-ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਇਕੋ ਛੱਤ ਹੇਠਾਂ ਮਿਲੇਗੀ ਮੁਫ਼ਤ ਸਹਾਇਤਾ
-ਪੀੜਤ ਔਰਤਾਂ ਨੂੰ ਕਾਨੂੰਨੀ ਹੱਕ ਤੇ ਇੰਨਸਾਫ ਪ੍ਰਾਪਤ ਕਰਵਾਉਣ ਲਈ ਵਾਧੂ ਮੁਸ਼ਕਿਲਾਂ ਜਾਂ ਔਕੜਾਂ ਤੋਂ ਬਚਾਉਣਾ ਮੁੱਖ ਮੰਤਵ-ਗੁਲਬਹਾਰ ਸਿੰਘ ਤੂਰ
ਪਟਿਆਲਾ, 3 ਜੁਲਾਈ (ਵਿਸ਼ਵ ਵਾਰਤਾ):
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਿਲ੍ਹਾ ਪਟਿਆਲਾ ਵਿਖੇ ਔਰਤਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਸਥਾਪਤ ਕੀਤੇ ਗਏ ਸਖੀ ਵਨ ਸਟਾਪ ਸੈਂਟਰ ਦੀ ਨਵੀਂ ਇਮਾਰਤ ਇੱਥੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਬਣਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਲਬਹਾਰ ਸਿੰਘ ਤੂਰ ਨੇ ਦੱਸਿਆ ਕਿ ਪਹਿਲਾਂ ਇਹ ਸੈਂਟਰ ਆਰਜੀ ਤੌਰ ‘ਤੇ ਇੱਥੇ ਰੈਡ ਕਰਾਸ ਦੀ ਇਮਾਰਤ ਵਿਖੇ ਚੱਲ ਰਿਹਾ ਸੀ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਤੂਰ ਨੇ ਦੱਸਿਆ ਕਿ ਘਰੇਲੂ ਹਿੰਸਾ, ਐਸਿਡ ਅਟੈਕ ਜਾਂ ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਇਕੋ ਛੱਤ ਹੇਠ ਮੁਫ਼ਤ ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਵਿਗਿਆਨਕ ਕਾਊਂਸਲਿੰਗ ਸਮੇਤ ਅਸਥਾਈ ਆਸਰਾ ਆਦਿ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਇਹ ਸੈਂਟਰ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦਾ ਮੁੱਖ ਮੰਤਵ ਪੀੜਤ ਔਰਤਾਂ ਨੂੰ ਆਪਣਾ ਕਾਨੂੰਨੀ ਹੱਕ / ਇਨਸਾਫ ਪ੍ਰਾਪਤ ਕਰਨ ਵਿਚ ਵਾਧੂ ਮੁਸ਼ਕਿਲਾਂ/ਔਕੜਾਂ ਤੋਂ ਬਚਾਉਣਾ ਹੈ।
ਸ. ਗੁਲਬਹਾਰ ਸਿੰਘ ਤੂਰ ਨੇ ਦੱਸਿਆ ਕਿ ਇਸ ਸਖੀ ਵਨ ਸਟਾਪ ਸੈਂਟਰ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਕਾਰਜ ਸੀ.ਡੀ.ਪੀ.ਓ. ਪਟਿਆਲਾ (ਅਰਬਨ) ਸ੍ਰੀਮਤੀ ਰੇਖਾ ਰਾਣੀ ਵਲੋਂ ਟੱਕ ਲਗਾ ਕੇ ਕਰਵਾਇਆ ਗਿਆ। ਇਮਾਰਤ ਦੀ ਉਸਾਰੀ ਲਗਭਗ 5 ਮਹੀਨੇ ਵਿਚ ਮੁਕੰਮਲ ਹੋ ਜਾਵੇਗੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਐਲ. ਗਰਗ ਅਤੇ ਮੈਡੀਕਲ ਸੁਪਰਡੰਟ ਡਾ. ਰੇਨੂੰ ਅਗਰਵਾਲ ਵੀ ਮੌਜੂਦ ਸਨ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ
ਮੁੱਖ ਚੋਣ ਅਧਿਕਾਰੀ ਵੱਲੋਂ ਲੋਕਾਂ ਨੂੰ ਸੀ-ਵਿਜਲ ਐਪ, ਟੋਲ-ਫ੍ਰੀ ਨੰਬਰ 1950 ਅਤੇ ਭਾਰਤੀ ਚੋਣ ਕਮਿਸ਼ਨ ਦੇ ਐਨ.ਜੀ.ਐਸ. ਪੋਰਟਲ ਰਾਹੀਂ ਚੋਣ...