ਕਾਗਰਸੀ ਆਗੂਆ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਹੁਸ਼ਿਆਰਪੁਰ 2 ਜੁਲਾਈ (ਵਿਸ਼ਵ ਵਾਰਤਾ)- ਕੇਂਦਰ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਕਰਕੇ ਲੋਕਾ ਦੀ ਜੇਬਾ ਤੇ ਸ਼ਰੇਆਮ ਡਾਕਾ ਮਾਰਿਆ ਹੈ ਕੇਂਦਰ ਦੀ ਮੋਦੀ ਸਰਕਾਰ ਨੇ ਬੇ-ਵਜ਼ਾ ਹੀ ਨੋਟਬੰਦੀ, ਜੀ ਐੱਸ ਟੀ ਸਬੰਧੀ ਫੈਸਲੇ ਲੈ ਕੇ ਭਾਰਤ ਦੇ ਹਰ ਇੱਕ ਨਾਗਰਿਕ ਦੀ ਜਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ ਇਹਨਾ ਗੱਲਾ ਦਾ ਪ੍ਰਗਟਾਵਾ ਵਿਧਾਨ ਸਭਾ ਚੱਬੇਵਾਲ ਤੋ ਯੂਥ ਕਾਗਰਸ ਦੇ ਜੁਝਾਰੂ ਤੇ ਸਵ: ਰਾਮ ਰਤਨ ਸਾਬਕਾ ਐਮ ਐਲ ਏ ਚੱਬੇਵਾਲ ਦੇ ਪੋਤਰੇ ਗੁਰਪ੍ਰੀਤ ਸਿੰਘ ਗੋਪੀ ਨੇ ਅੱਡਾ ਚੱਬੇਵਾਲ ਵਿਖੇ ਕੇਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ ਮੋਦੀ ਸਰਕਾਰ ਮਹੀਨੇ ਵਿੱਚ ਹੀ ਅਠਾਰਾਂ ਵਾਰ ਡੀਜ਼ਲ ਤੇ ਪੈਟਰੋਲ ਦੀ ਕੀਮਤ ਵਿੱਚ ਵਾਧਾ ਚੁੱਕੀ ਹੈ। ਉਹਨਾ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਦੇਖਦੇ ਹੋਏ ਲੋਕਾ ਵਿੱਚ ਹਾਹਾਕਾਰ ਮਚੀ ਹੋਈ ਹੈ ਪੂਰੇ ਭਾਰਤ ਵਿੱਚ ਥਾ -ਥਾ ਤੇ ਵਿਰੋਧ ਵਜੋ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਪ੍ਰੰਤੂ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ । ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਨੇ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ਅਤੇ ਜੀ ਐੱਸ ਟੀ ਨੂੰ ਬਿਨਾਂ ਤਿਆਰੀ ਦੇ ਲਾਗੂ ਕੀਤੇ ਜਾਣ ਕਾਰਨ ਕੇਂਦਰ ਨੇ ਸੂਬਾ ਸਰਕਾਰਾਂ ਨੂੰ ਹੋਰ ਮੁਸ਼ਕਿਲਾਂ ਵਿੱਚ ਪਾ ਕੇ ਆਪਣੀ ਨਲਾਇਕੀ ਦਾ ਸਬੂਤ ਦਿੱਤਾ ਸੀ ।