ਖਰੜ ਵਿਖੇ ਮੁਹਾਲੀ ਡਿਸਟਿਕ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਕੰਟਰੋਲਰ ਨੂੰ ਦਿੱਤਾ ਆਪਣਾ ਮੰਗ ਪੱਤਰ

71
Advertisement

ਐਸੋਸੀਏਸ਼ਨ ਦੀਆਂ ਮੰਗਾਂ ਮਨਣ ਕਾਰਨ ਧਰਨਾ ਮੁਲਤਵੀ

ਡਾ ਮੱਟੂ ਵਲੋਂ 5 ਮੈਂਬਰੀ ਕਮੇਟੀ ਗਠਿਤ
29 ਜੂਨ(ਵਿਸ਼ਵ ਵਾਰਤਾ)-                                ਅੱਜ ਖਰੜ ਵਿਖੇ ਮੋਹਾਲੀ ਡਿਸਟਿਕ ਕੈਮਿਸਟ ਐਸੀਏਸ਼ਨ ਦੇ ਮੁੱਖੀ ਅਮਰਦੀਪ ਸਿੰਘ ਦੀਪ, ਜਨਰਲ ਸਕੱਤਰ ਬਿਕਰਮ ਸਿੰਘ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਡਰੱਗ ਕੰਟਰੋਲ ਡਾਕਟਰ ਪ੍ਰਦੀਪ ਸਿੰਘ ਮੱਟੂ ਨੂੰ ਆਪਣਾ ਮੰਗ ਪੱਤਰ ਸੌਂਪਿਆ । ਪਹਿਲਾ ਮੋਹਾਲੀ ਡਿਸਟ੍ਰਿਕਟ ਕਮੇਸੀਟ ਐਸੋਸੀਏਸ਼ਨ ਵੱਲੋਂ ਪੰਜਾਬ ਡਰੱਗ ਕੰਟਰੋਲ ਦੇ ਬਾਹਰ ਧਰਨਾ ਦਿੱਤਾ ਜਾਣਾ ਸੀ ਲੇਕਿਨ ਡਾਕਟਰ ਪਰਦੀਪ ਮੱਟੂ ਵਲੋਂ ਮੌਕੇ ਨੂੰ ਸੰਭਾਲਦੇ ਹੋਏ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੰਨਣ ਦੇ ਕਾਰਨ ਧਰਨਾ ਮੁਲਤਵੀ ਕਰ ਦਿਤਾ । ਸ੍ਰੀ ਜੱਸੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਮੰਗ ਕੀਤੀ ਹੈ ਕਿ ਜਿਹੜੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ ਉਹ ਉਨ੍ਹਾਂ ਦੀ ਡਿਗਰੀਆਂ ਜਾਂ ਡਿਪਲੋਮੇ ਦੇਖ ਕੇ ਦਿੱਤੀਆਂ ਜਾ ਰਹੀਆਂ ਹਨ ਜਾਂ ਐਕਸਪੀਰੀਅੰਸ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਮੈਡੀਕਲ ਸਟੋਰ ਨਿਰਧਾਰਤ ਦੂਰੀ ਤੇ ਖੋਲ੍ਹਿਆ ਜਾਵੇਗਾ ਅਤੇ ਸਰਕਾਰ ਤੋਂ ਮਨਜ਼ੂਰਸ਼ੁਦਾ ਦਵਾਈਆਂ ਹੀ ਵੇਚੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਜਗ੍ਹਾ ਜਗ੍ਹਾ ਤੇ ਮੈਡੀਕਲ ਸਟੋਰ ਖੋਲ੍ਹੇ ਜਾ ਰਹੇ ਹਨ ਕਿ ਇਹ ਆਬਾਦੀ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਕਈ ਪਿੰਡਾਂ ਸ਼ਹਿਰਾਂ ਕਸਬਿਆਂ ਕਲੋਨੀਆਂ ਵਿੱਚ ਝੋਲਾ ਛਾਪ ਡਾਕਟਰ ਬੈਠੇ ਹਨ ਸਰਕਾਰ ਉਨ੍ਹਾਂ ਵੱਲੋਂ ਚਾਰ ਨਹੀਂ ਦੇ ਰਹੀ ਅਤੇ ਉਹ ਆਏ ਦਿਨ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਨਕਲੀ ਡਾਕਟਰਾਂ ਤੇ ਨਕੇਲ ਪਾਈ ਜਾਵੇ ਅਤੇ ਇਨ੍ਹਾਂ ਦੁਕਾਨਾਂ ਤੇ ਵੇਚਿਆ ਜਾ ਰਹੀਆਂ ਦਵਾਈਆਂ ਦੀ ਜਾਂਚ ਕੀਤੀ ਜਾਵੇ ਅਤੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਪਿੰਡ ਜਾਂ ਸ਼ਹਿਰ ਵਿੱਚ ਕਿੰਨੇ ਮੈਡੀਕਲ ਸਟੋਰ ਹੋਣੇ ਚਾਹੀਦੇ ਹਨ ਉਨ੍ਹਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਦੇਖਦਿਆਂ ਡਰੱਗ ਕੰਟਰੋਲਰ ਡਾਕਟਰ ਮੱਟੂ ,ਗੁਰਵਿੰਦਰ ਸਿੰਘ, ਡਰੱਗ ਇੰਸਪੈਕਟਰ ਮਨਪ੍ਰੀਤ ਕੌਰ,ਡਾਕਟਰ ਸੰਜੀਵ ਨੇ ਕਿਹਾ ਕਿ ਅਸੀਂ ਆਪਣੀ ਇਸ ਟੀਮ ਨੂੰ ਇਸ ਕੰਮ ਲਈ ਤਿਆਰ ਕਰਾਂਗੇ ਅਤੇ ਡਰੱਗ ਇੰਸਪੈਕਟਰ ਦੀ ਡਿਊਟੀ ਲਗਾਵਾਂਗੇ ਕਿ ਇਸ ਦੋ ਨੰਬਰ ਵਿੱਚ ਚੱਲ ਰਹੇ ਧੰਦੇ ਨੂੰ ਬੰਦ ਕਰਵਾਇਆ ਜਾਵੇ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਰੋਕਿਆ ਜਾ ਜਾਵੇ ।ਕੈਮਿਸਟ ਐਸੋਸੀਏਸ਼ਨ ਦੇ ਮੁਖੀ ਨੇ ਦੱਸਿਆ ਕਿ ਜਿਹੜੀਆਂ ਕੈਮਿਸਟ ਐਸੋਸੀਏਸ਼ਨ ਬਣਾਈਆਂ ਗਈਆਂ ਨੇ ਉਨ੍ਹਾਂ ਦੇ ਮੈਂਬਰਾਂ ਨੂੰ ਚੁਣ ਕੇ ਡਰੱਗ ਕੰਟਰੋਲਰ ਡਾ ਮੱਟੂ ਵੱਲੋਂ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਇਹ ਦੇਖਣਗੇ ਕਿ ਮੈਡੀਕਲ ਸਟੋਰ ਜ਼ਿਆਦਾ ਨੇੜੇ ਨਾ ਹੋਵੇ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿੰਨੇ ਮੈਡੀਕਲ ਸਟੋਰ ਹੋਣੇ ਚਾਹੀਦੇ ਹਨ ।ਐਸੋਸੀਏਸ਼ਨ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਮੰਗ ਲਈਆਂ ਗਈਆਂ ਹਨ ਅਤੇ ਅਗਲੀ ਕਾਰਵਾਈ ਲਈ ਭਰੋਸਾ ਦੇ ਦਿੱਤਾ ਗਿਆ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਸੱਤਪਾਲ ਆਨੰਦ ਜਨਰਲ ਸਕੱਤਰ ਬਿਕਰਮਜੀਤ ਸਿੰਘ ਠਾਕੁਰ ਜਤਿੰਦਰਪਾਲ ਸਿੰਘ ਮਦਨ ਪਾਲ ਗਰਗ ਦਿਨੇਸ਼ ਸ਼ਰਮਾ ਹਰੀਸ਼ ਰਾਜਨ ਦੇ ਨਾਲ ਨਿਆਂ ਗਾਓ ਤੋਂ ਸੰਜੀਵ ਭਾਰਤਵਾਜ ਕੁਰਾਲੀ ਤੋਂ ਰਾਜੇਸ਼ ਖਰੜ ਤੋਂ ਪੁਨੀਤ ਜ਼ੀਰਕਪੁਰ ਤੋਂ ਹੈਰੀ ਅਰੋੜਾ ਬਠਲਾਣਾ ਤੋਂ ਅਮਰਦੀਪ ਢਕੋਲੀ ਤੋਂ ਰਾਜਨ ਸ਼ਰਮਾ ਡੇਰਾਬਸੀ ਤੋਂ ਦੇਸ਼ ਬੰਧੂ ਬਨੂੜ ਤੋਂ ਭੁਪਿੰਦਰ ਕੁਮਾਰ ਸੁਹਾਣਾ ਤੋਂ ਸੰਜੇ ਵਰਮਾ ਬਲੌਂਗੀ ਤੋਂ ਨਵੀਨ ਜੌਲੀ ਅਤੇ ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਸਨ ।