ਹੁਸ਼ਿਆਰਪੁਰ 26 ਜੂਨ (ਵਿਸ਼ਵ ਵਾਰਤਾ:) ਐਮਰਜੈਸੀ ਹਾਲਤਾਂ ਜਿਵੇ ਸਰਜਰੀ ਕਰਨ , ਗਰਭਵਤੀ ਔਰਤ ਦਾ ਜਣੇਪਾ , ਅਤੇ ਸਾਹ ਨਾਲ ਸਬੰਧਿਤ ਬਿਮਾਰੀਆਂ ਦੇ ਮਰੀਜਾਂ ਤੋ ਇਲਾਵਾਂ ਨਾਲ ਫਰੰਟ ਲਾਈਨ ਵਰਕਰਾਂ ਦੀ ਕੋਵਿਡ 19 ਵਾਇਰਸ ਦੀ ਮੋਕੇ ਤੇ ਜਾਂਚ ਲਈ ਸਿਵਲ ਹਸਪਤਾਲ ਵਿੱਚ ਟਰੂਨਾਟ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਰੋਜਾਨਾਂ 6 ਟੈਸਟ ਕੀਤੇ ਜਾ ਸਕਦੇ ਹਨ ਅਤੇ ਇਸ ਮਸੀਨ ਰਾਹੀ ਟੈਸਟ ਦੀ ਰਿਪੋਟ 2 ਘੰਟੇ ਦੇ ਅੰਦਰ ਪ੍ਰਾਪਤ ਕੀਤੀ ਜਾ ਸਕਦੀ ਹੈ । ਸਰਕਾਰੀ ਸਿਹਤ ਸੰਸਥਾਵਾਂ ਲਈ ਇਸ ਦੀ ਜਾਂਚ ਮੁੱਫਤ ਕੀਤੀ ਜਾਵੇਗੀ ਜਦ ਕਿ ਪ੍ਰਈਵੇਟ ਹਸਪਤਾਲਾਂ ਤੋ ਜਾਂਚ ਲਈ 1500 ਰੁਪਏ ਸਰਕਾਰੀ ਫੀਸ ਲਈ ਜਵੇਗੀ । ਇਹ ਮਸ਼ੀਨ ਕੋਵਿਡ19 ਵਾਇਰਸ ਫਲਾਅ ਦੇ ਮੱਦੇ ਨਜਰ ਪੰਜਾਬ ਦੇ ਕਈ ਜਿਲਾਂ ਹਸਪਤਾਲਾਂ ਵਿਖੇ ਲਗਾਈ ਗਈ ਤਾਂ ਜੋ ਕਿ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਹੰਗਾਮੀ ਸਥਿਤੀ ਵਿੱਚ ਚੰਗਾਂ ਇਲਾਜ ਕੀਤਾ ਜਾ ਸਕੇ । ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵੱਲੋ ਅੱਜ ਸਿਵਲ ਹਸਪਤਾਲ ਵਿਖੇ ਮਾਇਕਰੋਬਾਇਲੋਜੀ ਯੂਨਿਟ ਵਿੱਚ ਲਗਾਈ ਗਈ ਮਸ਼ੀਨ ਦੇ ਕੰਮਕਾਜ ਬਾਰੇ ਸਟਾਫ ਤੋ ਜਾਣਕਾਰੀ ਲਈ । ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਲੈਬ ਤੋ ਪ੍ਰਾਪਤ ਹੋਈਆ 231 ਰਿਪੋਟਾ ਨੈਗਟਿਵ ਆਈਆ ਹਨ ਅਤੇ 421 ਨਵੇ ਸੈਪਲ ਲੈਣ ਨਾਲ ਹੁਣ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 11868 ਹੋ ਗਈ ਹੈ । ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 10812 ਸੈਪਲ ਨੇਗਟਿਵ ਜਦ ਕਿ 169 ਪਾਜੇਟਿਵ ਮਰੀਜ ਹਨ । 880 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ਅਤੇ 27 ਸੈਪਲ ਇੰਨਵੈਲਡ ਹਨ ਤੇ ਐਕਟਿਵ ਮਰੀਜ 13 ਹਨ । ਸਿਹਤ ਐਡਵਾਈਜਰੀ ਸਬੰਧੀ ਉਹਨਾਂ ਦੱਸਿਆ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...