ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਗ਼ਾਇਬ ਹੋਣ ਤੇ ਫੈਡਰੇਸ਼ਨ ਨੇ ਬਾਦਲਾਂ ਤੇ ਸ੍ਰੋਮਣੀ ਕਮੇਟੀ ਦੀ ਕੀਤੀ ਘੇਰਾਬੰਦੀ

150
Advertisement

ਚੰਡੀਗੜ੍ਹ 30 ਜੂਨ ( ਵਿਸ਼ਵ ਵਾਰਤਾ )-ਆਲ ਇੰਡੀਆ ਸਿੱਖ ਸਟੂਡੈਟਸ ਫੈਡਰਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ ਨੇ ਜਾਰੀ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਵੱਡੇ-ਵੱਡੇ ਅਹੁਦੇਦਾਰਾਂ ਵਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਨੂੰ ਤਰੱਕੀਆਂ ਲੈਣ ਤੇ ਚਾਪਲੂਸੀ ਵਾਲੀ ਸੌਚ ਸਦਕਾ ਚੋਰ ਰਸਤੇ ਰਾਹੀਂ ਬਾਦਲਾਂ ਦੇ ਜੁਬਾਨੀ ਹੁਕਮ ਮੰਨਦੇ ਹੋਏ ਸਿੱਖ ਦੁਸ਼ਮਨ ਤਾਕਤਾਂ ਦੇ ਹੱਥਾਂ ਤੱਕ ਪਹੁੰਚਾਉਣ ਤੇ ਅਗਨ ਭੇਟ ਹੋਏ ਸਰੂਪਾਂ ਦੇ ਮਾਮਲੇ ਨੂੰ ‌ਦਬਾਉਣ ਦੇ ਦੋਸ਼ਾ ਨੂੰ ਦੇਖਦੇ ਹੋਏ ਆਪ ਹੀ ਅਪਣੇ ਉੱਚ‌ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਹਨ ਕਿਉਕਿ ਉਹਨਾ ਦਾ ਗਿਰਿਆਂ ਹੋਇਆ ਘਟੀਆਂ ਇਖ਼ਲਾਕ ਸਿੱਖ ਕੌਮ ਸਾਹਮਣੇ ਆ ਚੁੱਕਾ ਹੈ । ਇਸ ਘਟਨਾ ਨੇ ਸਿੱਖ ਕੌਮ ਨੂੰ ਇੱਕ ਵਾਰ ਫਿਰ ਝੰਜੋੜ ਕੇ ਰੱਖ ਦਿੱਤਾ ਹੈ ਤੇ ਕੌਮ ਅੰਦਰ ਦਿਨ ਬਦਿਨ ਗੁੱਸਾ ਵਧਦਾ ਜਾ ਰਿਹਾ ਹੈ । ਉਹਨਾਂ ਕਿਹਾ ਸ੍ਰੋਮਣੀ ਕਮੇਟੀ ਸਪੱਸ਼ਟ ਕਰੇ ਇਹ ਸਰੂਪ ਕਿਥੇ ਤੇ ਕਿਸ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਸ਼ ਤੇ ਭੇਜੇ ਗਏ ?

