ਐੱਸ ਐੱਸ ਪੀ ਮੈਡਮ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਐੱਸ ਪੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੋਜੇਵਾਲ ਪੁਲਿਸ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਤੇ ਟੋਰੋਵਾਲ ਨਜ਼ਦੀਕ ਇਕ ਵਿਅਕਤੀ ਨੂੰ ਦੇਸੀ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਡੀ ਐੱਸ ਪੀ ਦਵਿੰਦਰ ਸਿੰਘ ਬਲਾਚੌਰ ਤੇ ਐਸ ਐਚ ਓ ਰਘੁਵੀਰ ਸਿੰਘ ਪੋਜੇਵਾਲ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਦੇ ਏਐਸ ਆਈ ਰਾਮ ਸਿੰਘ ਪੁਲਿਸ ਪਾਰਟੀ ਸਮੇਤ ਸਮਸ਼ਾਨ ਘਾਟ ਚਾਂਦਪੁਰ ਰੁੜਕੀ ਵਿਖੇ ਗਸਤ ਕਰ ਰਹੇ ਸਨ ਤਾਂ ਉਥੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਹਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਲੀਪੁਰ ਥਾਣਾ ਗੜਸ਼ੰਕਰ ਅਤੇ ਦਿਲਾਵਰ ਸਿੰਘ ਵਾਸੀ ਹਰਿਆਣਾ ਹਾਲ ਵਾਸੀ ਟੋਰੋਵਾਲ ਜੋ ਕਿ ਦੇਸੀ ਪਿਸਤੌਲ ਬਣਾ ਕੇ ਵੇਚਣ ਦਾ ਧੰਦਾ ਕਰਦੇ ਹਨ ਤੇ ਹੁਣ ਦੋਨੋਂ ਕਰੀਮਪੁਰ ਸਾਈਟ ਤੋਂ ਜੰਗਲ ਰਸਤੇ ਪਿੰਡ ਟੋਰੋਵਾਲ ਤੇ ਭੋਲੇਵਾਲ ਨਜਦੀਕ ਲੀਕ ਸੜਕ ਨੂੰ ਚੜਨ ਵਾਲੇ ਹਨ। ਤੁਰਤ ਏ ਐੱਸ ਆਈ ਰਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾ ਬੰਦੀ ਕਰਕੇ ਸਾਹਮਣੇ ਤੋਂ ਆ ਰਹੇ ਹਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਥਾਣਾ ਗੜਸ਼ੰਕਰ ਨੂੰ ਦੇਸੀ ਪਿਸਤੌਲ ਤੇ ਪੰਜ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰ ਲਿਆ ਜਦਕਿ ਦੂਜਾ ਉਸ ਦਾ ਸਾਥੀ ਦਿਲਾਵਰ ਸਿੰਘ ਭੱਜਣ ਵਿੱਚ ਕਾਮਜਾਬ ਹੋ ਗਿਆ। ਗ੍ਰਿਫਤਾਰ ਮੁਲਜਿਮ ਹਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਲੀਪੁਰ ਥਾਣਾ ਗੜਸ਼ੰਕਰ ਨੇ ਪੁਲਿਸ ਵੱਲੋ ਪੁੱਛਗਿਛ ਕਰਨ ਤੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਚਰਨਜੀਤ ਸਿੰਘ ਉਰਫ (ਚਨੀ) ਪੁੱਤਰ ਮਲਕੀਅਤ ਸਿੰਘ ਪਿੰਡ ਲੇਹਲਾ ਹਰਿਆਣਾ ਭੂੰਗਾ ਹੁਸ਼ਿਆਰਪੁਰ ਤੋਂ ੧੨ ਬੋਰ ਦੇਸੀ ਪਿਸਤੌਲ ਲੈਕੇ ਉਸ ਨੂੰ ਦੇਖ ਕੇ ਮੈਂ ਇਹ ਪਿਸਤੌਲ ਬਣਾਇਆ ਸੀ ਤੇ ਫਿਰ ਉਸ ਨੂੰ ਵਾਪਿਸ ਕਰ ਦਿੱਤਾ ਸੀ। ਤੇ ਪੁਲਿਸ ਨੇ ਉਸ ਦੇ ਵਿਆਨਾ ਤੇ ਚਰਨਜੀਤ ਸਿੰਘ ਚੰਨੀ ਦੇ ਪਿੰਡ ਲੇਹਲਾ ਹਰਿਆਣਾ ਭੂੰਗਾ ਹੁਸ਼ਿਆਰਪੁਰ ਛਾਪੇਮਾਰੀ ਕਰਕੇ ਚੰਨੀ ਨੂੰ ਇਕ ਦੇਸੀ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸ ਸਮੇਤ ਗਿਰਫ਼ਤਾਰ ਕਰ ਲਿਆ ਹੈ ਇਸ ਮੁਕੱਦਮੇ ਵਿੱਚ ਤੀਜੇ ਮੁਲਜਿਮ ਦਾ ਵਾਧਾ ਕਰ ਦਿੱਤਾ ਗਿਆ ਹੈ ਪੁਲੀਸ ਨੇ ਮੁਲਜਿਮ ਹਰਜਿੰਦਰ ਸਿੰਘ ਨੂੰ ਮਾਨਯੋਗ ਬਲਵਿੰਦਰ ਕੌਰ ਧਾਲੀਵਾਲ ਬਲਾਚੌਰ ਦੀ ਅਦਾਲਤ ਵਿੱਚ ਪੇਸ਼ ਕਰਕੇ ੩ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਇਸ ਮੌਕੇ ਐਸਐਚਓ ਨੇ ਦੱਸਿਆ ਕਿ ਰੀਮਾਂਡ ਦੌਰਾਨ ਪੁਛਗਿਛ ਦੌਰਾਨ ਇਨ੍ਹਾਂ ਮੁਲਜ਼ਮਾਂ ਕੋਲੋਂ ਹੋਰ ਵੀ ਵਾਰਦਾਤਾਂ ਤੇ ਲੁੱਟਾਂ ਖੋਹਾਂ ਕਰਨ ਦਾ ਖੁਲਾਸਾ ਹੋ ਸਕਦਾ ਹੈ। ਪੁਲਿਸ ਨੇ ਆਰ ਮੈਜ ਐਕਟ ਅਧੀਨ 25,54,59 ਲਗਾਕੇ ਤਿਨਾ ਮੁਲਜਿਮ ਖਿਲਾਫ ਮੁਕੱਦਮਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਤੀਜੇ ਮੁਲਜਿਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ ਮੁੰਬਈ, 25 ਅਪ੍ਰੈਲ (IANS,ਵਿਸ਼ਵ ਵਾਰਤਾ) ਬੀਐਮਸੀ ਡਿਜ਼ਾਸਟਰ ਕੰਟਰੋਲ ਨੇ ਇੱਥੇ ਦੱਸਿਆ ਕਿ...