ਨਵਾਂਸ਼ਹਿਰ, 3 ਜੁਲਾਈ (ਵਿਸ਼ਵ ਵਾਰਤਾ)-
ਕੋਵਿਡ-19 ਦੀ ਬੀਮਾਰੀ ਦੇ ਵਿਸ਼ਵ ਭਰ ’ਚ ਫੈਲਣ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਮਹਾਂਮਾਰੀ ਇਸ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਫੈਲਦੀ ਹੈ ਤਾਂ ਲੋਕਾਂ ਨੂੰ ਵੈਂਟੀਲੇਟਰਜ਼ ਅਤੇ ਆਕਸੀਜਨ ਦੀ ਲੋੜ ਪੈ ਸਕਦੀ ਹੈ ਤਾਂ ਜੋ ਇਸ ਦੀ ਕਮੀ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।
ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਮੈਜਿਸਟ੍ਰੇਟਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਡਰੱਗ ਜਲੰਧਰ, ਡਿਪਟੀ ਡਾਇਰੈਕਟਰ, ਫੈਕਟਰੀਜ਼ ਜਲੰਧਰ ਅਤੇ ਜ਼ਿਲ੍ਹਾ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਇਹ ਯਕੀਨੀ ਬਣਾਏਗੀ ਕਿ ਪੂਰੇ ਜ਼ਿਲ੍ਹੇ ਵਿੱਚ ਹੰਗਾਮੀ ਹਾਲਤ ’ਚ ਆਕਸੀਜਨ ਅਤੇ ਵੈਂਟੀਲੇਟਰਜ਼ ਦਾ ਸਟਾਕ ਮੁਕੰਮਲ ਰਹੇ ਅਤੇ ਇਸ ਦੀ ਕਮੀ ਆਉਣ ’ਤੇ ਉਕਤ ਸਮਾਨ ਨੂੰ ਜੇਕਰ ਬਾਹਰੋਂ ਮੰਗਵਾਉਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਬਾਕੀ ਵਿਭਾਗਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਦੀ ਸਪਲਾਈ ਨੂੰ ਚਾਲੂ ਰੱਖਿਆ ਜਾਵੇ। ਇਹ ਕਮੇਟੀ ਹਰ ਰੋਜ਼ ਆਕਸੀਜ਼ਨ ਅਤੇ ਵੈਂਟੀਲੇਟਰਜ਼ ‘ਰੀਅਲ ਟਾਈਮ ਸਟਾਕ’ ਦਾ ਟੇਬਲ ਬਣਾ ਕੇ ਰੱਖੇਗੀ ਅਤੇ ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹਫ਼ਤਾਵਾਰ ਰਿਪੋਰਟ ਪੇਸ਼ ਕਰੇਗੀ।