ਬਰਨਾਲਾ, 29 ਜੂਨ (ਵਿਸ਼ਵ ਵਾਰਤਾ)-
ਬਰਨਾਲਾ ਦੇ ਧਨੌਲਾ ਰੋਡ ਨੇੜੇ ਇੰਦਰਪ੍ਰਸਤ ਕਲੋਨੀ ਦੇ ਗੁਰਸੇਵਕ ਨਗਰ ਦੇ ਵਸਦੇ 34 ਸਾਲਾ ਨੌਜਵਾਨ ਵਿਅਕਤੀ ਨੇ ਰੁਪਏ ਦੇ ਲੈਣ-ਦੇਣ ਤੋਂ ਤੰਗ-ਪਰੇਸ਼ਾਨ ਹੋਣ ਦੇ ਕਾਰਨ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ‘ਚ ਰੱਸੀਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਦੁੱਖਦਾਈ ਖ਼ਬਰ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਜਗਮੋਹਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਧਨੌਲਾ ਰੋਡ ਬਰਨਾਲਾ ਦੇ ਗੁਰਸੇਵਕ ਨਗਰ ‘ਚ ਉਸ ਦੇ ਭਰਾ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਅਰਸ਼ ਬੁਟੀਕ ਵਾਲੇ ਦੇ ਨਾਲ ਰੁਪਏ ਦਾ ਲੈਣ-ਦੇਣ ਚੱਲਦਾ ਸੀ। ਉਸ ਦਾ ਭਰਾ ਜਗਮੋਹਨ ਸਿੰਘ ਬੁਟੀਕ ਦਾ ਕੰਮ ਕਰਦਾ ਸੀ। ਉਸ ਦੀ ਦੁਕਾਨ ਕੇਸੀ ਰੋਡ ‘ਤੇ ਹੈ। ਰੁਪਏ ਦੇ ਲੈਣ-ਦੇਣ ਨੂੰ ਲੈ ਰਜਿੰਦਰ ਸੇਖਾ ਨਾਮ ਵਿਅਕਤੀ ਉਸ ਨੂੰ ਹਰ ਰੋਜ਼ ਪਰੇਸ਼ਾਨ ਕਰਦਾ ਸੀ। ਸ਼ਨਿਚਰਵਾਰ ਨੂੰ ਉਨ੍ਹਾਂ ਨੂੰ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਿਸ ਕਾਰਨ ਉਸ ਦਾ ਭਰਾ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ। ਜਿਸ ਦੇ ਚੱਲਦਿਆਂ ਉਸ ਨੇ ਐਤਵਾਰ ਰਾਤ ਨੂੰ ਆਪਣੇ ਘਰ ਦੀ ਪਿਛਲੀ ਸਾਈਡ ਪਏ ਖਾਲੀ ਪਲਾਟ ‘ਚ ਰੱਸੀ ਦੇ ਨਾਲ ਫਾਹਾ ਲੈ ਕੇ ਖੁਦੁਕਸ਼ੀ ਕਰ ਲਈ। ਇਸ ਮਾਮਲੇ ਸਬੰਧੀ ਥਾਣਾ ਸਿਟੀ-1 ਦੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਬਿਆਨ ਦਰਜ ਕਰ ਲਏ ਹਨ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰ ਕੀਤੀ ਜਾਵੇਗੀ।
ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ...






















