ਨਗਰ ਕੌਸਲ ਬਣੀ ਮੂਕ ਦਰਸ਼ਕ, ਨਹੀਂ ਚਲ ਰਹੇ ਐਸਟੀਪੀ
ਲਗਾਤਾਰ ਵਧ ਰਹੀ ਆਬਾਦੀ, ਅੱਠ ਇੰਚ ਦੀ ਸੀਵਰੇਜਲਾਈਨ ਪੈ ਰਹੀ ਛੋਟੀ
ਜ਼ੀਰਕਪੁਰ, 26 ਜੂਨ(ਵਿਸ਼ਵ ਵਾਰਤਾ): ਜ਼ੀਰਕਪੁਰ ਦੇ ਨੇੜਲੇ ਪਿੰਡ ਪੀਰਮੁਛੱਲਾ ਦੀਆਂ ਸੋਸਾਇਟੀਆਂ ਵਿੱਚ ਆਏ ਦਿਨ ਓਵਰਫਲੋ ਹੋ ਰਹੀ ਸੀਵਰੇਜ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਉਥੇ ਹੀ ਇਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਸਲ ‘ਤੇ ਸੋਸਾਇਟੀ ਸੰਚਾਲਕਾਂ ਨੂੰ ਸ਼ਿਕਾਈਤ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਐਡਵੋਕੇਟ ਵਿਨੈ ਕੁਮਾਰ, ਮਹੇਸ਼ ਗੋਇਲ, ਵਾਸੂਦੇਵ, ਜੀਐਸ ਚੌਰਸਿਆ, ਐਚਐਚ ਚੀਮਾ, ਐਸਐਲ ਸੇਠੀਆ, ਕਪਿਲ ਗੋਇਲ, ਅਮਰੀਸ਼ ਬੰਸਲ, ਸਲਮਾਨ ਖਾਨ, ਜਗਦੀਸ਼ ਨੇ ਦੱਸਿਆ ਕਿ ਇੱਥੋਂ ਦੀ ਮੈਟਰੋ ਟਾਊਨ, ਰਾਇਲ ਮੈਂਸ਼ਨ, ਵਿਕਟੋਰੀਆ ਹੋਮਜ਼ ‘ਤੇ ਹਿਲ ਵਿਊ ਸੋਸਾਇਟੀਆਂ ਦੇ ਅੱਗੇ ਹਰ ਦੂਸਰੇ ਦਿਨ ਸੀਵਰੇਜ਼ ਓਵਰ ਫਲੋ ਹੋ ਰਹੇ ਹਨ। ਉਨ•ਾਂ ਦੱਸਿਆ ਕਿ ਜ਼ੀਰਕਪੁਰ ‘ਤੇ ਪੀਰਮੁਛੱਲਾ ਵਿੱਚ ਸੋਸਾਇਟੀਆਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ।
ਨਗਰ ਕੌਸਲ ਵੱਲੋਂ ਸੀਵਰੇਜ਼ ਦੀਆਂ ਪਾਈਪਾਂ ਅੱਠ ਇੰਚ ਵਾਲੀ ਵਿਛਾਈਆਂ ਗਈਆਂ ਹਨ, ਜਿਸ ਕਾਰਨ ਲੋਕਾਂ ਦੀ ਇਸ ਸਮੱਸਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੁਖਦੇਵ ਚੌਧਰੀ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇਸ ਪੂਰੇ ਖੇਤਰ ਵਿੱਚ ਵੱਡੀਆਂ ਪਾਈਪਾਂ ਪਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇੱਥੇ ਲੱਗੇ ਹੋਏ ਐਸਟੀਪੀ ਚਲਾਏ ਨਹੀਂ ਜਾ ਰਹੇ ਹਨ। ਸੋਸਾਇਟੀ ਸੰਚਾਲਕਾਂ ਵੱਲੋਂ ਐਸਟੀਪੀ ਚਲਾਉਣ ਦੇ ਮਾਮਲੇ ਵਿੱਚ ਲੋਕਾਂ ‘ਤੇ ਪ੍ਰਸਾਸ਼ਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਨ•ਾਂ ਸੋਸਾਇਟੀਆਂ ਵਿੱਚ ਰਹਿਣ ਵਾਲੇ ਅਤੇ ਇੱਥੋਂ ਨਿਕਲਣ ਵਾਲੀਆਂ ਹਜ਼ਾਰਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਸਟੀਪੀ ਨਹੀਂ ਚਲਾਉਣ ‘ਤੇ ਲੱਗੇ ਜ਼ੁਰਮਾਨਾ
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਕਿਹਾ ਕਿ ਸੋਸਾਇਟੀ ਸੰਚਾਲਕਾਂ ਵੱਲੋਂ ਪ੍ਰੀਸ਼ਦ ਨੂੰ ਗੁੰਮਰਾਹ ਕਰਕੇ ਐਸਟੀਪੀ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ•ਾਂ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕਰਦੇ ਹੋਹੇ ਕਿਹਾ ਕਿ ਐਸਟੀਪੀ ਨਾ ਚਲਾਉਣ ਵਾਲੇ ਸੋਸਾਇਟੀ ਸੰਚਾਲਕਾਂ ਦੀ ਜਾਂਚ ਕਰਕੇ ਉਨ•ਾਂ ਨੂੰ ਨਾ ਸਿਰਫ ਜ਼ੁਰਮਾਨਾ ਕੀਤਾ ਜਾਵੇ ਬਲਕਿ ਕਾਰਵਾਈ ਵੀ ਕੀਤੀ ਜਾਵੇ।
ਨਜ਼ਾਇਜ਼ ਸ਼ਰਵਿਸ ਸਟੇਸ਼ਨ ਵੀ ਹਨ ਬਲਾਕੇਜ਼ ਦਾ ਕਾਰਣ
ਜੁਆਇੰਟ ਐਕਸ਼ਨ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਜ਼ੀਰਕਪੁਰ ‘ਤੇ ਪੀਰਮੁਛੱਲਾ ਖੇਤਰ ਵਿੱਚ ਇਨ•ਾਂ ਨਜ਼ਾਇਜ਼ ਰੂਪ ਨਾਲ ਚਲ ਰਹੇ ਸਰਵਿਸ ਸਟੇਸ਼ਨ ਵੀ ਚਲ ਰਹੇ ਹਨ। ਜਿਹਨਾਂ ਦੀ ਤਰਫ ਪ੍ਰਸਾਸ਼ਨ ਦਾ ਕੋਈ ਧਿਆਨ ਨਹੀਂ ਹੈ। ਉਨ•ਾਂ ਦੱਸਿਆ ਕਿ ਸਰਵਿਸ ਸਟੇਸ਼ਨ ਦੇ ਕਾਰਨ ਇਸ ਖੇਤਰ ਵਿੱਚ ਜਿੱਥੇ ਜਿੱਥੇ ਗੰਦਾ ਪਾਣੀ ਬਿਖਰਿਆ ਰਹਿੰਦਾ ਹੈ ਅਤੇ ਸੀਵਰੇਜ਼ ਓਵਰ ਫਲੋ ਹੋਣ ਦਾ ਇੱਕ ਕਾਰਣ ਨਜ਼ਾਇਜ਼ ਸਰਵਿਸ ਸਟੇਸ਼ਨ ਹੈ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...