ਮੇਰੇ ਤੋਂ ਬਾਅਦ ਮੇਰੀ ਪੱਗ ਮੇਰੇ ਘਰਦਿਆਂ ਨੂੰ ਵਾਪਸ ਕਰਵਾ ਦਿਉ……………ਇਹ ਕਹਿ ਕੇ ਨਵਾਂ ਸ਼ਹਿਰ ਦਾ ਇੱਕ ਨੌਜਵਾਨ ਆਤਮਹੱਤਿਆ ਕਰ ਗਿਆ ਤੇ ਖੜ੍ਹੇ ਕਰ ਗਿਆ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਬਾਰੇ ਕਈ ਸਵਾਲ ( ਆਪ ਹੀ ਸੁਣ ਜਰੂਰ)

36
Advertisement

ਨਵਾਂ ਸ਼ਹਿਰ 30 ਜੂਨ ( ਵਿਸ਼ਵ ਵਾਰਤਾ )-ਨਵਾਂ ਸ਼ਹਿਰ ਦੇ ਕਾਂਗਰਸੀ MLA ਅੰਗਦ ਸੈਣੀ ਦੀ ਸ਼ਹਿ ਤੇ ਪਿੰਡ ਨੰਗਲ ਸ਼ਾਂਗਾ ਵਿਚ ਕਾਂਗਰਸੀ ਗੁੰਡਿਆਂ ਨੇ ਇਸ 20-22 ਸਾਲ ਦੇ ਬੱਚੇ ਵਰਿੰਦਰ ਸਿੰਘ ਦੇ ਮਾਪਿਆਂ ਨਾਲ ਜਿਥੇ ਧੱਕੇ ਸ਼ਾਹੀ ਅਤੇ ਕੁਟਮਾਰ ਕੀਤੀ ਉਥੇ ਇਸ ਬੱਚੇ ਦੀ ਦਸਤਾਰ ਲਾਹ ਕੇ ਲੈ ਗਏ ਅਤੇ ਕੇਸਾਂ ਦੀ ਬੇਅਦਬੀ ਕੀਤੀ। MLA ਦੀ ਸ਼ਹਿ ਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ਼ ਪੁਲਿਸ ਨੇ ਕੋਈ ਕਾਰਵਾਈ ਤਾਂ ਕੀ ਕਰਨੀ ਸੀ, ਉਲਟ ਪਰਿਵਾਰ ਦੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ ਗਿਆ। ਇਸ ਬੇਇਨਸਾਫੀ ਅਤੇ ਦਸਤਾਰ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਇਸ ਬੱਚੇ ਨੇ ਅੱਜ ਆਤਮਹੱਤਿਆ ਕਰ ਲਈ। ਮੈਂ ਇਸ ਘਟਨਾ ਨਾਲ ਸਿਰ ਤੋਂ ਪੈਰਾਂ ਤੱਕ ਝੰਜੋੜਿਆ ਗਿਆ ਹਾਂ ਅਤੇ ਇਹ ਮਹਿਸੂਸ ਕਰ ਰਿਹਾ ਹਾਂ ਕਿ ਇਨਸਾਫ ਅਤੇ ਦਸਤਾਰ ਦੀ ਲੜਾਈ ਹੁਣ ਇਸ ਪਰਿਵਾਰ ਦੀ ਹੀ ਨਹੀਂ ਸਗੋਂ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਹਲਕੇ ਦਾ ਸੇਵਾਦਾਰ ਹੋਣ ਨਾਤੇ ਮੈਂ ਇਲਾਕੇ ਦੀ ਸੰਗਤ ਨਾਲ ਵਾਇਦਾ ਕਰਦਾ ਹਾਂ ਕਿ ਇਸ ਬੇਇਨਸਾਫੀ ਅਤੇ ਦਸਤਾਰ ਲਈ ਹੁਣ ਆਰਪਾਰ ਦੀ ਲੜਾਈ ਲੜਾਂਗੇ ਅਤੇ ਉਦੋਂ ਤੱਕ ਲੜਾਗੇ ਜਦ ਤੱਕ MLA ਦੀ ਨਿਤ ਦਿਨ ਵਧ ਰਹੀ ਗੁੰਡਾਗਰਦੀ ਨੂੰ ਨੱਥ ਨਹੀਂ ਪਾ ਦਿੰਦੇ। ਬਾਕੀ ਬੱਚੇ ਦੇ ਆਖਰੀ ਬੋਲ ਵੀਡੀਓ ਵਿਚ ਖੁਦ ਸੁਣ ਸਕਦੇ ਹੋ।