ਕਨਖਲ 21 ਜੂਨ (ਵਿਸ਼ਵ ਵਾਰਤਾ ) ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਦੇ ਫਰਜੀ ਲੈਟਰ ਹੈੱਡ ਅਤੇ ਮੋਹਰ ਦਾ ਗਲਤ ਇਸਤੇਮਾਲ ਕਰਨ ਵਾਲੇ ਅਤੇ ਫਰਜ਼ੀ ਸੋਸਾਇਟੀ ਬਨਾਉਣ ਵਾਲੇ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਸਮੇਤ 11ਸੰਤਾਂ ਮਹੰਤਾਂ ਦੇ ਖਿਲਾਫ ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਦੇ ਕੁਠਾਰੀ ਮਹੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਪੁਲਿਸ ਥਾਣਾ ਕਨਖਲ (ਹਰਿਦੁਆਰ) ਚ’ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਹੈ | ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਅਖਾੜੇ ਦੇ ਕੁਠਾਰੀ ਮਹੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਦੱਸਿਆ ਹੈ ਕਿ
ਪੁਲਿਸ ਨੇ ਮਾਮਲਾ ਦਰਜ ਕਰਕੇ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਅਖਾੜੇ ਦੀ ਸੰਪੱਤੀ ਦੇਸ਼ ਦੇ ਕਈ ਰਾਜਾਂ ਵਿੱਚ ਮੌਜੂਦ ਹੈ | ਉਕਤ ਦੋਸ਼ੀਆਂ ਵਲੋਂ ਫਰਜ਼ੀ ਮਤੇ ਦੇ ਆਧਾਰ ਤੇ ਗਲਤ-ਨੀਅਤ ਨਾਲ ਸੋਸਾਇਟੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਉਪਨਿਬੰਧਕ ਸੋਸਾਇਟੀ ਫਰਮਸ ਐਡ ਚਿਟ੍ਰਸ ਰੋਸ਼ਨਾਬਾਦ ਹਰਿਦੁਆਰ ਵਿੱਚ ਕਾਗਜ਼ਾਤ ਦਿੱਤੇ ਸਨ | ਉਕਤ ਦੋਸ਼ੀਆਂ ਨੇ ਅਖਾੜੇ ਦੀ ਰਜ਼ਾਬੰਦੀ ਤੋਂ ਬਿਨਾਂ ਹੀ 19 ਅਗਸਤ 2019 ਨੂੰ ਕੋਝੇ ਹੱਥ-ਕੰਡੇ ਆਪਣਾਉਦਿਆਂ ਫਰਜ਼ੀ ਮੀਟਿੰਗ ਵਿੱਚ ਸੰਤ ਕਸਮੀਰ ਸਿੰਘ ਭੂਰੀ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਮਹੰਤ ਰੇਸ਼ਮ ਸਿੰਘ ਨੂੰ ਸੰਸਥਾ ਦਾ ਮੁਖੀ ਨਿਯੁਕਤ ਕਰਨਾ ਦਰਸ਼ਾਇਆ ਗਿਆ ਸੀ ਜਦੋਂਕਿ ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਦੇ ਸ਼੍ਰੀ ਮਹੰਤ ਗਿਆਨ ਦੇਵ ਸਿੰਘ ਮਹਾਰਾਜ ਹਨ ਨਾ ਕਿ ਮਹੰਤ ਰੇਸ਼ਮ ਸਿੰਘ ਸੰਸਥਾ ਦਾ ਮੁਖੀ ਹੈ | ਉਕਤ ਦੋਸੀਆਂ ਵੱਲੋਂ ਧੋਖਾਧੜੀ ਕਰਕੇ ਅਖਾੜੇ ਦੀ ਸੰਪੱਤੀ ਨੂੰ ਖੁਰਦ-ਬੁਰਦ ਕਰਨ ਦੀ
