ਚੰਡੀਗੜ੍ਹ 5 ਜੁਲਾਈ ( ਵਿਸ਼ਵ ਵਾਰਤਾ )- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਮਨਜੀਤ ਸਿੰਘ ਭੌਮਾਂ ਅਤੇ ਸੀਨੀਅਰ ਅਕਾਲੀ ਆਗੂ ਸ੍ਰ ਸਰਬਜੀਤ ਸਿੰਘ ਜੰਮੂ , ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ, ਹਰਸ਼ਰਨ ਸਿੰਘ ਭਰਤਪੁਰ ਜੱਟਾਂ ਤੇ ਗੁਰਚਰਨ ਸਿੰਘ ਬਸਿਆਲਾ ਨੇ ਦੱਸਿਆ ਕਿ 7 ਜੁਲਾਈ 2020 ਨੂੰ ਸਵੇਰੇ 11 ਵਜੇ ਗੁਰਦੁਆਰਾ ਸ਼ਹੀਦਾਂ ( 1947 ) ਮਾਡਲ ਟਾਊਨ ਲੁਧਿਆਣਾ ਵਿਖੇ ਬੁਲਾਈ ਪੰਜਾਬ ਅਤੇ ਪੰਥਕ ਹਿਤੈਸ਼ੀਆਂ ਦੀ ਮੀਟੰਗ ਇਤਿਹਾਸਕ ਹੋਣ ਦੇ ਨਾਲ ਨਾਲ ਪੰਥ ਤੇ ਪੰਜਾਬ ਨੂੰ ਇੱਕ , ਨਵੀਂ ਨੀਤੀ, ਨਵੀ ਦਿਸ਼ਾ ਅਤੇ ਅਗਵਾਈ ਲਈ ਇੱਕ ਸੂਝਵਾਨ, ਸੁਘੜ, ਦੂਰਅੰਦੇਸ਼, ਇਮਾਨਦਾਰ ਤੇ ਨਵਾਂ ਜੁਝਾਰੂ ਨੇਤਾ ਦੇਵੇਗੀ।
ਫੈਡਰੇਸ਼ਨ/ਅਕਾਲੀ ਆਗੂਆਂ ਕਿਹਾ ਕਿ ਇਸ ਸਮੇਂ ਸਿੱਖ ਪੰਥ ਅਤੇ ਪੰਜਾਬ ਵਿਚ ਰਾਜਨੀਤਕ, ਆਰਥਿਕ ਅਤੇ ਧਾਰਮਿਕ ਅਗਵਾਈ ਦਾ ਖਲਾਅ ਬਣਿਆ ਹੋਇਆ ਹੈ। ਕੈਪਟਨ ਅੰਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਸਿਆਸੀ/ਆਰਥਕ ਸਾਂਝ ਨੇ ਪੰਜਾਬ ਅਤੇ ਪੰਥ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਹਾਲੇ ਵੀ ਕਰ ਰਹੇ ਹਨ। ਪੰਜਾਬ ਅੰਦਰ ਕਾਂਗਰਸ-ਬਾਦਲ-ਭਾਜਪਾ ਦੀ ਰਾਜਨੀਤਕ ਸਾਂਝ ਭਿਆਲੀ ਤੋੌਂ ਪੰਜਾਬ ਦੇ ਲੋਕਾਂ ਖਾਸ ਕਰ ਸਿੱਖ ਕੌਮ ਨੂੰ ਮਿਲੇ ਧੋਖਿਆਂਅਤੇ ਭ੍ਰਿਸ਼ਟ ਨਿਜਾਮ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਖਾਸ ਕਰ ਸਿੱਖਾਂ ਲਈ ਇੱਕ ਨਵੀਂ ਸੋਚ,ਨਵੀਂ ਨੀਤੀ,ਨਵਾਂ ਨਿਜਾਮ ਅਤੇ ਨਵਾਂ ਨੇਤਾ ਚੁਣਨ ਲਈ ਦਿ੍ੱੜ ਸੰਕਲਪ ਕਰ ਦਿਤਾ ਹੈ।
7 ਜੁਲਾਈ ਸਵੇਰੇ 11 ਵਜੇ ਪੰਜਾਬ ਅਤੇ ਪੰਥ ਹਿਤੈਸ਼ੀਆਂ ਦੀ ਇਹ ਵੱਡੀ ਮੀਟੰਗ ਪੰਜਾਬ ਵਿੱਚ ਇਮਾਨਦਾਰ, ਦੂਰਅੰਦੇਸ਼, ਸੂਝਵਾਨ ਅਤੇ ਲੋਕਾਂ ਦਾ ਅਪਣਾ ਨਿਜਾਮ ਸਥਾਪਿਤ ਕਰਨ ਵੱਲ ਪਹਿਲਾਂ ਕਦਮ ਤੇ ਇੱਕ ਮੀਲ ਪੱਥਰ ਤੇ ਪੰਜਾਬੀਆਂ ਦੀ ਏਕਤਾ ਲਈ ਅਹਿਮ ਸਾਬਿਤ ਹੋਵੇਗੀ । ਉਹਨਾਂ ਕਿਹਾ ਇਹ ਪੰਥਕ ਮੀਟਿੰਗ ਪੰਜਾਬ ਅਤੇ ਪੰਥ ਦੇ ਰਾਜਨੀਤਿਕ ਮੰਚ ਤੇ ਖਲੋਤੇ ਤੇ ਬੋਅ ਮਾਰ ਚੁੱਕੇ ਪਾਣੀਆਂ ਵਿੱਚ ਵੱਡੀ ਹਲਚਲ ਪੈਂਦਾ ਕਰਕੇ ਰੱਖ ਦੇਵੇਗੀ । ਉਹਨਾਂ ਕਿਹਾ ਕਿ ਇਸ ਪੰਥਕ ਮੀਟਿੰਗ ਵਿੱਚ ਪੰਜਾਬ ਤੇ ਪੰਥ ਦੀ ਬੇਦਾਗ਼ ਸ਼ਖਸੀਅਤ ਰਾਜ ਸਭਾ ਮੈਂਬਰ , ਸੀਨੀਅਰ ਅਕਾਲੀ ਆਗੂ ਸ ਸੁਖਦੇਵ ਸਿੰਘ ਢੀਂਡਸਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ ।
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ...