ਚੰਡੀਗੜ੍ਹ 22 ਜੂਨ ( ਵਿਸ਼ਵ ਵਾਰਤਾ )-ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਜਿਹਾ ਦਿਖਣ ਵਾਲਾ ਨਵਾਂ ਸ਼ਹਿਰ ਦਾ ਬਲਬੀਰ ਚੰਦ, ਜੋ ਮੁੰਬਈ ਰਹਿੰਦਾ ਹੈ। ਪਿਛਲੇ ਦਿਨੀਂ ਆਪਣੇ ਘਰ ਆਉਣ ‘ਤੇ ਉਸ ਨੂੰ ਇਕਾਂਤਵਾਸ ਕੀਤਾ ਗਿਆ ਅਤੇ ਕੋਰੋਨਾ ਪਾਜ਼ੇਟਿਵ ਆਉਣ ਬਾਅਦ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਵਿਖੇ ਸਿਹਤ ਵਿਭਾਗ, ਪੰਜਾਬ ਵੱਲੋਂ ਚਲਾਏ ਜਾ ਰਹੇ ਆਈਸੋਲੇਸ਼ਨ ਸੈਂਟਰ ‘ਚ ਦਾਖ਼ਲ ਕਰਾਇਆ ਗਿਆ।
ਕੋਰੋਨਾ ਨੂੰ ਮਾਤ ਦੇਣ ਬਾਅਦ ਅੱਜ ਹਸਪਤਾਲ ਵਿੱਚੋਂ ਛੁੱਟੀ ਮਿਲਣ ‘ਤੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਦਾ ਹੋਇਆ ਬਲਬੀਰ ਚੰਦ।






















