ਹਰ ਪਾਸੇ ਸ਼ਰਾਰਤੀ ਅਨਸਰਾਂ ‘ਤੇ ਪਸ਼ੂਆਂ ਦਾ ਕਬਜਾ
ਜੁਆਇੰਟ ਐਕਸ਼ਨ ਕਮੇਟੀ ਨੇ ਕਿਹਾ ਆਪਣੇ ਪੈਸਿਆਂ ਤੋਂ ਠੀਕ ਕਰਵਾਉਣ
ਨੂੰ ਤਿਆਰ, ਸਰਕਾਰ ਦੇਵੇ ਮੰਜੂਰੀ
ਡੇਰਾਬਸੀ, 30 ਜੂਨ(ਵਿਸ਼ਵ ਵਾਰਤਾ ):
ਡੇਰਾਬੱਸੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਨੇਚਰ ਪਾਰਕਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਇਕ ਪਾਸੇ ਸਰਕਾਰਾਂ ਯੋਗਾ ‘ਤੇ ਕਸਰਤ ਆਦਿ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਲੱਖਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਇਸ ਸਮੇਂ ਸਵੇਰੇ ਦੀ ਸੈਰ ਦੇ ਲਈ ਕੋਈ ਪਾਰਕ ਨਹੀਂ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਗੁਰਨਾਮ ਸਿੰਘ, ਨਵਾਬ ਸਿੰਘ, ਭੋਲੂ ਰਾਮ, ਅਵਤਾਰ ਸਿੰਘ, ਸੰਦੀਪ ਕੋਹਲੀ, ਗੁਲਸ਼ਨ ਕੁਮਾਰ, ਅਰੁਣ ਸੈਣੀ, ਦਿਨੇਸ਼ ਪਾਂਡੇ ‘ਤੇ ਅਵਿਨਾਸ਼ ਸ਼ਰਮਾ ‘ਤੇ ਹੋਰਨਾਂ ਨੇ ਦੱਸਿਆ ਕਿ ਸ਼ਹਿਰ ਦੇ ਲੋਕ ਕਾਲਜ ਰੋਡ ‘ਤੇ ਸਥਿਤ ਨੇਚਰ ਪਾਰਕ ਵਿੱਚ ਘੁੰਮਣ ਲਈ ਆਉਂਦੇ ਹਨ ਪ੍ਰੰਤੂ ਇੱਥੇ ਹਰ ਸਮੇਂ ਆਵਰਾ ਪਸ਼ੂ ਬੈਠੇ ਰਹਿੰਦੇ ਹਨ। ਅਤੇ ਸਰਾਰਤੀ ਅਨਸਰ, ਨਸ਼ੇੜੀ ਡੇਰਾ ਲਾਕੇ ਰੱਖਦੇ ਹਨ। ਪਾਰਕ ਦੇ ਅੰਦਰ ਆਮ ਲੋਕਾਂ ਦੇ ਬੈਠਣ ਦੇ ਲਗਾਈਆਂ ਗਈਆਂ ਸੀਮੇਂਟ ਦੀਆਂ ਕੁਰਸੀਆਂ ਟੁੱਟ ਚੁੱਕੀਆਂ ਹਨ। ਕਈ ਸ਼ੈਡਾਂ ਦੀ ਹਾਲਤ ਤਾਂ ਇਹ ਹੈ ਕਿ ਸੀਮਿੰਟ ਦੀਆਂ ਕੁਰਸੀਆਂ ‘ਤੇ ਦਰੱਖਤ ਉਗ ਚੁੱਕੇ ਹਨ। ਪਾਰਕ ਦੀ ਸਾਂਭ ਸੰਭਾਲ ਦੇ ਲਈ ਕੋਈ ਵੀ ਨਹੀਂ ਹੈ। ਪਾਰਕ ਵਿੱਚ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸੁਖਦੇਵ ਚੌਧਰੀ ਨੇ ਦੱਸਿਆ ਕਿ ਇਥੇ ਇੱਕ ਵੀ ਪਾਰਕ ਅਜਿਹਾ ਨਹੀਂ ਹੈ ਜਿੱਥੇ ਸਵੇਰ ਦੀ ਸੈਰ ਦੇ ਲਈ ਆਉਣ ਵਾਲੇ ਲੋਕ ਐਕਸਰਸਾਈਜ਼ ਆਦਿ ਕਰ ਸਕਣ। ਪਾਰਕ ਵਿੱਚ ਹਰ ਪਾਸੇ ਕਾਂਗਰਸ ਘਾਹ ‘ਤੇ ਜੰਗਲੀ ਬੂਟੀਆਂ ਦਾ ਰਾਜ ਹੈ। ਜਿਸਦੇ ਚੱਲਦੇ ਸਵੇਰ ਦੇ ਸਮੇਂ ਇੱਥੇ ਆਉਣ ਵਾਲੇ ਲੋਕਾਂ ਨੂੰ ਸੈਰ ਕਰਦੇ ਸਮੇਂ ਅਸਥਮਾ ਮੁਫਤ ‘ਚ ਮਿਲਦਾ ਹੈ। ਉਨ•ਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਕਾਲਜ ਪ੍ਰਬੰਧਕਾਂ ਵੱਲੋਂ ਕਾਲਜ ਵੀ ਸ਼ਹਿਰ ਵਾਸੀਆਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਸ਼ਹਿਰਾਂ ਦੇ ਹਜ਼ਾਰਾਂ ਲੋਕ ਪਾਰਕਾਂ ਦੀ ਘਾਟ ਵਿੱਚ ਪ੍ਰੇਸ਼ਾਨ ਹੋ ਰਹੇ ਹਨ। ਉਨ•ਾਂ ਕਿਹਾ ਕਿ ਇਨ•ਾਂ ਪਾਰਕਾਂ ਦੇ ਰੱਖ-ਰਖਾਓ ਦੇ ਲਈ ਜਿੰਮੇਦਾਰ ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਸੁਖਦੇਵ ਚੌਧਰੀ ਨੇ ਕਿਹਾ ਕਿ ਉਹ ਇਨਾਂ ਪਾਰਕਾਂ ਦੀ ਸਮੱਸਿਆ ਦੇ ਹੱਲ ਦੇ ਲਈ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਛੇਤੀ ਹੀ ਚੰਡੀਗੜ•• ਵਿੱਚ ਮੁਲਾਕਾਤ ਕਰਨਗੇ। ਇਸਦੇ ਬਾਵਜੂਦ ਜੇਕਰ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕਰਦੀ ਹੈ ਤਾਂ ਜੁਆਇੰਟ ਐਕਸ਼ਨ ਕਮੇਟੀ ਆਪਣੇ ਖਰਚ ‘ਤੇ ਪਾਰਕ ਨੂੰ ਠੀਕ ਕਰਵਾਉਣ ਦੇ ਲਈ ਤਿਆਰ ਹੈ।
ਲੋਕ ਸਭਾ ਚੋਣਾਂ 2024- ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ ‘ਚ ਰੋਡ ਸ਼ੋਅ ਅੱਜ
ਲੋਕ ਸਭਾ ਚੋਣਾਂ 2024 - ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ 'ਚ ਰੋਡ ਸ਼ੋਅ ਅੱਜ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਮੁੱਖ...