ਹੁਸਿਆਰਪੁਰ 4 ਜੁਲਾਈ (ਵਿਸ਼ਵ ਵਾਰਤਾ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗੜ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਮਤਮਸਤਕ ਹੋਏ ਸ੍ਰੀ ਪ੍ਰਿਥੀ ਚੰਦ ਰਿਟਾ.ਆਈ.ਏ.ਐਸ.ਅਤੇ ਚੌਧਰੀ ਖੁਸ਼ੀ ਰਾਮ ਰਿਟਾ,ਆਈ.ਏ.ਐਸ.ਜਿਨਾਂ ਨੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਦੀ ਸੇਵਾ ਲਈ 11 ਹਜਾਰ ਦਾ ਚੈੱਕ ਭੇਟ ਕੀਤਾ।ਇਸ ਸਮੇਂ ਸੰਤ ਸਰਵਣ ਦਾਸ ਜੀ ਸਲੇਮਟਾਵਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”,ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ ਖੁਰਾਲਗੜ ਸਾਹਿਬ ਆਦਿ ਮਹਾਂਪੁਰਖਾਂ ਨੇ ਸ੍ਰੀ ਪ੍ਰਿਥੀ ਚੰਦ ਅਤੇ ਚੌਧਰੀ ਖੁਸ਼ੀ ਰਾਮ ਦਾ ਇਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਗੁਰੂਘਰ ਦੇ ਸੁੰਦਰ ਸਰੂਪ ਅਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ.ਨੇ ਵਿਸ਼ੇਸ਼ ਤੌਰ ਤੇ ਆਦਿ ਵਾਸੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਅਜਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਬਹੁਜਨ ਸਮਾਜ ਵੱਡੀ ਪੱਧਰ ਤੇ ਵੰਡਿਆ ਹੋਇਆ ਹੋਣ ਕਾਰਨ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਿਹਾ ਹੈ।ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਧਾਰਮਿਕ ਅਤੇ ਰਾਜਨੀਤਕ ਦੋਵੇਂ ਪਲੇਟਫਾਰਮ ਮਜਬੂਤ ਕਰਕੇ ਇੱਕ ਸਾਂਝੇ ਪ੍ਰੋਗਰਾਮ ਤਹਿਤ ਵੱਡਾ ਅੰਦੋਲਨ ਆਰੰਭ ਕੀਤਾ ਜਾਵੇ।ਉਨਾਂ ਕਿਹਾ ਕਿ ਆਦਿ ਵਾਸੀ ਬਹੁਜਨ ਸਮਾਜ ਦਾ ਇੱਕ ਸਰਵ ਸ਼੍ਰੇਸ਼ਠ ਸਾਂਝਾ ਧਾਰਮਿਕ ਅਸਥਾਨ ਹੋਣਾ ਚਾਹੀਦਾ ਹੈ ਜਿਥੋਂ ਕੌਮ ਦੇ ਨਾਮ ਤੇ ਸ਼ੰਦੇਸ਼ ਜਾਰੀ ਹੋਵੇ ਅਤੇ ਸਾਰਾ ਆਦਿ ਵਾਸੀ ਬਹੁਜਨ ਸਮਾਜ ਉਸਨੂੰ ਮਹਾਨ ਸ਼ੰਦੇਸ਼ ਮੰਨ ਕੇ ਲਾਗੂ ਕਰੇ ਤੇ ਕਰਾਵੇ। ਇਸ ਸਮੇਂ ਬਸਪਾ ਪੰਜਾਬ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ,ਸੰਤ ਗਿਰਧਾਰੀ ਲਾਲ ਪ੍ਰਚਾਰਕ,ਸੁਖਵੀਰ ਦੁਗਾਲ ਮੈਨੇਂਜਰ,ਸਤਗੁਰ ਸਿੰਘ ਅਕਾਊਟੈਟ,ਬਿਕਰਮ ਸਿੰਘ ਸੋਡੀ ਸੀਨੀ.ਬਸਪਾ ਆਗੂ ਪੰਜਾਬ,ਪ੍ਰਸ਼ੋਤਮ ਅਹੀਰ,ਡਾ.ਰਤਨ ਚੰਦ,ਨਿਸ਼ਾਨ ਚੌਧਰੀ,ਜਗਤਾਰ ਸਿੰਘ ਰਿਟਾ.ਪਟਵਾਰੀ ਆਨੰਦਪੁਰ ਸਾਹਿਬ,ਇੰਜੀ.ਸੱਤਪਾਲ ਭਾਰਦਵਾਜ,ਇੰਜੀ,ਇੰਦਰਜੀਤ ਬੱਧਣ,ਸਤਵੰਤ ਸਿੰਘ ਨੰਦਾਚੌਰ,ਮੋਹਣ ਲਾਲ ਭਟੋਆ,ਸਾਬੀ ਸਤੌਰ,ਗੁਰਪ੍ਰੀਤ ਪੁਰਹੀਰਾਂ,ਸੋਹਣ ਲਾਲ ਪੁਰਹੀਰਾਂ,ਅਮਰਜੀਤ ਭੱਟੀ ਅਤੇ ਹੋਰ ਸੈਂਕੜੇ ਸੰਗਤਾਂ ਨੇ ਹਾਜਰ ਸਨ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...