ਚੰਡੀਗੜ੍ਹ 25 ਜੂਨ ( ਵਿਸ਼ਵ ਵਾਰਤਾ )-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਦੇ ਪ੍ਰਧਾਨ ਤੇ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ,ਅਕਾਲੀ ਆਗੂ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ , ਹਰਸ਼ਰਨ ਸਿੰਘ ਭਾਤਪੁਰ ਜੱਟਾਂ ਤੇ ਗੁਰਚਰਨ ਸਿੰਘ ਬਸਿਆਲਾ ਨੇ ਕੇਂਦਰ ਸਰਕਾਰ ਨੂੰ ਆੜੇ ਹਥੀਂ ਲੈਂਦਿਆ ਕਿਹਾ ਕਿ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਸਸਤੀਆਂ ਕੀਂਮਤਾਂ ਦੇ ਬਾਵਜੂਦ ਦੇਸ਼ ਅੰਦਰ ਪੈਟਰੋਲ ਤੇ ਡੀਜਲ ਉਤੇ ਮਣਾਂ ਮੂੰਹੀਂ ਹੀ ਟੈਕਸ ਲਗਾ ਕੇ ਪਹਾੜ ਜਿੰਨੀਆਂ ਉਚੀਆਂ ਕੀਮਤਾ ਕਰ ਕੇ ਭਾਰਤ ਦੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਅਪਣੇ ਆਦਮਖੋਰ ਹੋਣ ਦਾ ਵਡਾ ਸਬੂਤ ਦੇ ਦਿਤਾ ਹੈ। ਫੈਡਰਸ਼ਨ/ਅਕਾਲੀ ਆਗੂਆਂ ਕਿਹਾ ਕਿ ਕਾਰੌਨਾ ਮਹਾਮਾਰੀ ਦੀ ਆੜ ਵਿਚ ਲੌਕਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੇ ਜੋ ਡਿਸਾਸਟਰ ਮੈਨੇਜਮੈਂਟ ਐਕਟ ਲਾਗੂ ਕਰਕੇ ਆਸੀਮ ਤਾਕਤ ਹਾਸਲ ਕੀਤੀ ਹੈ ਹੁਣ ਉਹ ਲੋਕਾਂ ਦਾ ਗਲਾ ਘੁਟਨ ਲਈ ਇਸਤੇਮਾਲ ਕੀਤੀ ਜਾ ਰਹੀ ਹੈ।
ਨੇਤਾਂਵਾਂ ਕਿਹਾ ਕਿ ਕੱਚਾ ਤੇਲ ਜੋ ਨੰਵਬਰ ੨੦੧੪ ਵਿਚ ਸਾਰੇ ਖਰਚੇ ਲਾ ਕੇ ੩੦ ਰੁਪੈ ਦੇ ਲਗਭਗ ਪੈਂਦਾ ਸੀ ਤਾਂ ਕੇਂਦਰ ਦਾ ਅਕਸਾਈਜ ਟੈਕਸ ਪੈਟਰੋਲ ਤੇ ੯.੨੦ ਰੁਪੈ ਤੇ ਡੀਜਲ ਉਤੇ ੩.੪੬ ਰੁਪੈ ਸੀ ਉਹ ਅੱਜ ਪੈਟਰੋਲ ਤੇ ੩੨.੯੮ਰੁਪੈ ਤੇ ਡੀਜਲ ਉਤੇ ੩੧.੮੩ ਰੁਪੈ ੫ ਮਈ ੨੦੨੦ ਨੂੰ ਕਰ ਦਿਤਾ ਗਿਆ ਹੈ ਇਸ ਉਤੇ ਰਾਜ ਸਰਕਾਰਾਂ ਦਾ ਵੈਟ ਟੈਕਸ ਵਖਰਾ ਹੈ ਜੋ “ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ” ਦੇ ਲੋਕਤੰਤਰੀ ਸਿਧਾਂਤ ਦਾ ਕਤਲ
