ਹੁਸ਼ਿਆਰਪੁਰ 22 ਜੂਨ (ਵਿਸ਼ਵ ਵਾਰਤਾ):- ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵਲੋਂ 66 ਕੇਵੀ ਸਬ-ਸਟੇਸ਼ਨ ਅੱਤੋਵਾਲ ਤੋਂ ਨਵੇਂ 11 ਕੇਵੀ ਫੀਡਰ ਕਾਹਰੀ-ਸਾਹਰੀ ਦਾ ਉਦਘਾਟਨ ਕੀਤਾ ਗਿਆ। ਇਹ ਫੀਡਰ 66 ਕੇਵੀ ਮਰਨਾਈਆਂ ਖੁਰਦ ਸਬ-ਸਟੇਸ਼ਨ ਤੋਂ ਚੱਲਦੇ 11 ਕੇਵੀ ਫੀਡਰ ਅੱਤੋਵਾਲ ਨੂੰ ਦੋਫਾੜ ਕਰਕੇ ਬਣਾਇਆ ਗਿਆ ਹੈ। ਇਸ ਫੀਡਰ ਦੇ ਚਾਲੂ ਹੋਣ ਨਾਲ ਇਸ ਇਲਾਕੇ ਦੇ ਅੱਤੋਵਾਲ, ਕਾਹਰੀ, ਸਾਹਰੀ, ਕੁਰਾਂਗਣਾਂ, ਬੱਸੀ ਦੌਲਤ ਖਾਂ, ਮਰਨਾਈਆਂ, ਪੂੰਗੇ ਪਿੰਡਾਂ ਨੂੰ ਫਾਇਦਾ ਹੋਵੇਗਾ। ਇਨਾਂ ਪਿੰਡਾਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਅਤੇ ਪੂਰੀ ਵੋਲਟੇਜ ਪ੍ਰਾਪਤ ਹੋਵੇਗੀ। ਨਵੇਂ ਫੀਡਰ ਕਾਹਰੀ-ਸਾਹਰੀ ਤੇ 425 ਮੋਟਰਾਂ ਦਾ ਲੋਡ ਸ਼ਿਫਟ ਕਰਨ ਤੋਂ ਬਾਅਦ ਅੱਤੋਵਾਲ ਫੀਡਰ ਤੇ 465 ਮੋਟਰਾਂ ਦਾ ਲੋਡ ਬਾਕੀ ਰਹਿ ਜਾਵੇਗਾ। ਇਸ ਫੀਡਰ ਨੂੰ ਚਾਲੂ ਕਰਨ ਤੇ 31 ਲੱਖ ਰੁਪਏ ਦੀ ਲਾਗਤ ਆਈ ਹੈ। ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਪੀ.ਐਸ.ਪੀ.ਸੀ.ਐਲ. ਵਲੋਂ ਇੰਜ. ਪਰਵਿੰਦਰ ਸਿੰਘ ਖਾਂਬਾ ਐਸ.ਈ, ਇੰਜ. ਹਰਮਿੰਦਰ ਸਿੰਘ ਐਕਸੀਅਨ, ਇੰਜ. ਯਸ਼ਪਾਲ ਐੱਸ.ਡੀ.ਓ, ਦਲਜੀਤ ਸਿੰਘ ਜੇਈ, ਚਰਨਜੀਤ ਸਿੰਘ ਜੇਈ ਸਟਾਫ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਮੇਜਰ ਸਿੰਘ ਬਡਿਆਲ, ਮੇਜਰ ਸਿੰਘ ਥਿਆੜਾ ਸਰਪੰਚ ਅਹਿਰਾਣਾ ਕਲਾਂ, ਰਾਣਾ ਬਡਿਆਲ, ਜਗਦੀਪ ਸਿੰਘ ਮਰਨਾਈਆਂ, ਜੱਸਾ ਸਰਪੰਚ ਮਰਨਾਈਆਂ ਖੁਰਦ, ਕਮਲਜੀਤ ਸਿੰਘ ਸਰਪੰਚ ਤਨੂੰਲੀ, ਨੰਬਰਦਾਰ ਕਾਕੂ ਅੱਤੋਵਾਲ, ਸਾਬਕਾ ਸਰਪੰਚ ਤਨੂੰਲੀ, ਭਰਤ ਲਾਲ ਸਾਹਰੀ ਬਲਾਕ ਸੰਮਤੀ ਮੈਂਬਰ, ਜਗਦੀਪ, ਸੰਨੀ, ਬਲਵਿੰਦਰ ਸਿੰਘ ਮਾਨਾਂ, ਡਾਕਟਰ ਕ੍ਰਿਸ਼ਨ ਗੋਪਾਲ ਪਾਲ, ਜਸਪਾਲ ਸਿੰਘ ਪੰਡੋਰੀ ਬੀਬੀ ਸ਼ਾਮਲ ਹੋਏ।
ਬਸਪਾ ਵਲੋਂ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਜਨੋਤਰਾ ਜੀ ਹੋਣਗੇ
ਬਸਪਾ ਵਲੋਂ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਜਨੋਤਰਾ ਜੀ ਹੋਣਗੇ ਚੰਡੀਗੜ੍ਹ/ਜਲੰਧਰ 20 ਅਪ੍ਰੈਲ (ਵਿਸ਼ਵ...