ਗੁਰਪ੍ਰੀਤ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆ ਗ਼ਲਤ ਨੀਤੀਆਂ ਕਾਰਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਾਰਥਿਕ ਕਦਮ ਚੁੱਕਣ ਦੀ ਵਜਾਏ ਸਾਰਾ ਜ਼ੋਰ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਾ ਆਪਣਾ ਖਜ਼ਾਨਾ ਭਰਨ ਵਿੱਚ ਰੁੱਝੀ ਹੋਈ ਹੈ।ਕਾਗਰਸ ਪ੍ਰਧਾਨ ਗੁਰਪ੍ਰੀਤ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆ ਕੀਮਤਾਂ ਤੇਜ਼ੀ ਨਾਲ ਘਟੀਆਂ ਸੀ ਪਰ ਉਨ੍ਹਾਂ ਦਾ ਫਾਇਦਾ ਲੋਕਾਂ ਤੱਕ ਨਾ ਪਹੁੰਚਿਆ ਕਿਉਂਕਿ ਕੇਂਦਰ ਸਰਕਾਰ ਨੇ ਆਬਾਕਾਰੀ ਕਰ ਤੇ ਸੂਬਿਆਂ ਨੇ ਵੈਟ ਟੈਕਸ ਵਧਾ ਦਿੱਤੇ ਸਨ ਇਸ ਲਈ ਘਟੀਆਂ ਕੀਮਤਾਂ ਦਾ ਫਾਇਦਾ ਕਦੀ ਵੀ ਆਮ ਜਨਤਾ ਨੂੰ ਨਹੀਂ ਮਿਲਿਆ ।ਉਹਨਾ ਕਿਹਾ ਕਿ ਕੌਮਾਂਤਰੀ ਮੰਡੀ ਵਿਚ 2014 ਵਿਚ ਜਦੋਂ 108 ਡਾਲਰ ਪ੍ਰਤੀ ਬੈਰਲ ਤੇਲ ਦੀ ਕੀਮਤ ਸੀ ਤਾਂ ਦੇਸ਼ ਵਾਸੀਆਂ ਨੂੰ 65 ਰੁਪਏ ਲੀਟਰ ਕੀਮਤ ਉਪਰ ਤੇਲ ਮਿਲਦਾ ਸੀ, ਹੁਣ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀ ਕਿਸੇ 22 ਡਾਲਰ ਤੋ ਵੱਧਕੇ 40 ਡਾਲਰ ਤੱਕ ਪਹੁਚ ਗਈ ਹੈ, ਪਰ ਹੁਣ ਰੋਜ ਹੀ ਤੇਲ ਦੀਆ ਕੀਮਤਾ ਵਿੱਚ ਭਾਜਪਾ ਸਰਕਾਰ ਵਾਧਾ ਕਰ ਰਹੀ ਹੈ। ਉਨ੍ਹਾਂ ਕੇਦਰ ਦੀ ਮੋਦੀ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਤੇ ਲੱਗਦੇ ਵੈਟ ਟੈਕਸ ਨੂੰ ਘਟਾ ਕੇ ਭਾਰਤ ਦੇ ਲੋਕਾਂ ਨੂੰ ਰਾਹਤ ਦੇਣ ਲਈ ਅਪੀਲ ਕੀਤੀ ਇਸ ਮੌਕੇ ਹੋਰਨਾ ਤੋ ਇਲਾਵਾ ਕਾਗਰਸੀ ਆਗੂ ਕੁਲਵਿੰਦਰ ਰਸੂਲਪੁਰੀ,ਲਵਪ੍ਰੀਤ ਸਿੰਘ,ਗਿੰਨੀ ਕਾਲੇਵਾਲ,ਸਨੀ ਚੱਬੇਵਾਲ,ਸੁਲੱਖਣ ਸਿੰਘ,ਦਵਿੰਦਰ ਸਿੰਘ,ਅਮਨਦੀਪ ਸਿੰਘ,ਸੰਦੀਪ ਸਿੰਘ,ਅਮ੍ਰਿਤਪਾਲ ਸਿੰਘ,ਗੋਰਵ ਭੈਰੋ,ਗਿੰਨੀ ਚੱਬੇਵਾਲ,ਸਨੀ ਸਿੰਘਪੁਰ,ਹਰਜੀਤ,ਤਰਨਜੀਤ ਸਿੰਘ ਆਦਿ ਹਾਜਰ ਸਨ
ਲੋਕ ਸਭਾ ਚੋਣਾਂ 2024 – ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਮੋਹਾਲੀ 8 ਮਈ (ਸਤੀਸ਼ ਕੁਮਾਰ ਪੱਪੀ )- ਲੋਕ ਸਭਾ ਚੋਣਾਂ ਨੂੰ ਮੰਨਦੇ ਨਜ਼ਰ ਰੱਖਦੇ ਹੋਏ ਭਾਜਪਾ ਨੇ ਅੱਜ ਪੰਜਾਬ ਵਿੱਚ...