ਹਰਸਿਮਰਤ ਬਾਦਲ ਕਰਨ ਸਪਸ਼ਟ ਕਿਸਾਨਾਂ ਦੇ ਹੱਕ ਵਿੱਚ ਜਾਂ ਚਾਹੀਦੀ ਹੈ ਕੁਰਸੀ
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲਾਂ ਖ਼ਿਲਾਫ਼ ਲਿਆਵਾਂਗਾ ਪ੍ਰਾਈਵੇਟ ਮੈਂਬਰ ਬਿੱਲ
ਸੋਮਵਾਰ ਤੋਂ ਹਰ ਹਲਕੇ ਵਿੱਚ ਫੂਕਾਂਗੇ ਸੁਖਬੀਰ ਬਾਦਲ ਦੇ ਪੁਤਲੇ
ਬਠਿੰਡਾ, 26 ਜੂਨ (ਕੁਲਬੀਰ ਬੀਰਾ) :
ਸੁਖਬੀਰ ਬਾਦਲ ਬਿਲਕੁਲ ਸੱਚ ਬੋਲਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕੋਈ ਵੀ ਕੁਰਬਾਨੀ ਦੇ ਸਕਦਾ ਹੈ, ਇਹ ਖੁਲਾਸਾ ਪੰਜਾਬ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਵਿੱਚ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਬਿਲਾਂ ਦੇ ਹੱਕ ਵਿੱਚ ਬੋਲਣ ਤੋਂ ਹੋਇਆ ਹੈ, ਕਿਉਂਕਿ ਸਰਕਾਰ ਦੀ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਹਿਮਤ ਸਨ ਜਦੋਂ ਕਿ ਸੁਖਬੀਰ ਬਾਦਲ ਇਸ ਦੇ ਵਿਰੋਧ ਵਿਚ ਸਨ। ਇਹ ਦੋਸ਼ ਅੱਜ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਆਪ ਦੇ ਪੰਜਾਬ ਕਨਵੀਨਰ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਲਾਏ । ਇਸ ਮੌਕੇ ਉਨਾਂ ਦੇ ਨਾਲ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਵੀ ਹਾਜ਼ਰ ਸਨ। ਭਗਵੰਤ ਮਾਨ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਕਿਸਾਨ ਵਿਰੋਧੀ ਹੈ ਅਤੇ ਆਲ ਪਾਰਟੀ ਮੀਟਿੰਗ ਵਿੱਚ ਵੀ ਸੁਖਬੀਰ ਬਾਦਲ ਕਿਸਾਨ ਵਿਰੋਧੀ ਬਿੱਲਾਂ ਦੇ ਹੱਕ ਵਿਚ ਖੜ੍ਹਦੇ ਹੋਏ ਨਜ਼ਰ ਆਏ ਹਨ ਇਸ ਲਈ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਚਿਹਰੇ ਵਿਰੁੱਧ ਆਪ ਵਲੋਂ ਸੋਮਵਾਰ ਤੋਂ ਹਰ ਹਲਕੇ ਵਿੱਚ ਸੁਖਬੀਰ ਬਾਦਲ ਦੇ ਪੁਤਲੇ ਫੂਕੇ ਜਾਣਗੇ । ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸਾਂ ਖਿਲਾਫ ਉਹ ਆਉਂਦੇ ਸੈਸ਼ਨ ਵਿੱਚ “ਪ੍ਰਾਈਵੇਟ ਮੈਂਬਰ ਬਿੱਲ” ਲਿਆਉਣਗੇ ਜੇਕਰ ਸੁਖਬੀਰ ਬਾਦਲ ਵਿੱਚ ਹਿੰਮਤ ਹੈ ਅਤੇ ਉਹ ਕਿਸਾਨ ਹਿਤੈਸ਼ੀ ਹਨ ਤਾਂ ਉਸ ਬਿੱਲ ਦੀ ਸਪੋਰਟ ਕਰਨ। ਉਨ੍ਹਾਂ ਹਰਿਸਮਰਤ ਬਾਦਲ ਨੂੰ ਵੀ ਇਸ ਮਾਮਲੇ ਤੇ ਸਥਿਤੀ ਸਪੱਸ਼ਟ ਕਰਨ ਦੀ ਗੱਲ ਕਹੀ ਕਿ ਉਹ ਕਿਸਾਨ ਹੱਕ ਵਿੱਚ ਹਨ ਜਾਂ ਕੁਰਸੀ ਚਾਹੀਦੀ ਹੈ ? ਕਿਉਂਕਿ ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸ ਕਿਸਾਨ ਵਿਰੋਧੀ ਹਨ ਜਿਸ ਨਾਲ ਆਉਂਦੇ ਸਮੇਂ ਵਿੱਚ ਖੇਤੀ ਸਿਸਟਮ ਖ਼ਤਮ ਹੋ ਜਾਏਗਾ । ਭਗਵੰਤ ਮਾਨ ਨੇ ਸੁਖਬੀਰ ਬਾਦਲ ਵੱਲੋਂ ਆਪ ਨੂੰ ਕਾਂਗਰਸ ਦੀ ਬੀ ਟੀਮ ਕਹਿਣ ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਆਪ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ “ੲੇ”ਟੀਮ ਹੈ ਜੋ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਰਹੇਗੀ ਮ। ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਇੱਕ ਇੱਕ ਆਏ ਸਨ ਜਦੋਂ ਕਿ ਸੁਖਬੀਰ ਬਾਦਲ ਪੂਰੀ ਟੀਮ ਲੈ ਕੇ ਆਏ ਸਨ ਤੇ ਕਿਸੇ ਵੀ ਮਾਮਲੇ ਤੇ ਉਹ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਹੋਏ ਨਜ਼ਰ ਨਹੀਂ ਆਏ ।
ਮੈਡਾਗਾਸਕਰ ‘ਚ ਤੂਫਾਨ ‘ਗਾਮੇਨੇ’ ਕਾਰਨ 14 ਲੋਕਾਂ ਦੀ ਮੌਤ
ਮੈਡਾਗਾਸਕਰ 'ਚ ਤੂਫਾਨ 'ਗਾਮੇਨੇ' ਕਾਰਨ 14 ਲੋਕਾਂ ਦੀ ਮੌਤ ਅੰਟਾਨਾਨਾਰੀਵੋ, 29 ਮਾਰਚ (IANS,ਵਿਸ਼ਵ ਵਾਰਤਾ) ਮੈਡਾਗਾਸਕਰ ਦੇ ਮੌਸਮ ਵਿਭਾਗ ਦੇ...