ਗਰਮ ਲੂ ਤੇ ਕੋਵਿਡ-19 ਕਰਕੇ 30 ਸਤੰਬਰ ਤੱਕ ਜਾਰੀ ਰਹੇਗਾ ਬਦਲਿਆ ਸਮਾਂ-ਡਿਪਟੀ ਕਮਿਸ਼ਨਰ
-ਪਹਿਲਾਂ ਸਮਾਂ ਲੈਣ ਵਾਲੇ ਨਾਗਰਿਕਾਂ ਲਈ ਕਾਊਂਟਰ ਰਾਖਵੇਂ ਰੱਖੇ ਜਾਣਗੇ
ਪਟਿਆਲਾ, 22 ਜੂਨ(ਵਿਸ਼ਵ ਵਾਰਤਾ):
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੱਸਿਆ ਹੈ ਕਿ ਸੇਵਾ ਕੇਂਦਰਾਂ ਦਾ ਸਮਾਂ ਬਦਲਕੇ ਸਵੇਰੇ 7.30 ਵਜੇ ਤੋਂ ਬਾਅਦ ਦੁਪਹਿਰ 3.30 ਵਜੇ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਪ੍ਰਾਪਤ ਹੋਏ ਪੱਤਰ ਮੁਤਾਬਕ ਪੰਜਾਬ ਵਿੱਚ ਗਰਮ ਲੂ ਚੱਲਣ ਕਰਕੇ ਅਤੇ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ ਆਪਸੀ ਵਿੱਥ ਬਣਾਈ ਰੱਖਣ ਦੇ ਮੱਦੇਨਜ਼ਰ 18 ਜੂਨ ਤੋਂ ਸੇਵਾ ਕੇਂਦਰਾਂ ਦਾ ਬਦਲਿਆਂ ਸਮਾਂ 30 ਸਤੰਬਰ 2020 ਤੱਕ ਜਾਰੀ ਰਹੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਆਮ ਲੋਕ ਐਮ ਸੇਵਾ ਐਪ, ਕੋਵਾ ਐਪ, ਡੀਜੀਆਰ ਵੈਬਸਾਇਟ ਜਾਂ 89685-93812-13 ਡਾਇਲ ਕਰਕੇ ਸੇਵਾ ਕੇਂਦਰ ‘ਚ ਆਉਣ ਤੋਂ ਪਹਿਲਾਂ ਸਮਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਮਾਂ ਲੈਣ ਵਾਲੇ ਆਮ ਲੋਕਾਂ ਲਈ ਪਟਿਆਲਾ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਖੇ ਟਾਈਪ-1 ਸੇਵਾਵਾਂ ਲਈ ਦੋ ਕਾਊਂਟਰ, ਟਾਈਪ-2 ਅਤੇ ਟਾਈਪ-3 ਸੇਵਾਵਾਂ ਲਈ ਇੱਕ-ਇੱਕ ਕਾਂਊਂਟਰ ਰਾਖਵੇਂ ਰੱਖੇ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰਾਂ ਦੇ ਜ਼ਿਲ੍ਹਾ ਮੈਨੇਜਰ ਨੂੰ ਇਸ ਸਬੰਧੀਂ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਪੀ.ਐੱਚ.ਡੀ. ਦੀ ਡਿਗਰੀ ਮੁਕੰਮਲ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਪੀ.ਐੱਚ.ਡੀ. ਦੀ ਡਿਗਰੀ ਮੁਕੰਮਲ ਚੰਡੀਗੜ੍ਹ, 17 ਨਵੰਬਰ (ਵਿਸ਼ਵ ਵਾਰਤਾ);- ਜੰਡਿਆਲਾ ਗੁਰੂ ਤੋਂ ਵਿਧਾਇਕ ਅਤੇ...





