ਹੈ।
ਫੈਡਰੇਸ਼ਨ/ਅਕਾਲੀ ਨੇਤਾਂਵਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਸਾਰੇ ਹੀ ਜਿੰਮੇਵਾਰ ਵਿਅਕਤੀਆਂ ਵਲੋਂ ਦੇਸ਼ ਅੰਦਰ ਧਾਰਮਿਕ ਅਤੇ ਸਮਾਜਿਕ ਅਸਹਿਨਸ਼ੀਲਤਾ ਫੈਲਾ ਕੇ ਦੇਸ਼ ਵਾਸੀਆਂ ਦਾ ਆਰਥਕ ਘਾਣ ਕੀਤਾ ਜਾ ਰਿਹਾ ਹੈ। ਇਹਨਾ ਆਗੂਆਂ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੇ ੧੩੦ ਕਰੋੜ ਲੋਕ ਇਸ ਵਕਤ ਕਾਰੋਨਾਂ ਮਹਾਮਾਰੀ ਨਾਲ ਕੇਂਦਰ ਸਰਕਾਰ ਦੀਆਂ ਗਲਤ ਨੀਤੀਆ ਕਾਰਨ ਆਰਥਕ ਤੌਰ ਤੇ ਏਨੇ ਮੰਦਹਾਲੀ ਵਿਚ ਹਨ ਕਿ ਉਹ ਸਰਕਾਰ ਵਲੋ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਮੁਨਾਫਾਖੋਰੀ ਦੇ ਸਿਧਾਂਤ ਨਾਲ ਲੈਸ ਪੈਟਰੋਲ ਡੀਜਲ ਉਤੇ ਲਗਾਏ ਭਾਰੀ ਟੈਕਸ ਦੇਣ ਤੋਂ ਅਸਮਰੱਥ ਹਨ ਅਤੇ ਦੂਸਰਾ ਦੇਸ਼ ਨੂੰ ਇਕ ਟੈਕਸ ਪ੍ਰਣਾਲੀ ਵਿਚ ਲਿਆਉਣ ਲਈ ਜੀ ਐਸ ਟੀ ਟੈਕਸ ਪ੍ਰਣਾਲੀ ਕੇਂਦਰ ਸਰਕਾਰ ਨੇ ਲਾਗੂ ਕੀਤੀ ਹੈ ਪਰ ਲੋਕਾਂ ਨੂੰ ਮਨਮਰਜੀ ਨਾਲ ਲੁਟਣ ਲਈ ਪੈਟਰੋਲੀਅਮ ਵਸਤਾਂ ਨੂੰ ਇਸ ਤੋਂ ਬਾਹਰ ਰਖਿਆ ਗਿਆ ਹੈ ਦਾ ਨੋਟਿਸ ਲੈਂਦੇ ਹੋਏ ਲੋਕ ਹਿਤ ਵਿਚ ਦਖਲ ਦੇਣ। ਜਿਸ ਲਈ ਸਪੈਸ਼ਲ ਵੱਡੇ ਬੈਂਚ ਦਾ ਗਠਨ ਕਰਨ ਤਾਂ ਜੋ ਲੋਕ ਰਾਹਤ ਮਹਿਸੂਸ ਕਰ ਸਕਣ ।
ਜਾਰਡਨ ਨੇ ਗਾਜ਼ਾ ਲਈ ਸਹਾਇਤਾ ਕਾਫਲਾ ਭੇਜਿਆ
ਜਾਰਡਨ ਨੇ ਗਾਜ਼ਾ ਲਈ ਸਹਾਇਤਾ ਕਾਫਲਾ ਭੇਜਿਆ ਅੱਮਾਨ, 23 ਅਪ੍ਰੈਲ (IANS,ਵਿਸ਼ਵ ਵਾਰਤਾੋ) : ਜਾਰਡਨ ਆਰਮਡ ਫੋਰਸਿਜ਼-ਅਰਬ ਆਰਮੀ ਨੇ ਜਾਰਡਨ...