ਮੀਡੀਆ, ਸੋਸ਼ਲ ਮੀਡੀਆ ਅਤੇ ਬਹੁਜਨ ਸਮਾਜ ਅੰਦੋਲਨ 30.6.2020 3 ਜੁਲਾਈ (ਵਿਸ਼ਵ ਵਾਰਤਾ)-
ਪੰਜਾਬ ਦੇ ਸਥਾਪਤਿ ਮੀਡੀਆ ਦਾ ਰੋਲ ਬਸਪਾ ਪ੍ਰਤੀ ਹਮੇਸ਼ਾ ਨਕਾਰਾਤਮਕ ਰਿਹਾ ਹੈ। ਕਈ ਵਾਰ ਮਾਲਕਾਂ ਦੀ ਸੋਚ ਵਿੱਚ ਨੁਕਸ ਹੁੰਦਾ ਹੈ, ਜਦੋਂ ਕਿ ਹੇਠਾਂ ਤੋਂ ਪੱਤਰਕਾਰ ਠੀਕ ਨਜ਼ਰੀਏ ਨਾਲ ਰਪੋਰਟਿੰਗ ਕਰਦਾ ਹੈ। ਕਈ ਵਾਰ ਪੱਤਰਕਾਰ ਮਨੂਵਾਦੀ ਸੋਚ ਤਹਤਿ ਅਤੇ ਨਿੱਜੀ ਹਿੱਤਾਂ ਦੇ ਲਾਭ ਲਈ ਲਾਲਚ ਵਸ਼ ਨਾਲ ਓਤ ਪ੍ਰੋਤ ਹੋਕੇ ਗਲਤ ਖ਼ਬਰ ਨਸ਼ਰ ਕਰਵਾ ਜਾਂਦਾ ਹੈ, ਜਦੋਂ ਮੀਡੀਆ ਮਾਲਕਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਇਹਨਾਂ ਹਾਲਾਤਾਂ ਵਿੱਚ ਕਈ ਵਾਰ ਜਾਪਦਾ ਹੈ ਕਿ ਮੀਡੀਆ ਮੁਗਲ ਦੀ ਸੋਚ ਠੀਕ ਹੁੰਦੀ ਹੈ। ਲੇਕਿਨ ਅਜੋਏ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਦੋਂਕ ਇਹ ਮਨੂਵਾਦੀ ਸੋਚ ਪੱਖੀ ਮੀਡੀਆ ਦੇ ਨਾਲ ਨਾਲ ਇੰਟਰਨੈੱਟ ਦਾ ਸੂਚਨਾ ਸਮੁੰਦਰ ਉਫਾਨ ਤੇ ਹੈ ਤਾਂ ਅਸੀ ਮਨੂਵਾਦੀ ਸੋਚ ਦੇ ਮੀਡੀਆ ਦੀ ਮਜਬੂਰੀ ਨਾਲ ਬਧੇ ਹੱਥਾਂ ਵਾਲੀ ਜਕਡ਼ਨ ਵੀ ਦੇਖ ਰਹੇ ਹੈ। ਮੀਡੀਆ ਲਈ ਕਸ਼ਮ-ਕਸ਼ ਦਾ ਯੁੱਗ ਚਲ ਰਿਹਾ ਹੈ।
ਪੰਜਾਬ ਜੋ ਕਿ ਇਕ ਤਕਨੀਕ ਪੱਖੋਂ ਵਿਕਸਤ ਸੂਬਾ ਹੈ। ਇਸ ਕਰਕੇ ਰਵਾਇਤੀ ਮੀਡੀਆ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਬਹੁਜਨ ਸਮਾਜ ਲਈ ਇਹ ਸੁਨਹਿਰੀ ਯੁੱਗ ਹੈ। ਬਹੁਜਨ ਸਮਾਜ ਜੋ ਕਿ ਰਵਾਇਤੀ ਮੀਡੀਆ ਵਲੋਂ ਹਾਸ਼ੀਏ ਉਪਰ ਧੱਕਿਆ ਹੋਇਆ ਸੀ, ਸੋਸਲ ਮੀਡੀਆ ਦੀ ਆਮਦ ਨਾਲ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ ਹੈ। ਬਹੁਜਨ ਸਮਾਜ ਦੀ ਗੱਲ ਸੋਸ਼ਲ ਮੀਡੀਆ ਰਾਹੀਂ ਰਵਾਇਤੀ ਮੀਡੀਆ ਨੂੰ ਟੱਕਰ ਦੇ ਰਹੀ ਹੈ। ਤਕਨੀਕੀ ਪੱਖੋਂ ਵਿਕਸਤ ਸੂਬੇ ਵਿੱਚ ਜਿਊਦੇ ਰਹਿਣ ਲਈ ਰਵਾਇਤੀ ਮੀਡੀਆ ਨੂੰ ਪੰਜਾਬ ਵਿੱਚ ਆਪਣਾ ਨਜ਼ਰੀਆ ਬਦਲਣ ਦੀ ਜਰੂਰਤ ਹੈ। ਹਾਸ਼ੀਏ ਉਪਰ ਧੱਕੇ ਦਲਤਿ, ਪਛਡ਼ੇ, ਘੱਟ ਗਣਿਤੀ, ਗਰੀਬਾਂ, ਮੁਲਾਜ਼ਮਿ ਵਰਗ , ਕਿਸਾਨ ਅਤੇ ਔਰਤਾਂ ਦੀ ਆਧਾਰ ਭੂਤ ਜਰੂਰਤਾਂ ਦੀ ਗੱਲ ਕਰਕੇ ਹੀ ਰਵਾਇਤੀ ਮੀਡੀਆ ਜਿੰਦਾ ਰਿਹਾ ਹੈ।
ਇਹਨਾਂ ਹਾਲਾਤਾਂ ਵਿੱਚ ਬਹੁਜਨ ਸਮਾਜ ਵਿੱਚ ਅੰਦੋਲਨ ਨੂੰ ਪਰਚੰਡ ਕਰਨ ਜਥੇ ਸੋਸ਼ਲ ਮੀਡੀਆ ਵਿੱਚ ਕੁਝ ਵਿਚਾਰਕ ਚੇਹਰੇ ਉਭਰਨ ਦੀ ਉਮੀਦ ਹੈ, ਉਥੇ ਹਾਲੀ ਤਕ ਬਹੁਤ ਸਾਰਾ ਕੱਚ ਘਰਡ਼ ਮੀਡੀਆ ਹੀ ਵਿਕਸਤ ਹੁੰਦਾ ਨਜ਼ਰ ਆ ਰਹਾ ਹੈ ਜੋ ਕਿ ਆਪਣੇ ਜੰਗਲ ਨੂੰ ਆਪਣੇ ਹੱਥੀਂ ਹੀ ਤੀਲੀਆ ਨਾਲ ਫੂਕਦਾ ਨਜ਼ਰ ਆਉਂਦਾ ਹੈ। ਹਾਲੀਂ ਤਕ ਸੋਸ਼ਲ ਮੀਡੀਆ ਉਪਰ ਇਕ ਵੀ ਸਰਬ ਪ੍ਰਵਾਨਤਿ ਬੁੱਧੀਮਤਾ ਨਾਲ ਭਰਪੂਰ ਖੋਜੀ, ਵਿਦਵਾਨਾਂ ਦੀਆਂ ਖੋਜੀ ਚਰਚਾਵਾਂ ਆਦਿ ਨਾਲ ਸਮਰੱਥ ਮੀਡੀਆ ਨਜਰ ਨਹੀਂ ਆਉਂਦਾ। ਬਹੁਜਨ ਸਮਾਜ ਅੰਦੋਲਨ ਨੂੰ ਨੁਕਸਾਨ ਪਹੰਚਾਉਂਦੀਆਂ ਖਬਰਾਂ, ਆਪਣੇ ਅੰਦੋਲਨ ਪਰ ਹੱਲਾ ਕਰਦੇ ਕੱਚ ਘਰਡ਼ ਮੀਡੀਆ ਕਰਮੀ, ਜਿਹਨਾਂ ਨੂੰ ਇਹ ਵੀ ਸਮਝ ਨਹੀਂ ਕਿ ਓਹਨਾ ਦਾ ਲਿਖਿਆ ਅਤੇ ਬੋਲਆਿ ਕਿੱਥੇ ਫਾਇਦਾ ਕਰਦਾ ਹੈ ਅਤੇ ਕਿੱਥੇ ਨੁਕਸਾਨ ਕਰਦਾ ਹੈ। ਅਜਹੇ ਹਾਲਾਤਾਂ ਵਿੱਚ ਲਗਦਾ ਹੈ ਕਿ ਪੰਜਾਬ ਵਿੱਚ ਬਹੁਜਨ ਸਮਾਜ ਅੰਦੋਲਨ ਨੂੰ ਕਮਜ਼ੋਰ ਕਰਨ ਲਾਈ ਲੰਬੀ ਦੇ ਬਾਦਲੋਂ (ਭ) ਸੇ (ਸ਼) ਲੇਕਰ ਪੰਡਤਿ ਨਹਰੂ ਦੀ ਕਾਂਗਰਸ (ਫ) ਤੱਕ ਵੀ ਸਾਜਸ਼ਿ ਨਾਲ ਲੱਗੇ ਹੋਏ ਹਨ ਕਿ ਕੱਚ ਘਰਡ਼ ਮੀਡੀਆ ਕਰਮੀਆ ਦੇ ਚੇਹਰੇ ਉਪਰ ਨਕਲੀ ਨਕਾਬ ਪਾਕੇ ਬਹੁਜਨ ਸਮਾਜ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ ਜਾਵੇ। ਬਹੁਜਨ ਸਮਾਜ ਅੰਦੋਲਨ ਦੇ ਮੋਢੀ ਸਾਹਬਿ ਸ਼੍ਰੀ ਕਾਂਸ਼ੀ ਰਾਮ ਜੀ ਨੇ ਕਹਾ ਸੀ ਕਿ ਦੁਸ਼ਮਣ ਦੀ ਡਿਊਟੀ ਹੈ ਕਿ ਉਹ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ, ਅਤੇ ਸਾਡੀ ਡਿਊਟੀ ਹੈ ਕਿ ਅਸੀਂ ਗੁੰਮਰਾਹ ਨਹੀਂ ਹੋਣਾ ਹੈ ਤਾਂ ਕਿ ਅਸੀਂ ਆਪਣੇ ਪੈਰਾਂ ਉਪਰ ਖਡ਼ੇ ਹੋਕੇ ਆਪਣਾ ਨਿਸ਼ਾਨਾ ਪੂਰਾ ਕਰ ਸਕੀਏ। ਗੁੰਮਰਾਹ ਕਰਨ ਵਾਲੇ ਲੋਕ ਅੱਜ ਬਹੁਜਨ ਸਮਾਜ ਦਾ ਨਕਾਬ ਪਾਕੇ ਜਦੋਂ ਵੀ ਕੁਝ ਬੋਲਦੇ ਹਨ, ਤਾਂ ਓਹਨਾ ਦਾ ਪਿੱਛਲਾ ਅੰਦੋਲਨ ਵਿੱਚ ਕੰਮ ਕਰਨ ਦਾ ਕਾਲਾ ਚਿੱਟਾ ਪਿਛੋਕਡ਼ ਜਰੂਰ ਚੈੱਕ ਕਰਨਾ ਚਾਹੀਦਾ ਹੈ। ਹਰ ਕਿਸੇ ਦੇ ਪਿਛੋਕਡ਼ ਨੂੰ ਚੈੱਕ ਕਰਕੇ ਹੀ ਅਸੀ ਸਚਾਈ ਤੋਂ ਜਾਣੂ ਹੋ ਸਕਦੇ ਹਾਂ ਅਤੇ ਸਹੀ ਫੈਂਸਲੇ ਉਪਰ ਪਹੁੰਚਕੇ ਗੁੰਮਰਾਹ ਹੋਣ ਤੋ ਬੱਚ ਸਕਦੇ ਹਾਂ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...