ਹੁਸ਼ਿਆਰਪੁਰ 22 ਜੂਨ (ਵਿਸ਼ਵ ਵਾਰਤਾ)- ਕਰੋਨਾ ਸੰਕਟ ਦੌਰਾਨ ਆਈ ਆਰਥਿਕ ਮੰਦੀ ਨੂੰ ਮੁੱਖ ਆਧਾਰ ਬਣਾ ਕੇ ਤੇ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਨੂੰ ਪਿਛਲੇ ਗਿਆਰਾਂ ਦਿਨਾਂ ਤੋਂ ਕਈ ਗੁਣਾ ਵਧਾ ਕੇ ਲੋਕਾਂ ਦਾ ਕਚੂੰਮਰ ਕੱਢਣ ਤੇ ਲੱਗੀ ਹੋਈ ਹੈ ਪਿਛਲੇ ਦਿਨੀਂ ਤਕਰੀਬਨ ਡੀਜ਼ਲ 5 ਰੁਪਏ 80 ਪੈਸੇ ਅਤੇ ਪੈਟਰੋਲ 5 ਰੁਪਏ 47 ਪੈਸੇ ਦੀ ਛਲਾਂਗ ਲਗਾ ਚੁੱਕਾ ਹੈ ਲੱਗਭੱਗ ਪਿਛਲੇ ਗਿਆਰਾਂ ਦਿਨਾਂ ਤੋਂ ਸਰਕਾਰ ਥੋੜ੍ਹਾ ਥੋੜ੍ਹਾ ਕਰ ਕੇ ਲਗਾਤਾਰ ਕੀਮਤਾਂ ਵਧਾ ਰਹੀ ਹੈ ਕਰੋਨਾ ਸੰਕਟ ਦੌਰਾਨ ਆਮ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸਰਕਾਰ ਲੋਕਾਂ ਤੇ ਮਹਿੰਗਾਈ ਦਾ ਬੋਝ ਪਾ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਤੇ 70% ਟੈਕਸ ਵਸੂਲਦੀ ਹੈ ਜੋ ਕਿ ਪੂਰੇ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਹੈ ਭਾਜਪਾ ਦੀ ਮੋਦੀ ਸਰਕਾਰ ਨੇ ਪਿਛਲੇ ਛੇ ਸਾਲਾਂ ਦੇ ਕਾਰਜ ਦੌਰਾਨ ਪੈਟਰੋਲ ਡੀਜ਼ਲ ਤੋਂ ਅਠਾਰਾਂ ਲੱਖ ਕਰੋੜ ਦੀ ਕਮਾਈ ਕੀਤੀ ਹੈ ਜਦੋਂ ਕਿ ਸਰਕਾਰ ਨੇ ਜੀ ਐੱਸ ਟੀ ਲਾਉਣ ਵੇਲੇ ਇਹ ਗੱਲ ਕਹੀ ਸੀ ਕਿ ਸਰਕਾਰ ਇੱਕ ਰਾਸ਼ਟਰ ਇੱਕ ਟੈਕਸ ਹੀ ਲਾਵੇਗੀ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...