
ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਰੱਖਣ ਦੀ ਕਾਰਵਾਈ ਜਨਸੰਘ ਦੀ ਸੌੜੀ ਸੋਚ ਦਾ ਨਮੂਨਾ ਹੈ। ਇਹ ਕਾਲਜ ਸਰਦਾਰ ਦਿਆਲ ਸਿੰਘ ਮਜੀਠੀਆ ਟਰੱਸਟ ਦੀ ਮਲਕੀਅਤ ਹੈ ਜੋ ਕਿ ਸ੍ਰੀ ਦਿਆਲ ਸਿੰਘ ਮਜੀਠੀਆ ਇੱਕ ਦੂਰਅੰਦੇਸ਼ ਸਿੱਖ ਸਨ ਜਿਹਨਾਂ ਦੀ ਪਰਿਵਾਰਕ ਪੁਸ਼ਤਾਂ ਚੰਗੇ ਸਮਾਜਿਕ ਕਾਰਜਾਂ ਕਰਕੇ ਜਾਣੀਆਂ ਜਾਂਦੀਆਂ ਹਨ ਉਹਨਾਂ ਨੇ ਦਿ ਟ੍ਰਿਬਿਊਨ ਅੰਗਰੇਜ਼ੀ ਅਖਬਾਰ ਰਾਹੀਂ ਜ਼ਿਕਰਯੋਗ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਬਾਦਲ ਪਰਿਵਾਰ ਨੂੰ ਭਾਜਪਾ ਦੀ ਚਮਚਾਗਿਰੀ ਛੱਡ ਕੇ ਅਜਿਹੇ ਤੰਗ ਦਿਲੀ ਵਾਲ਼ੇ ਫੈਸਲੇ ਦਾ ਵਿਰੋਧ ਕੀਤਾ ਜਾਣਾਚਾਹੀਦਾ ਹੈ।























