ ਗੱਡੀਆਂ ਜੋ ਆਰਾਮਦਾਇਕ ਏ.ਸੀ. ਬੱਸ ਜਿਵੇਂ ਵੋਲਵੋ ਅਤੇ ਮਸਰਡੀਜ ਹੈ, ਦੇ ਸਬੰਧ ਵਿਚ ਟੈਕਸ ਦੀ ਸੋਧ ਦਰ 5000 ਰੁਪਏ ਰ’ੋਜਾਨਾ, 15 ਦਿਨਾਂ ਲਈ 60,000 ਰੁਪਏ ਅਤੇ ਇਕ ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਜੇਕਰ ਇਹ ਟੈਕਸ ਤਿਮਾਹੀ, ਛੇਮਾਹੀ ਅਤੇ ਸਾਲਾਨਾ ਅਦਾ ਕੀਤੀ ਜਾਂਦੀ ਹੈ ਤਾਂ ਇੰਨ੍ਹਾਂ ‘ਤੇ ਕ੍ਰਮਵਾਰ 10 ਫੀਸਦੀ, 15 ਫੀਸਦੀ ਅਤੇ 20 ਫੀਸਦੀ ਦੀ ਛੋਟ ਦਿੱਤੀ ਜਾਵੇਗੀ।