-ਮੋਟਰ ਮਕੈਨਿਕ, ਡੀਜਲ ਮਕੈਨਿਕ ਤੇ ਵੈਲਡਰ ਟਰੇਡ ਦੇ ਸਿਖਿਆਰਥੀ ਪੀਆਰਟੀਸੀ ‘ਚ ਪ੍ਰੈਕਟੀਕਲ ਟ੍ਰੇਨਿੰਗ ਕਰਨਗੇ ਪਟਿਆਲਾ, 30 ਜੂਨ(ਵਿਸ਼ਵ ਵਾਰਤਾ):
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਨੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਦੀ ਅਗਵਾਈ ਹੇਠ ਅੱਜ ਸਰਕਾਰੀਆਈ.ਟੀ.ਆਈ ਪਟਿਆਲਾਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਹੈ। ਇਸ ਬਾਰੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸਮਝੌਤੇ ਅਨੁਸਾਰ ਸਿਖਿਆਰਥੀਆਂ ਦੇ ਉਜਵੱਲ ਭਵਿੱਖ ਨੂੰ ਦੇਖਦੇ ਹੋਏ ਮੋਟਰ ਮਕੈਨਿਕ, ਡੀਜਲ ਮਕੈਨਿਕ ਅਤੇ ਵੈਲਡਰ ਟਰੇਡ ਦੇ ਸਿਖਿਆਰਥੀ ਪੀਆਰਟੀਸੀ ‘ਚ ਪ੍ਰੈਕਟੀਕਲ ਟ੍ਰੇਨਿੰਗ ਕਰਨਗੇ ਅਤੇ ਥਿਊਰੀ ਵਾਲਾ ਹਿੱਸਾ ਆਈ.ਟੀ.ਆਈ. ਵੱਲੋਂ ਕਰਵਾਇਆ ਜਾਵੇਗਾ।
ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਟ੍ਰੇਨਿੰਗ (ਭਾਰਤ ਸਰਕਾਰ) ਵੱਲੋਂ ਪਿਛਲੇ ਸਮੇਂ ਵਿੱਚ ਸਨਅਤਾਂ ਦੀ ਮੰਗ ਨੂੰਦੇਖਦੇ ਹੋਏ ਦੇਸ਼ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਸਿਖਿਆਰਥੀਆਂ ਦੀ ਟ੍ਰੇਨਿੰਗ ਸਿੱਧੇ ਤੌਰ ‘ਤੇ ਉਦਯੋਗਾਂ ਵਿੱਚ ਕਰਵਾਉਣ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ਡਿਊਲ ਟ੍ਰੇਨਿੰਗ ਸਿਸਟਮ ਹੈ।
ਅੱਜ ਦਾ ਇਹ ਸਮਝੌਤਾ ਪ੍ਰਮੁੱਖ ਟਰੇਡਾਂ ਦੇ ਸਿਖਿਆਰਥੀਆਂ ਦੀ ਟ੍ਰੇਨਿੰਗ ਇਸ ਸਕੀਮ ਅਧੀਨ ਉਦਯੋਗਾਂ ਵਿੱਚ ਕਰਵਾਉਣ ਆਦਿ ਦੀ ਇਹ ਕਾਰਵਾਈ ਚੇਅਰਮੈਨਨ ਸ੍ਰੀ ਕੇ.ਕੇ. ਸ਼ਰਮਾ ਦੀ ਰਹਿਨੁਮਾਈ ਤੇ ਐਮ.ਡੀ. ਸ. ਜਸਕਰਨ ਸਿੰਘ ਦੇ ਯਤਨਾਂ ਸਦਕਾ ਸੰਪੂਰਨ ਹੋਈ ਹੈ।
ਐਮ.ਡੀ. ਸ. ਜਸਕਰਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਬਾਕੀ ਥਾਵਾਂ ‘ਤੇ ਵੀ ਆਈ.ਟੀ.ਆਈਜ਼ ਨਾਲ ਮਿਲ ਕੇ ਇਹ ਟ੍ਰੇਨਿੰਗ ਸ਼ੁਰੂ ਕਰਨ ਲਈ ਯਤਨਸ਼ੀਲ ਹਨ ਅਤੇ ਅਜਿਹਾ ਹੋਣ ਨਾਲ ਸਿਖਿਆਰਥੀ ਉਦਯੋਗਾਂ ਦੀ ਮੰਗ ਅਨੁਸਾਰ ਸਕਿੱਲ ਹਾਸਲ ਕਰ ਸਕਣਗੇ ਅਤੇ ਉਨ੍ਹਾਂ ਲਈ ਰੋਜਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਵੱਲੋਂ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਨਅਤਾਂ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕੀਤੇ ਜਾਣਗੇ।
ਇਸ ਮੌਕੇ ਪੀ.ਆਰ.ਟੀ.ਸੀ.ਦੇ ਜਨਰਲ ਮੈਨੇਜਰ ਸ੍ਰੀ ਸੁਰਿੰਦਰ ਸਿੰਘ, ਸਰਕਾਰੀ ਆਈ.ਟੀ.ਆਈ ਦੇ ਸੰਸਥਾ ਮੁਖੀ ਸ੍ਰੀ ਵੀ.ਕੇ. ਬਾਂਸਲ, ਸ੍ਰੀ ਅਵਤਾਰ ਸਿੰਘ ਪ੍ਰਿੰਸੀਪਲ (ਜ.ਸਕੇਲ), ਜੀ.ਆਈ. ਸ੍ਰੀ ਡੀ.ਪੀ. ਸਿੰਘ, ਸ੍ਰੀ ਸੰਜੇ ਧੀਰ ਜੀ.ਆਈ., ਸ੍ਰੀ ਮਨਮੋਹਨ ਸਿੰਘ ਜੀ.ਆਈ. ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਅਫਸਰ ਅਤੇ ਸਟਾਫ ਮੌਜੂਦ ਸੀ।
ਲੋਕ ਸਭਾ ਚੋਣਾਂ 2024 – ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ 2024 - ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ ਲਖਨਊ, 2 ਮਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ (ਬਸਪਾ)...