ਭਾਰਤ ਵਿੱਚ ਨਹੀਂ ਰੁੱਕ ਰਿਹਾ ਕਾਰੋਨਾ ਦਾ ਕਹਿਰ – ਪਹੁੰਚਿਆ ਤਿਜੇ ਸਥਾਨ ਤੇ

Advertisement

ਚੰਡੀਗੜ੍ਹ 5 ਜੁਲਾਈ ( ਵਿਸ਼ਵ ਵਾਰਤਾ ਡੈਸਕ) ਦੁਨੀਆ ਦੇ ਨਾਲ ਭਾਰਤ ਵਿੱਚ *ਕਾਰੋਨਾ* ਦਾ ਕਹਿਰ ਵੱਧ ਦਾ ਹੀ ਜਾ ਰਿਹਾ ਹੈ । ਭਾਰਤ ਵਿੱਚ ਅੱਜ ਰੂਸ ਨੂੰ ਪਿਸ਼ਾੜ ਕੇ ਦੁਨੀਆ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਨੂੰ ਛੱਡ ਕੇ  ਤੇਜੀ ਸਥਾਨ ਤੇ ਪਹੁੰਚ ਗਿਆ ਹੈ  । ਭਾਰਤ ਵਿੱਚ ਇਸ ਸਮੇਂ ਮਰੀਜਾਂ ਦੀ ਗਿਣਤੀ 6 ਲੱਖ 97 ਹਜ਼ਾਰ ਤੋਂ ਵੱਧ ਹੋ ਗਈ ਹੈ । ਜਦਕਿ ਭਾਰਤ ਵਿੱਚ ਮੌਤਾਂ ਦੀ ਗਿਣਤੀ 19 ਹਜ਼ਾਰ 700 ਦੇ ਕਰੀਬ ਹੋ ਗਈ ਹੈ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸਮੇਂ ਅਮਰੀਕਾ ਵਿੱਚ 29 ਲੱਖ 59 ਹਜ਼ਾਰ ਤੋਂ ਵੱਧ ਮਰੀਜ਼ ਹਨ ਜਦਕਿ ਦੂਜੇ ਨੰਬਰ ਉਤੇ ਬ੍ਰਾਜ਼ੀਲ ਵਿੱਚ 15 ਲੱਖ 79 ਹਜ਼ਾਰ ਤੋਂ ਵੱਧ ਮਰੀਜ਼ ਹਨ । ਚੋਥੇ ਨੰਬਰ ਤੇ ਚਲੇ ਗਏ ਰੂਸ ਵਿੱਚ 6 ਲੱਖ 81 ਹਜ਼ਾਰ ਤੋਂ ਵੱਧ ਮਰੀਜ਼ ਹਨ ।