-ਮਹਿੰਦਰਾ ਕਾਲਜ, ਸਰਕਾਰੀ ਕਾਲਜ ਲੜਕੀਆਂ, ਬਿਕਰਮ ਕਾਲਜ ਤੇ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ ਕੋਵਿਡ-19 ਵਿਰੁੱਧ ਜਾਗਰੂਕਤਾ ਲਈ ਅੱਗੇ ਆਏ
-ਵਿਦਿਆਰਥੀਆਂ ਨੇ ਮਾਸਕ ਵੰਡੇ ਤੇ ਬਣਾਉਣੇ ਵੀ ਸਿਖਾਏ, ਕੋਵਾ ਐਪ ਡਾਊਨਲੋਡ ਕਰਵਾਈ
-ਮਹਿੰਦਰਾ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਸਾਇਕਲ ਰੈਲੀ ਕੱਢੀ
ਪਟਿਆਲਾ, 30 ਜੂਨ(ਵਿਸ਼ਵ ਵਾਰਤਾ):
ਕੋਵਿਡ ਖ਼ਿਲਾਫ਼ ਜੰਗ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਅਧੀਨ ਕੋਰੋਨਾਵਾਇਰਸ ਤੋਂ ਬਚਣ ਲਈ ਜਾਗਰੂਕ ਕਰਨ ਲਈ ਪਟਿਆਲਾ ਦੇ ਕਾਲਜਾਂ ਦੇ ਵਿਦਿਆਰਥੀ ਵੀ ਅੱਗੇ ਆਏ ਹਨ। ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਸਰਕਾਰੀ ਕਾਲਜ ਲੜਕੀਆਂ ਅਤੇ ਸਟੇਟ ਕਾਲਜ ਆਫ਼ ਐਜੂਕੇਸ਼ਨ ਆਦਿ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮੁਹਿੰਮ ‘ਚ ਹਿੱਸਾ ਲਿਆ।
ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਅੱਜ ਦੀ ਜਾਗਰੂਕਤਾ ਮੁਹਿੰਮ ਲਈ ਨੋਡਲ ਅਫ਼ਸਰ ਲਗਾਇਆ ਗਿਆ ਸੀ, ਦੀ ਅਗਵਾਈ ਹੇਠ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕੋਰੋਨਾ ਵਾਇਰਸ ਸਬੰਧੀਂ ਲੋਕਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਜਾਗਰੂਕ ਕੀਤਾ।
ਇਸ ਦੌਰਾਨ ਕਾਲਜ ਦੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਕੈਡਿਟਾਂ ਨੇ ਆਪਣੇ ਘਰਾਂ ਨੇੜਲੇ ਇਲਾਕਿਆਂ ‘ਚ ਲੋਕਾਂ ਦੇ ਘਰਾਂ ਵਿਖੇ ਜਾ ਕੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਅਤੇ ਕੋਵਾ ਐਪ ਡਾਊਨਲੋਡ ਕਰਨ ਬਾਰੇ ਕਿਹਾ। ਜਦੋਂਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਵੀ ਸੁਨੇਹੇ ਵੱਖ-ਵੱਖ ਗਰੁੱਪਾਂ ਨਾਲ ਸਾਂਝੇ ਕੀਤੇ।
ਮਹਿੰਦਰਾ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਸਾਈਕਲ ਰੈਲੀ ਕੱਢਕੇ ਕੋਵਿਡ-19 ਤੋਂ ਬਚਣ ਦੇ ਪੋਸਟਰ ਲਾਏ। ਇਸੇ ਤਰ੍ਹਾਂ ਵਲੰਟੀਅਰਾਂ ਨੇ ਮਾਸਕ ਵੰਡਦਿਆਂ ਸਰਲ ਤਰੀਕੇ ਨਾਲ ਮਾਸਕ ਆਪਣੇ ਘਰਾਂ ‘ਚ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ। ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕੋਵਿਡ-19 ਬਾਰੇ ਆਨਲਾਇਨ ਮੀਟਿੰਗ ਕੀਤੀ।
ਬਿਕਰਮ ਕਾਲਜ ਦੇ ਵਿਦਿਆਰਥੀਆਂ ਨੇ ਮਿਸ਼ਨ ਫ਼ਤਿਹ ਸ਼ੇਰਾਂ ਵਾਲਾ ਗੇਟ ਦੀਆਂ ਲਾਇਟਾਂ ‘ਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਆਪਣੇ ਅਧਿਆਪਕਾਂ ਸਮੇਤ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕਤਾ ਫੈਲਾਈ ਅਤੇ ਲੋਕਾਂ ਨੂੰ ਕੋਵਾ ਐਪ ਡਾਊਨ ਲੋਡ ਕਰਨ ਬਾਰੇ ਪ੍ਰੇਰਤ ਕੀਤਾ। ਇਸ ਦੌਰਾਨ ਐਨ.ਸੀ.ਸੀ. ਇੰਚਾਰਜ ਡਾ. ਜਰਨੈਲ ਸਿੰਘ, ਪ੍ਰੋ. ਊਸ਼ਾ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਐਸ.ਐਸ. ਰੇਖੀ ਸਮੇਤ ਹੋਰ ਕਾਲਜਾਂ ਦੇ ਅਧਿਆਪਕ ਮੌਜੂਦ ਸਨ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...