-ਖੇਤੀ, ਫੈਕਟਰੀ, ਉਸਾਰੀ ਕਾਰਜਾਂ ਵਿਚ ਰੋਜਗਾਰ ਭਾਲਣ ਵਾਲੇ ਜਾਂ ਜਿੰਨਾਂ ਨੂੰ ਕਾਮਿਆਂ ਦੀ ਲੋੜ ਹੈ ਕਰਵਾ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ
-ਸਵੈ ਰੋਜਗਾਰ ਲਈ ਕਰਜਾ ਲੈਣ ਲਈ ਵੀ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੁਲਤ ਦਿੱਤੀ।
ਬਠਿੰਡਾ, 20 ਜੂਨ (ਕੁਲਬੀਰ ਬੀਰਾ)ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀ ਤਾਲਾਬੰਦੀ ’ਚ ਰਾਹਤ ਦਿੰਦੇ ਹੋਏ ਜ਼ਿਲੇ ਅੰਦਰ ਫੈਕਟਰੀਆਂ, ਏਜੰਸੀਆਂ ਅਤੇ ਹੋਰ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਦੇ ਨਿਰਦੇਸ਼ਾਂ ਅਨੁਸਾਰ ਰੋਜਗਾਰ ਭਾਲਣ ਵਾਲੇ ਰੋਜਗਾਰ ਦੇਣ ਵਾਲਿਆਂ ਲਈ ਆਨਲਾਈਨ ਮੰਚ ਮੁਹਈਆ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਆਨਲਾਈਨ ਪਲੇਟਫਾਰਮ ਤੇ ਰੋਜਗਾਰ ਲੈਣ ਦੇ ਇੱਛੂਕ ਚਾਹੇ ਉਹ ਗੈਰਹੁਨਰਮੰਦ ਹੋਣ ਜਾਂ ਚਾਹੇ ਹੁਨਰਮੰਦ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। ਇਸੇ ਤਰਾਂ ਰੋਜਗਾਰ ਦੇਣ ਵਾਲੇ ਵੀ ਇੱਥੇ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। ਸਵੈਰੁਜਗਾਰ ਸ਼ੁਰੂ ਕਰਨ ਦੇ ਇੱਛੂਕ ਵੀ ਆਪਣੀ ਆਨਲਾਈਨ ਰਜਿਸ਼ਟੇ੍ਰਸ਼ਨ ਕਰਵਾ ਸਕਦੇ ਹਨ। ਉਨਾਂ ਨੇ ਕਿਹਾ ਕਿ ਇਸ ਲਈ ਿਕ ਜ਼ਿਲੇ ਦੀ ਵੇਬਸਾਈਟ https://bathinda.nic.in/ ਤੇ ਦਿੱਤੇ ਗਏ ਹਨ । ਇਸ ਵੇਬਸਾਈਟ ਤੇ ਰੋਜਗਾਰ ਬਿਓਰੇ ਦੇ ਿਕ ਤੇ ਜਾ ਕੇ ਡਿਟੇਲਡ ਿਕ ਮਿਲਣਗੇ।
ਇਸ ਸਬੰਧੀ ਮਾਡਲ ਕਰੀਅਰ ਸੈਂਟਰ – ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ. ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਠਿੰਡਾ ਸ਼੍ਰੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੈਕਟਰੀਆਂ, ਖੇਤੀਬਾੜੀ ਤੇ ਉਸਾਰੀ ਦੇ ਕੰਮਾਂ ਦੀ ਭਾਲ ’ਚ ਲੱਗੇ ਕਿਰਤੀਆਂ/ਕਾਮਿਆਂ ਲਈ ਬਿਊਰੋ ਵੱਲੋਂ https://docs.google.com/forms/d/e/1FAIpQLSdQhO7DOtlFiMTWRVMPe9PDrZoWlXf7bpfoEY0ZymF46MsqvQ/viewform ਆਨਲਾਈਨ ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਤੇ ਉਹ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ, ਤਾਂ ਜੋ ਉਨਾਂ ਨੂੰ ਜ਼ਰੂਰਤ ਅਨੁਸਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ।
ਇਸੇ ਤਰਾਂ ਕਿਸਾਨਾਂ / ਨਿਯੋਜਕਾਂ ਲਈ https://docs.google.com/forms/d/e/1FAIpQLSdmIpj3vRDX0ngBTnMoytWUIF506H9i4BNU3P7BjHyxvhDM_A/viewform ਆਨਲਾਈਨ ਲਿੰਕ ਤਿਆਰ ਕੀਤਾ ਗਿਆ ਹੈ ਜਿਸ ਤੇ ਜ਼ਰੂਰਤ ਮੁਤਾਬਕ ਜਾਣਕਾਰੀ ਦਰਜ ਕਰਕੇ ਕਿਰਤੀਆਂ ਦੀ ਮੰਗ ਕਰ ਸਕਦੇ ਹਨ।
ਇਸ ਤਰਾਂ ਸਵੈ-ਰੋਜ਼ਗਾਰ ਸ਼ੁਰੂ ਕਰਨ ਹਿੱਤ ਵਿੱਤੀ ਮਦਦ / ਕਰਜ਼ਾ ਲੈਣ ਦੇ ਇੱਛੁਕ ਨੌਜਵਾਨ https://docs.google.com/forms/d/e/1FAIpQLScJqn58ZfSYEO8Aat3c0WvthAZEVHku-hajW0GuyhUxmzhz2w/viewform ਲਿੰਕ ਤੇ ਜਾਣਕਾਰੀ ਦਰਜ ਕਰ ਸਕਦੇ ਹਨ ਅਤੇ ਪੜੇ-ਲਿਖੇ ਬੇਰੋਜ਼ਗਾਰ, ਸਕਿੱਲਡ ਨੌਜਵਾਨ https://docs.google.com/forms/d/e/1FAIpQLSdF5e1hyfyeAcAtsF1UNmva_pw0526bzhCwfK_FfuCN6cZSIQ/viewform ਤੇ ਆਨਲਾਈਨ ਫਾਰਮ ਭਰ ਸਕਦੇ ਹਨ ਤਾਂ ਜੋ ਉਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਇਸ ਤੋਂ ਇਲਾਵਾ ਮਾਡਲ ਕਰੀਅਰ ਸੈਂਟਰ – ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ, ਬਿਊਰੋ, ਬਠਿੰਡਾ ਦੇ ਅਧਿਕਾਰੀ ਸ਼੍ਰੀ ਰਮੇਸ਼ ਚੰਦਰ ਖੁੱਲਰ, ਡਿਪਟੀ ਡਾਇਰੈਕਟਰ, ਸ਼੍ਰੀ ਤੀਰਥਪਾਲ ਸਿੰਘ, ਡਿਪਟੀ ਸੀ.ਈ.ਓ ਅਤੇ ਯੰਗ ਪ੍ਰੋਫੈਸ਼ਨਲ ਸ਼੍ਰੀ ਅੰਕੁਰਵੀਰ ਅਰੋੜਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਲਈ 7719681908, 0164-2211171 ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜਿਸ ਤੇ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਪ੍ਰਾਰਥੀ ਵਧੇਰੇ ਜਾਣਕਾਰੀ ਲਈ ਬਿਊਰੋ ਦੀ ਈਮੇਲ ਆਈ.ਡੀ. [email protected] ਤੇ ਸੰਪਰਕ ਕਰ ਸਕਦੇ ਹਨ।