ਹੁਸ਼ਿਆਰਪੁਰ,20 ਜੂਨ ( ਵਿਸ਼ਵ ਵਾਰਤਾ)-
ਸੰਜੀਦਾ ਪੰਜਾਬੀ ਗਾਇਕੀ ਵਿੱਚ ਜਲਦੀ ਹੀ ਹੁਸ਼ਿਆਰਪੁਰ ਦਾ ਮਾਣ ਬਣਨ ਜਾ ਰਹੇ ਸ਼ਾਮ ਚੁਰਾਸੀ ਦੇ ਲਾਗਲੇ ਪਿੰਡ ਸਹਾਏਪੁਰ ਦੇ ਵਸਨੀਕ ‘ਗਗਨ ਥਿੰਦ’ ਸਿੰਗਲ ਟਰੈਕ “ਰੱਬ ਬੋਲਦਾ” ਨਾਲ ਗਗਨ ਥਿੰਦ ਪ੍ਰੋਡਕਸ਼ਨ ਦੇ ਬੈਨਰ ਹੇਠ ਯੂ ਟਿਊਬ ਚੈਨਲ ‘ਟੇਸਟੀ ਰੈਕਾਰਡਜ਼’ ਦੀ ਮਾਰਫਤ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋ ਚੁੱਕਾ ਹੈ।ਕਰੋਨਾ ਮਹਾਂਮਾਰੀ ਦੇ ਰੂਪ ‘ਚ ਕੁਦਰਤ ਦੀ ਕਰੋਪੀ ਨਾਲ ਮਨੁੱਖਤਾ ਨੂੰ ਪਈ ਹੋਈ ਮਾਰ ਨੂੰ ਦਰਸਾਉਂਦੇ ਰਿੱਕੀ ਖਾਨ ਦੇ ਲਿਖੇ ਹੋਏ ਗੀਤ “ਬੰਦਿਆ ਤੈਨੂੰ ਨਾਮ ਦਿੱਤਾ ਮੈਂ ਉਹ ਨਾ ਜਾਪਿਆ ਤੈਂ, ਅੱਲ੍ਹਾ ਵਾਹਿਗੁਰੂ ਰਾਮ ਦਿੱਤਾ ਮੈਂ ਉਹ ਨਾ ਰਟਿਆ ਤੈਂ” ਨੂੰ ਸੰਗੀਤਕਾਰ ਸਾਹਿਬ ਹੀਰਾ ਨੇ ਸੰਗੀਤ ਬੱਧ ਕਰਕੇ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ।ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਫਿਲਮਾਏ ਹੋਏ ਇਸ ਗੀਤ ਦੀ ਵੀਡੀਓਗ੍ਰਾਫੀ ਡਾਇਰੈਕਟਰ ਵਰੁਨ ਸ਼ਰਮਾ ਦੀ ਨਿਰਦੇਸ਼ਨਾ ਹੇਠ ਕੀਤੀ ਗਈ ਹੈ।
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 93ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 93ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ...





















