ਅੰਮ੍ਰਿਤਸਰ 26 ਜੂਨ(ਵਿਸ਼ਵ ਵਾਰਤਾ):
ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਬੀਤੇ ਦਿਨੀ ਗਲਵਾਨ ਘਾਟੀ ਵਿਖੇ ਚੀਨ ਬਾਰਡਰ ਤੇ ਭਾਰਤ ਦੇ ਸ਼ਹੀਦ ਹੋਏ20 ਫੋਜੀਆਂ ਨੂੰ ਸ਼ਰਧਾਜਲੀ ਭੇਟ ਕਰਦੇ ਹੋਏ ਕਿਹਾ ਕਿ ਸਾਡੇ ਜਵਾਨਾਂ ਨੇ ਬਿਨਾਂ ਹਥਿਆਰਾਂ ਦੇ ਹੀ ਦੇਸ਼ ਦੇ ਜਜਬੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨਾਂ ਕਿਹਾ ਕਿ ਮੈਂ ਇਨਾਂ ਮਹਾਨ ਸ਼ੂਰਬੀਰਾਂ ਨੂੰ ਸਿਜਦਾ ਕਰਨ ਦੇ ਨਾਲ ਨਾਲ ਇਨਾਂ ਦੀਆਂ ਮਾਂਵਾਂ ਨੂੰ ਵੀ ਸਿਜਦਾ ਕਰਦਾ ਹਾਂ ਜਿੰਨਾਂ ਨੇ ਇਨਾਂ ਮਹਾਨ ਯੋਧਿਆਂ ਨੂੰ ਜਨਮ ਦਿੱਤਾ।
ਸ੍ਰੀ ਸੋਨੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਅੱਜ ਕਾਂਗਰਸ ਪਾਰਟੀ ਗਲਵਾਨ ਘਾਟੀ ਵਿਖੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੀ ਹੈ। ਉਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਬਾਰਡਰ ਤੇ ਨਿਹੱਥੇ ਜਵਾਨਾਂ ਨੂੰ ਭੇਜਿਆ ਅਤੇ ਇਨਾ ਜਵਾਨਾਂ ਵੱਲੋਂ ਬਹਾਦਾਰੀ ਦਾ ਕਾਰਨਾਮਾ ਕਰਦੇ ਹੋਏ ਦੁਸ਼ਮਣ ਦੇ ਦੰਦ ਖੱਟੇ ਕੀਤੇ ਅਤੇ ਦੇਸ਼ ਲਈ ਆਪਣਾ ਆਪਾ ਵਾਰ ਦਿੱਤਾ। ਉਨਾਂ ਕਿਹਾ ਕਿ ਕਾਂਗਰਸ ਰਾਜ ਵੇਲੇ ਹੀ ਪਾਕਿਸਤਾਨ ਦੇ 90 ਹਜ਼ਾਰ ਤੋਂ ਵੱਧ ਫੌਜੀਆਂ ਨੂੰ ਸਰੰਡਰ ਕਰਵਾ ਦਿੱਤਾ ਸੀ। ਉਨਾਂ ਕਿਹਾ ਕਿ ਫੌਜ ਦੇ ਜਵਾਨ ਡਿਊਟੀ ਦੋਰਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋਣੇ ਚਾਹੀਦੇ ਹਨ।
ਇਸ ਮੌਕੇ ਕੋਸਲਰ ਵਿਕਾਸ ਸੋਨੀ, ਕੋਸਲਰ ਤਾਹਿਰ ਸ਼ਾਹ, ਕੋਸਲਰ ਵੀਨਾ ਚੋਪੜਾ ਸ਼੍ਰੀ ਗੁਰਦੇਵ ਸਿੰਘ ਦਾਰਾ, ਸ: ਸਰਬਜੀਤ ਸਿੰਘ ਲਾਟੀ, ਪਰਮਜੀਤ ਚੌਪੜਾ, ਸ਼੍ਰੀ ਰਵੀ ਕਾਂਤ, ਮੈਡਮ ਹਰਪ੍ਰੀਤ ਕੌਰ, ਏ ਸੀ ਪੀ ਸ਼੍ਰੀ ਪ੍ਰਵੇਸ਼ ਚੋਪੜਾ ਨੇ ਵੀ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਸਰਧਾਜਲੀ ਭੇਟ ਕੀਤੀ।






















