ਕਿਹਾ, ਫੋਕਲ ਪੁਆਇੰਟਾਂ ਦੇ ਵਿਕਾਸ ਲਈ ਸੂਬਾ ਸਰਕਾਰ ਨੇ ਖਰਚ ਕੀਤੇ 400 ਕਰੋੜ
ਹੁਸ਼ਿਆਰਪੁਰ ‘ਚ 58 ਏਕੜ ਵਿੱਚ ਬਣਨ ਵਾਲੇ ਵੁੱਡ ਪਾਰਕ ‘ਚ ਕਰੀਬ 10 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ
ਹੁਸ਼ਿਆਰਪੁਰ, 26 ਮਈ : (ਵਿਸ਼ਵ ਵਾਰਤਾ):
ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ 400 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਵਿਕਾਸ ਕੀਤਾ ਹੈ, ਜਿਸ ਵਿੱਚ 200 ਕਰੋੜ ਰੁਪਏ ਸਾਈਕਲ ਵੈਲੀ ਲਈ ਅਤੇ 200 ਕਰੋੜ ਰੁਪਏ ਸੂਬੇ ਦੇ 17 ਫੋਕਲ ਪੁਆਇੰਟਾਂ ਦੇ ਵਿਕਾਸ ‘ਤੇ ਖਰਚ ਕੀਤੇ ਜਾ ਰਹੇ ਹਨ। ਉਹ ਫਗਵਾੜਾ ਰੋਡ ਸਥਿਤ ਫੋਕਲ ਪੁਆਇੰਟ ਵਿੱਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਉਦਯੋਗਪਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਇਹ ਪੈਸੇ ਫੋਕਲ ਪੁਆਇੰਟਾਂ ਦੀ ਚਾਰਦਿਵਾਰੀ, ਸੜਕ ਨਿਰਮਾਣ, ਵਾਟਰ ਸਪਲਾਈ ਦੇ ਅਪਗ੍ਰੇਡੇਸ਼ਨ, ਡ੍ਰੇਨਜ਼ ਸਿਸਟਮ ਦੇ ਅਪਗ੍ਰੇਡੇਸ਼ਨ, ਸਟਰੀਟ ਲਾਈਟ ਦੀ ਅਪਗ੍ਰੇਡੇਸ਼ਨ, ਟਰੀਟਮੈਂਟ ਪਲਾਂਟ ਆਦਿ ਦੇ ਨਿਰਮਾਣ ਕੰਮਾਂ ਉਪਰ ਖਰਚ ਕੀਤੇ ਜਾਣਗੇ। ਇਸ ਦੌਰਾਨ ਉਨ•ਾਂ ਨੇ ਨਸਰਾਲਾ ਫੋਕਲ ਪੁਆਇੰਟ ਸਬੰਧੀ ਕੁਝ ਕੰਮਾਂ ਲਈ 70 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ•ਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਵਿੱਚ ਉਦਯੋਗਿਕ ਹਬ ਦੇ ਤੌਰ ‘ਤੇ ਜਾਣਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸੂਬੇ ਦੇ ਫੋਕਲ ਪੁਆਇੰਟਾਂ ਦੀ ਹਾਲਤ ਬਦਹਾਲ ਹੋ ਗਈ ਸੀ, ਪਰ ਕਾਂਗਰਸ ਸਰਕਾਰ ਸੂਬੇ ਦੇ ਸਾਰੇ ਫੋਕਲ ਪੁਆਇੰਟਾਂ ਦੀ ਨੁਹਾਰ ਬਦਲ ਰਹੀ ਹੈ। ਉਨ•ਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਬਦਹਾਲ ਉਦਯੋਗਾਂ ਨੂੰ ਅੱਜ ਨਵੀਂ ਦਿਸ਼ਾ ਮਿਲੀ ਹੈ ਅਤੇ ਉਹ ਪ੍ਰਫੁੱਲਤ ਹੋ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਦਾ ਉਦਯੋਗ ਵਿਭਾਗ ਪਹਿਲੇ ਸਥਾਨ ‘ਤੇ ਹੈ। ਉਨ•ਾਂ ਕਿਹਾ ਕਿ ਕੋਵਿਡ-19 ਨੂੰ ਲੈ ਕੇ ਸੂਬਾ ਸਰਕਾਰ ਵਲੋਂ ਅਪਣਾਈ ਗਈ ਨੀਤੀ ਦੀ ਪ੍ਰਧਾਨ ਮੰਤਰੀ ਨੇ ਵੀ ਸ਼ਲਾਘਾ ਕੀਤੀ ਹੈ ਅਤੇ ਬਾਕੀ ਸੂਬਿਆਂ ਨੂੰ ਵੀ ਪੰਜਾਬ ਮਾਡਲ ਅਪਣਾਉਣ ਦੀ ਸਲਾਹ ਦਿੱਤੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।
ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ 58 ਏਕੜ ਵਿੱਚ ਵੁੱਡ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਿੱਧੇ ਰੂਪ ਵਿੱਚ 2 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਅਤੇ ਅਸਿੱਧੇ ਰੂਪ ਵਿੱਚ ਕਰੀਬ 8 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਉਨ•ਾਂ ਕਿਹਾ ਕਿ ਵੁੱਡ ਪਾਰਕ ਸਬੰਧੀ ਕੰਮ 4 ਮਹੀਨਿਆਂ ਅੰਦਰ ਸ਼ੁਰੂ ਹੋ ਜਾਵੇਗਾ। ਉਨ•ਾਂ ਕਿਹਾ ਕਿ ਕੋਵਿਡ-19 ਵਰਗੀ ਸਥਿਤੀ ਨਾਲ ਮੁਕਾਬਲਾ ਕਰ ਰਹੀ ਸੂਬਾ ਸਰਕਾਰ ਨੇ ਉਦਯੋਗਾਂ ਦੀ ਬਾਂਹ ਫੜੀ ਹੈ ਅਤੇ ਉਨ•ਾਂ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਹੈ। ਉਨ•ਾਂ ਕਿਹਾ ਕਿ ਉਦਯੋਗਾਂ ਲਈ ਲੇਬਰ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਸਪੈਕਟਰੀ ਰਾਜ ਤੋਂ ਉਦਯੋਗਾਂ ਨੂੰ ਮੁਕਤ ਕਰਕੇ ਉਨ•ਾਂ ਨੂੰ ਹਰ ਤਰ•ਾਂ ਦੀ ਆਨਲਾਈਨ ਮੰਜ਼ੂਰੀਆਂ ਦੇ ਕੇ ਉਨ•ਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨੇ ਕੈਬਨਿਟ ਮੰਤਰੀ ਅਰੋੜਾ ਵਲੋਂ ਫੋਕਲ ਪੁਆਇੰਟ ਦੀ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਉਪਰ ਧੰਨਵਾਦ ਪ੍ਰਗਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ•ੇ ਹਨ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...