ਫੈਡਰਸ਼ਨ/ ਅਕਾਲੀ ਨੇਤਾਵਾਂ ਕਿਹਾ ਸਾਨੂੰ ਖਦਸ਼ਾ ਹੈ ਕਿ 267 ਸਰੂਪਾਂ ਵਿਚੋਂ ਜਿਆਦਾਤਰ ਸਰੂਪ ਡੇਰਾ ਸੱਚਾ ਸੌਦਾ ਦੇ ਪੈਰੌਕਾਰਾਂ ਨੂੰ ਬਾਦਲਾਂ ਦੇ ਇਸ਼ਾਰੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਬਿਨਾਂ ਭੇਟਾ ਤੇ ਬਿਨਾਂ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਿਫਾਰਸ਼ ਤੋਂ ਬਗੈਰ ਪਹੁੰਚਾਏ ਗਏ ਹਨ । ਜਦ ਕਿ ਸੰਬੰਧਤ ਸ੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਸ਼ ਅਤਿ ਲਾਜ਼ਮੀ ਹੁੰਦੀ ਹੈ । ਇਹ ਸਰੂਪ ਗ਼ਾਇਬ ਵੀ ਉਸ ਸਮੇਂ ਹੋਏ ਹਨ ਜਦੋਂ ਬੁਰਜ ਜਵਾਹਰ ਸਿੰਘ ਵਾਲਾ ,ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ । ਉਸ ਸਮੇਂ ਇਹਨਾਂ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਸਮੇਂ ‌ ਬਾਦਲ ਅਕਾਲੀ ਦਲ ਦੇ ਵੱਡੇ-ਵੱਡੇ ਨੇਤਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਂਤ ਕੋਈ ਵੀ ਸ੍ਰੋਮਣੀ ਕਮੇਟੀ ਅਧਿਕਾਰੀ ਬੇਅਦਬੀ ਵਾਲੀਆਂ ਥਾਂਵਾਂ ਤੇ ਨਹੀਂ ਪਹੁੰਚੇ ਸਨ ।
ਫੈਡਰਸ਼ਨ/ਅਕਾਲੀ ਨੇਤਾਵਾਂ ਸ਼੍ਰੌਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਤਾਂ ਫੌਰਨ ਉਹਨਾ ਸਾਰੇ ਵੱਡੇ ਛੋਟੇ ਅਧਿਕਾਰੀਆਂ ਨੂੰ ਸਸਪੈੰਡ ਕਰੋ ਜਿਨਾਂ ਇਸ ਘਟਨਾ ਨੂੰ ਛੁਪਾਇਆ ਅਤੇ ਜੋ ਉਸ ਵਕਤ ਮੌਕੇ ਤੇ ਪੁਜੇ ਵੀ ਸਨ ਜਿਨਾਂ ਦੀ ਜਾਣਕਾਰੀ ਸ੍ਰ ਕੰਵਲਜੀਤ ਸਿੰਘ ਸਾਬਕਾ ਸੁਪਰਵੀਜਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਕਮੇਟੀ ਨੇ ਆਪਣੀ ਦਰਖਾਸਤ ਵਿਚ ਪੁਲੀਸ ਨੂੰ ਦਿਤੀ ਹੈ। ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੋਂਗੋਵਾਲ ਨੂੰ ਬਾਦਲਾਂ ਦੇ ਦਬਾਉ ਤੋਂ ਰਹਿਤ ਹੋ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਵਿਰੁੱਧ ਉੱਚ ਪੱਧਰੀ ਜਾਂਚ ਕਰਵਾ ਕੇ ਨੋਕਰੀਉ ਬਰਖਾਸਤ ਕਰਕੇ ਸ੍ਰੋਮਣੀ ਕਮੇਟੀ ਤੋਂ ਬਾਹਰ ਕਰਕੇ ਇਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਪੁਲੀਸ ਨੂੰ ਸਿਫਾਰਸ਼ ਕਰਨੀ ਚਾਹੀਦੀ ਹੈ ।
ਫੈਡਰਸ਼ਨ/ਅਕਾਲੀ ਆਗੂਆਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਗਰ ਇਸ ਘਿਣਾਉਣੀ ਘਟਨਾ ਨੂੰ ਉਜਾਗਰ ਕਰਨ ਵਾਲੇ ਤੇ ਪੁਲੀਸ ਨੂੰ ਸ਼ਿਕਾਇਤ ਕਰਨ ਵਾਲੇ ਸ੍ਰ ਕੰਵਲਜੀਤ ਸਿੰਘ ਸਾਬਕਾ ਸੁਪਰਵਾਈਜਰ ਪਬਲਿਕੇਸ਼ਨ ਵਿਭਾਗ ਸ਼੍ਰੌਮਣੀ ਕਮੇਟੀ ਖਿਲਾਫ ਕੋਈ ਵੀ ਝੂਠਾ ਪੁਲੀਸ ਕੇਸ ਰਜਿਸਟਰ ਕੀਤਾ ਗਿਆ ਤਾਂ ਸਮਝਿਆ ਜਾਵੇਗਾ ਇਸ ਮਾਮਲੇ ਵਿੱਚ ਸਰਕਾਰਾਂ ਵੀ ਭਾਈਵਾਲ ਹਨ ,ਅਗਰ ਉਸ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਸਾਰੀ ਜੁੰਮੇਵਾਰੀ ਬਾਦਲ ਪਰਿਵਾਰ ਦੀ ਹੋਵੇਗੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਇਸ ਘਟਨਾ ਨੂੰ ਇੰਨਸਾਫ਼ ਦੇ ਮੁਕਾਮ ਤੱਕ ਪਹੁੰਚਾ ਕੇ ਹੀ ਸਾਹ ਲਵੇਂਗੀ ।