ਬਲਾਚੌਰ, 04 ਜੁਲਾਈ (ਵਿਸ਼ਵ ਵਾਰਤਾ)-
ਕੋਈ ਵਕਤ ਸੀ ਜਦ ਪੁਲਿਸ ਵਿਭਾਗ ਵਲੋਂ ਲੋਕਾਂ ਵਲੋਂ ਮੂੰਹ ਢੱਕਣ ਦੀ ਸੂਰਤ ਵਿੱਚ ਚਲਾਨ ਕੀਤੇ ਜਾਂਦੇ ਸਨ । ਅੱਜ ਸਮੇਂ ਨੇ ਉਲਟ ਰਫਤਾਰ ਫੜਦਿਆ ਪੁਲਿਸ ਵਿਭਾਗ ਨੂੰ ਇਸ ਜਗ੍ਹਾਂ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਉਹਨਾਂ ਵਲੋ ਹੁਣ ਮੂੰਹ ਨਾ ਢੱਕਣ ਦੀ ਸੂਰਤ ਵਿੱਚ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ । ਕੋਰੋਨਾ ਵਾਈਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਹਦਾਇਤਾ ਜਾਰੀ ਕੀਤੀਆ ਹਨ ਕਿ ਕੋਈ ਵੀ ਵਿਅਕਤੀ ਆਪਣੇ ਘਰਾ ਵਿੱਚੋ ਬਿਨਾਂ ਕੰਮ ਬਾਹਰ ਨਾ ਅਤੇ ਘਰਾ ਵਿੱਚੋ ਬਾਹਰ ਆਉਣ ਦੀ ਸੂਰਤ ਵਿੱਚ ਆਪਣੇ ਨੱਕ ਮੁੂੰਹ ਨੂੰ ਮਾਸਕ ਨਾਲ ਢੱਕ ਕੇ ਰੱਖੋ । ਇਸ ਸਬੰਧੀ ਪੁਲਿਸ ਵਿਭਾਗ ਨੂੰ ਵੀ ਹਦਾਇਤਾ ਜਾਰੀ ਹਨ ਕਿ ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਬਿਨਾ ਮਾਸਕ ਲਗਾਏ ਬਾਹਰ ਘੁੰਮਦੇ ਲੋਕਾਂ ਨੂੰ ਜਿੱਥੇ ਜਾਗਰੂਕ ਕੀਤਾ ਜਾਵੇ ਉਥੇ ਹੀ ਲਾਪਰਵਾਹ ਲੋਕਾਂ ਦੇ ਚਲਾਨ ਵੀ ਕੱਟੇ ਜਾਣ ।
ਇਸੀ ਲੜੀ ਤਹਿਤ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐਸਐਚਓ ਅਨਵਰ ਅਲੀ ਦੀ ਅਗਵਾਈ ਵਿੱਚ ਮੇਨ ਚੌਕ ਬਲਾਚੌਰ ਵਿੱਚ ਹੋਈ ਨਾਕੇਬੰਦੀ ਦੌਰਾਨ ਟਰੈਫਿਕ ਨਿਯਮਾਂ ਦੇ ਰੂਲਾਂ ਦੀ ਉਲੰਘਣਾ ਕਰਨ ਅਤੇ ਨੱਕ ਮੂੰਹ ਤੇ ਮਾਸਕ ਨਾ ਲਗਾਉਣ ਵਾਲਿਆ ਦੇ ਚਲਾਨ ਕੱਟੇ ਗਏ । ਇਸ ਮੌਕੇ ਐਸਐਚਓ ਅਨਵਰ ਅਲੀ ਨੇ ਦੱਸਿਆ ਕਿ ਪੁਲਿਸ ਦੁਆਰਾ ਪਬਲਿਕ ਨੂੰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਟਰੈਫਿਕ ਨਿਯਮਾਂ ਦੀ ਉਲਘਣਾ ਨਾ ਕਰਨ ਵਾਰੇ ਵੀ ਸੁਚੇਤ ਕੀਤਾ ਜਾ ਰਿਹਾ ਹੈ । ਉਹਨਾਂ ਆਖਿਆ ਕਿ ਲੋਕਾ ਦੇ ਸਾਥ ਨਾਲ ਹੀ ਅਸੀਂ ਪੰਜਾਬ ਸਰਕਾਰ ਮਿਸਨ ਫਤਿਹ ਨੂੰ ਫਤੇਹ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ ਜਿਸ ਲਈ ਉਨ੍ਹਾਂ ਲੋਕਾ ਨੂੰ ਅਪੀਲ ਕਰਦਿਆ ਕਿਹਾ ਕਿ ਹਦਾਇਤਾ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ।






















