-ਗਊ ਸੇਵਾ ਕਮਿਸ਼ਨ ਨੇ ਪਿੰਡ ਬਖਸ਼ੀਵਾਲਾ ਦੇ ਕਿਸਾਨ ਅਮਨ ਕੌਰ ਤੇ ਜਸਵੰਤ ਸਿੰਘ ਨੂੰ ਸਾਹੀਵਾਲ ਪ੍ਰਾਜੈਕਟ ਨਾਲ ਜੋੜਿਆ
ਭਾਦਸੋਂ/ਪਟਿਆਲਾ, 1 ਜੁਲਾਈ (ਵਿਸ਼ਵ ਵਾਰਤਾ):
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਪੰਜਾਬ ਵਿੱਚ ਦੇਸੀ ਗਾਂ ਦੀ ਨਸਲ ਨੂੰ ਉਤਸ਼ਾਹਤ ਕਰਨ ਲਈ ਕਮਿਸ਼ਨ ਛੇਤੀ ਹੀ ‘ਪ੍ਰਾਜੈਕਟ ਸਾਹੀਵਾਲ’ ਦੀ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਸਾਹੀਵਾਲ ਪੰਜਾਬ ਰਾਜ ਦੀ ਦੇਸੀ ਨਸਲ ਹੈ ਅਤੇ ਮੌਜੂਦਾ ਸਮੇਂ ਸਵਾ 3 ਲੱਖ ਸਾਹੀਵਾਲ ਪਸ਼ੂ ਪੰਜਾਬ ਵਿਚ ਮੌਜੂਦ ਹੈ।
ਇੱਥੋਂ ਨੇੜਲੇ ਪਿੰਡ ਬਖਸੀਵਾਲ ਵਿੱਚ ਪ੍ਰਾਜੈਕਟ ਸਾਹੀਵਾਲ ਸ਼ੁਰੂ ਕਰਵਾਉਂਦਿਆਂ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਕਿਸਾਨਾ ਨੂੰ ਪੰਜਾਬ ਦੀ ਇਸ ਨਸਲ ਦਾ ਪਾਲਣ-ਪੋਸ਼ਣ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਕਮਿਸ਼ਨ ਵੱਲੋਂ ਕਿਸਾਨਾਂ ਨੂੰ ਸਾਹੀਵਾਲ ਬਲਦ ਅਤੇ ਇਸਦਾ ਵੀਰਜ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਇਸ ਨਸਲ ਦੀਆਂ ਗਾਵਾਂ ਰੱਖਣ ਵਾਲਿਆਂ ਨੂੰ ਕਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਪਸ਼ੂਆਂ ਦੇ ਡਾਕਟਰਾਂ ਦੀ ਸੁਵਿਧਾ ਵੀ ਉਪਲਬਧ ਕਰਾਈ ਜਾਏਗੀ।
ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਮੌਜੂਦਾ ਹਲਾਤ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਇਸ ਲਈ ਸਾਹੀਵਾਲ ਗਊ ਦੇ ਦੁੱਧ ਦੀ ਗੁਣਵੱਤਾ ਬਾਕੀ ਪਸ਼ੂਆਂ ਦੇ ਦੁੱਧ ਤੋਂ ਕਿਤੇ ਜਿਆਦਾ ਵਧੀਆਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਵਿਗਿਆਨਕ ਹੱਥਾਂ ‘ਚ ਵੀ ਗਊ ਦੇ ਦੁੱਧ ਨੂੰ ਉੱਤਮ ਮੰਨਿਆ ਗਿਆ ਹੈ। ਮੌਜੂਦਾ ਸਮੇਂ ‘ਚ ਪੰਜਾਬ ਰਾਜ ਵਿਚ ਕਰੀਬਨ ਪੱਚੀ ਲੱਖ ਦੇਸੀ ਗਊਆਂ ਦੀਆਂ ਅਲੱਗ-ਅਲੱਗ ਨਸਲਾਂ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਪਰੋਜੈਕਟ ਸਾਹੀਵਾਲ ਸ਼ੁਰੂ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਦੁੱਧ ਵਾਸਤੇ ਪਸ਼ੂਆਂ ਦੀ ਥਾਂ ਤੇ ਇਸ ਨਸਲ ਦੇ ਗਾਉਣ ਨੂੰ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਊ ਸੇਵਾ ਆਯੋਗ ਪੰਜਾਬ ਵਿਚ ਇਸ ਨਸਲ ਦਾ ਜਲਦੀ ਹੀ ਪ੍ਰਚਾਰ ਸ਼ੁਰੂ ਕਰੇਗਾ।
ਚੇਅਰਮੈਨ ਸ੍ਰੀ ਸ਼ਰਮਾ ਨੇ ਪਟਿਆਲਾ ਦੇ ਪਿੰਡ ਬਖਸ਼ੀਵਾਲਾ ‘ਚ ਕਿਸਾਨ ਪਰਿਵਾਰ ਨਾਲ ਸੰਬੰਧਤ ਅਮਨ ਕੌਰ ਅਤੇ ਜਸਵੰਤ ਸਿੰਘ ਨੂੰ ਇਸ ਪ੍ਰੋਜੈਕਟ ਨਾਲ ਜੋੜਦਿਆਂ ਗਊ ਸੇਵਾ ਆਯੋਗ ਵੱਲੋਂ ਹਰ ਮੱਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਇਸ ਨਸਲ ਦੀ ਗਊ ਨੂੰ ਸੰਭਾਲ ਰਹੇ ਹਨ ਉਹ ਦੂਜੇ ਕਿਸਾਨਾਂ ਨੂੰ ਵੀ ਇਹ ਨਸਲ ਰੱਖਣ ਲਈ ਜਾਗਰੂਕ ਕਰਨ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ ਮਾਨਸਾ ਦੀ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ ਦਾ ਵੱਡਾ ਫੈਸਲਾ ਮਾਨਸਾ,...