ਮਾਨਸਾ, 2 ਜੁਲਾਈ (ਵਿਸ਼ਵ ਵਾਰਤਾ)-
ਮਾਨਸਾ ਪੁਲੀਸ ਨੇ ਰਾਤ ਸਮੇਂ ਘਰ ਅੰਦਰ ਦਾਖਲ ਹੋਕੇ ਚੋਰੀ ਕਰਨ ਵਾਲੇ 3 ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਇੱਕ ਗੈਸ ਸਿਲੰਡਰ,ਇੱਕ ਸਾਈਕਲ ਅਤੇ 3 ਮੋਬਾਇਲ ਫੋਨ (ਓਪੋ ਕੰਪਨੀ,ਰੀਅਲਮੀ ਕੰਪਨੀ ਅਤੇ ਵੀਵੋ ਕੰਪਨੀ) ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਬਰਾਮਦ ਮਾਲ ਦੀ ਕੁੱਲ ਮਾਲੀਤੀ 34,000/-ਰੁਪਏ ਬਣਦੀ ਹੈ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਪੁਲੀਸ ਪਾਸ ਹਰਵੀਰ ਸਿੰਘ ਪੁੱਤਰ ਬੀਰਇੰਦਰ ਸਿੰਘ ਵਾਸੀ ਮਾਨਸਾ ਨੇ ਬਿਆਨ ਲਿਖਾਇਆ ਕਿ 20 ਤੇ 21 ਦੀ ਰਾਤ ਨੂੰ ਨਾਮਲੂਮ ਵਿਆਕਤੀ ਉਸਦੇ ਘਰ ਅੰਦਰ ਦਾਖ਼ਲ ਹੋਕੇ ਇੱਕ ਗੈਸ ਸਿਲੰਡਰ,ਇੱਕ ਸਾਈਕਲ ਅਤੇ ਇੱਕ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਪੁਲੀਸ ਨੇ ਮੁਕੱਦਮਾ ਨੰਬਰ 111 ਮਿਤੀ 30-06-2020 ਅ/ਧ 457,380 ਹਿੰ:ਦੰ: ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਡਾ.ਭਾਰਗਵ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਮਨਪਰੀਤ ਸਿੰਘ ਉਰਫ਼ ਮਨੀ, ਵਾਸੀ ਅਲੀਸ਼ੇਰ ਕਲਾਂ,ਗਗਨਦੀਪ ਸਿੰਘ ਉਰਫ ਗਗਨ ਅਤੇ ਕ੍ਰਿਸ਼ਨ ਸਿੰਘ ਵਾਸੀ ਵਾਰਡ ਨੰਬਰ 15, ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਸਮਾਨ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਤਿੰਨਾਂ ਜਣਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...