ਪੁਲਿਸ ਦੇ ਸਹਿਯੋਗ ਨਾਲ ਪਿੰਡਾਂ ‘ਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਬਾਰੇ ਕੀਤਾ ਜਾਗਰੂਕ
ਪਾਤੜਾਂ/ਘੱਗਾ, 4 ਜੁਲਾਈ (ਵਿਸ਼ਵ ਵਾਰਤਾ)-
ਜੀਓਜੀ ਖੁਸ਼ਹਾਲੀ ਦੇ ਰਾਖਿਆਂ ਨੇ ਕੋਵਿਡ-19 ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪਿੰਡ-ਪਿੰਡ ਪ੍ਰਚਾਰ ਅਰੰਭਿਆ ਹੋਇਆ ਹੈ। ਇਸ ਤਹਿਤ ਅੱਜ ਪਾਤੜਾਂ ਤੋਂ ਘੱਗਾ ਤੱਕ ਵਿਸ਼ਾਲ ਰੈਲੀ ਕੱਢੀ ਗਈ। ਤਹਿਸੀਲ ਪਾਤੜਾਂ ਦੀ ਇਹ ਦੂਜੀ ਰੈਲੀ ਪੁਲਿਸ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੱਢੀ ਗਈ।
ਪਾਤੜਾਂ ਤਹਿਸੀਲ ਕੰਪਲੈਕਸ ਤੋਂ ਸ਼ੁਰੂ ਹੋਈ ਇਹ ਰੈਲੀ ਪਿੰਡ ਬੁਰੜ, ਦਫ਼ਤਰੀ ਵਾਲਾ, ਧੂਹੜ, ਬਰਾਸ, ਬ੍ਰਹਾਮਣ ਮਾਜਰਾ ਤੋਂ ਹੁੰਦੇ ਹੋਏ ਘੱਗਾ, ਅਤਾਲਾਂ, ਡਰੌਲੀ, ਤੰਬੂਵਾਲਾ, ਬਣਵਾਲਾ ਤੋਂ ਵਾਪਸ ਪਾਤੜਾਂ ਤਹਿਸੀਲ ਕੰਪਲੈਕਸ ਵਿਖੇ ਸਮਾਪਤ ਹੋਈ। ਇਸ ਦੌਰਾਨ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਇਸ ਮੌਕੇ ਐਸ.ਐਚ.ਓ. ਘੱਗਾ ਸ. ਅੰਕੁਰਦੀਪ ਸਿੰਘ, ਵਿਜੀਲੈਂਸ ਏ.ਐਸ.ਆਹੀ. ਸਮਸ਼ੇਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੰਦਿਆਂ ਲੋਕਾਂ ਨੂੰ ਕੋਵਿਡ-19 ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।
ਇਸ ਦੌਰਾਨ ਜੀਓਜੀਜ ਨੇ ਕੋਵਿਡ-19 ਖ਼ਿਲਾਫ਼ ਸਾਵਧਾਨੀਆਂ ਵਰਤਣ ਦਾ ਸੁਨੇਹਾ ਦੇਣ ਲਈ ਆਯੋਜਿਤ ਇਸ ਰੈਲੀ ‘ਚ ਪੁ ਆਪਣੇ ਹੱਥ ਹਰ ਘੰਟੇ ਬਾਅਦ ਸਾਬਣ ਨਾਲ ਧੋਣ, ਆਪਸੀ ਦੂਰੀ, ਮਾਸਕ ਪਾਉਣ, ਬੇਲੋੜੀ ਆਵਾਜਾਈ ਤੋਂ ਗੁਰੇਜ਼, ਕੋਵਾ ਐਪ ਡਾਊਨ ਲੋਡ ਕਰਕੇ ਮਿਸ਼ਨ ਫ਼ਤਿਹ ਨਾਲ ਜੁੜਨ ਬਾਰੇ ਵੀ ਦੱਸਿਆ ਗਿਆ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਬੁਖਾਰ, ਸਾਂਹ ਰੁਕਣ ਦੀ ਸਮੱਸਿਆ ਹੋਵੇ ਤਾਂ ਉਹ 104 ਨੰਬਰ ‘ਤੇ ਕਾਲ ਕਰ ਸਕਦਾ ਹੈ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...