ਸਾਜ਼ਿਸ਼ ਕੀਤੀ ਗਈ ਸੀ |ਹਰਿਦੁਆਰ ਪੁਲਿਸ ਨੇ ਜਾਂਚ ਕਰਨ ਉਪਰੰਤ FIR NO 160 U/S 420 ,467,468, 471, 120B ਤਹਿਤ ਮਿਤੀ 19/06/2020 ਨੂੰ ਥਾਣਾ ਕਨਖਲ ਹਰਿਦੁਆਰ ਵਿਖੇ ਹੇਠ ਲਿਖੇ ਮਹੰਤਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।ਜਿਨ੍ਹਾਂ ਵਿੱਚ ਮਹੰਤ ਰੇਸ਼ਮ ਸਿੰਘ ਚੇਲਾ ਮਹੰਤ ਭਗਵਾਨ ਸਿੰਘ ਨਿਵਾਸੀ ਡੇਰਾ ਨਿਰਮਲ ਸੇਖਵਾਂ ਫਿਰੋਜਪੁਰ, ਹਾਕਮ ਸਿੰਘ ਪੁੱਤਰ ਜੋਰਾ ਸਿੰਘ ਗੰਡਾ ਸਿੰਘ ਵਾਲਾ ਸੰਗਰੂਰ, ਬਾਬਾ ਕਸ਼ਮੀਰ ਸਿੰਘ ਚੇਲਾ ਮਹੰਤ ਗੁਰਦਿਆਲ ਸਿੰਘ ਨਿਵਾਸੀ ਡੇਰਾ ਤਪੋਬਨ ਅੰਮ੍ਰਿਤਸਰ, ਮਹੰਤ ਸੰਤੋਖ ਸਿੰਘ ਚੇਲਾ ਮਹੰਤ ਸੁੰਦਰ ਸਿੰਘ ਨਿਵਾਸੀ ਪਿੰਡ ਪਾਲਦੀ ਹੁਸ਼ਿਆਰਪੁਰ, ਪ੍ਰੇਮ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਪਿੰਡ ਮੁਰੀਦਕੇ ਕਾਲਾ ਅਫਗਾਨਾ ਗੁਰਦਾਸਪੁਰ, ਮਹੰਤ ਜਗਜੀਤ ਸਿੰਘ ਚੇਲਾ ਮਹੰਤ ਮਹਿੰਦਰ ਸਿੰਘ ਨਿਵਾਸੀ ਨਿਰਮਲ ਸੰਤਪੁਰਾ ਕਨਖਲ, ਮਹੰਤ ਕਮਲਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਪਿੰਡ ਝਨੇੜੀ ਭਵਾਨੀਗੜ੍ਹ ਸੰਗਰੂਰ,ਮਹੰਤ ਗੋਪਾਲ ਸਿੰਘ ਚੇਲਾ ਨਿਰੰਜਨ ਸਿੰਘ ਨਿਵਾਸੀ ਅਖਾੜਾ ਮਹੰਤ ਮੂਲ ਸਿੰਘ ਅੰਮ੍ਰਿਤਸਰ, ਸੁੱਖਾ ਸਿੰਘ ਚੇਲਾ ਬਾਬਾ ਕਸ਼ਮੀਰ ਸਿੰਘ(ਭੂਰੀ ਵਾਲਾ) ਡੇਰਾ ਤਪੋਬਨ ਅੰਮ੍ਰਿਤਸਰ, ਮਹੰਤ ਬਿੱਕਰ ਸਿੰਘ ਚੇਲਾ ਸੁਰਜੀਤ ਸਿੰਘ ਖਡੂਰ ਸਾਹਿਬ ਤਰਨ ਤਾਰਨ ,ਅਤੇ ਮਹੰਤ ਜਗਤਾਰ ਸਿੰਘ ਚੇਲਾ ਦਰਸ਼ਨ ਸਿੰਘ ਨਿਰਮਲ ਡੇਰਾ ਪਿੰਡ ਨੈਨੇਵਾਲ ਬਰਨਾਲਾ ਆਦਿ ਸ਼ਾਮਿਲ ਹਨ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।