ਬਰਨਾਲਾ, 19 ਜੂਨ (ਵਿਸ਼ਵ ਵਾਰਤਾ): ਬਰਨਾਲਾ ਦੇ ਸ਼ੈਲਰ ਮਾਲਕ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ‘ਤੇ ਬਰਨਾਲਾ ਜ਼ਿਲ੍ਹੇ ਚ ਸਹਿਮ ਦਾ ਮਾਹੌਲ ਹੈ। ਜਿੱਥੇ ਵੀਰਵਾਰ ਨੂੰ 6 ਪਰਵਾਸੀ ਮਜ਼ਦੂਰਾਂ ਸਮੇਤ ਇਕ ਮਹਿਲਾ ਤੇ ਇਸ ਸ਼ੈਲਰ ਮਾਲਕ ਸਣੇ ਅੱਠ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਸੀ। ਉੱਥੇ ਹੀ ਸ਼ੁੱਕਰਵਾਰ ਨੂੰ ਸ਼ੈਲਰ ਮਾਲਕ ਦੇ ਭਰਾ, ਮਹਿਲ ਕਲਾਂ ਤੇ ਨੈਣੇਵਾਲ ਸਣੇ 3 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ੁੱਕਰਵਾਰ ਦਿਨ ਚੜ੍ਹਦੇ ਹੀ ਸ਼ੈਲਰ ਮਾਲਕ ਨੌਜਵਾਨ ਹਿਤੇਸ਼ ਕੁਮਾਰ (33) ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਹੋਣ ‘ਤੇ ਜ਼ਿਲ੍ਹੇ ‘ਚ ਦੂਜੀ ਮੌਤ ਹੋਈ ਹੈ। ਜਿੱਥੇ ਸ਼ਹਿਰ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਉੱਥੇ ਹੀ ਬਰਨਾਲਾ ਪ੍ਰਸ਼ਾਸਨ ਹਰਕਤ ‘ਚ ਆਇਆ। ਇਸ ਸਮੇਂ ਐੱਸਡੀਐੱਮ ਬਰਨਾਲਾ ਅਨਮੋਲ ਸਿੰਘ, ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਵੱਲੋਂ ਮਿ੍ਤਕ ਨੌਜਵਾਨ ਦੇ ਘਰ ਪੁਹੰਚ ਕੇ ਮੌਕੇ ਦੀ ਸਥਿਤੀ ਦਾ ਜਾਇਜਾ ਲਿਆ ਗਿਆ। ਇਸ ਮੌਕੇ ਪੁਹੰਚੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਮਿ੍ਤਕ ਨੌਜਵਾਨ ਦੇ ਘਰ ਵਾਲੀ ਗਲੀ ਤੇ ਆਸ ਪਾਸ ਦੇ ਇਲਾਕੇ ਨੂੰ ਸੈਨੀਟਾਈਜ਼ ਕਰਨ ਦੇ ਆਦੇਸ ਦਿੱਤੇ ਗਏ ਤੇ ਸੈਨੀਟਾਈਜ਼ ਕਰਨ ਉਪਰੰਤ ਜੈਨ ਮਾਰਕੀਟ ਨੂੰ ਸੀਲ ਕਰ ਦਿੱਤਾ ਹੈ। ਇਸ ਦੌਰਾਨ ਪਤਾ ਲੱਗਿਆ ਹੈ ਕਿ ਮਿ੍ਤਕ ਨੌਜਵਾਨ ਦਾ ਛੋਟਾ ਭਰਾ ਵੀ ਕੋਰੋਨਾ ਪਾਜ਼ੇਟਿਵ ਪਾਇਆ ਹੈ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ ਹੈ ਮਿ੍ਤਕ ਨੌਜਵਾਨ ਦੇ ਘਰ ‘ਚ ਰਹਿੰਦੀ ਇੱਕੋ ਇੱਕ ਬਜ਼ੁਰਗ ਅੌਰਤ ਨੂੰ ਵੀ ਕੁਆਰੰਟਾਇਨ ਕੀਤਾ ਗਿਆ ਹੈ। ਹੰਡਿਆਇਆ ਬਾਜ਼ਾਰ ‘ਚ ਖੜ੍ਹੀ ਮਿ੍ਤਕ ਨੌਜਵਾਨ ਦੀ ਕਾਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਸੈਨੀਟਾਈਜ਼ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਪ੍ਰਸ਼ਾਸਨ ਮਿ੍ਤਕ ਨੌਜਵਾਨ ਦੇ ਪਿੰਡ ਕੁਤਬਾ ਵਿਖੇ ਸ਼ੈਲਰ ਵਿੱਚੋਂ ਵੀ ਪਤਾ ਕਰ ਰਿਹਾ ਹੈ ਕਿ ਮਿ੍ਤਕ ਨੌਜਵਾਨ ਕਦੋਂ ਉੱਥੇ ਗਿਆ ਸੀ ਅਤੇ ਕੌਣ-ਕੌਣ ਲੋਕ ਉਸਦੇ ਸੰਪਰਕ ਵਿੱਚ ਆਏ ਹਨ ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਨੈਣੇਵਾਲ ਦੇ ਇੱਕ ਵਿਅਕਤੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ, ਮਹਿਲ ਕਲਾਂ ਦੇ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ‘ਤੇ ਜ਼ਿਲ੍ਹੇ ‘ਚ ਤਿੰਨ ਨਵੇਂ ਮਾਮਲੇ ਕੋਰੋਨਾ ਪਾਜ਼ੇਟਿਵ ਆਏ ਹਨ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਜੋ ਕੋਰੋਨਾ ਵਾਇਰਸ ਨਾਲ ਬਰਨਾਲਾ ਜ਼ਿਲ੍ਹੇ ‘ਚ ਅੌਰਤ ਦੀ ਮੌਤ ਹੋਈ ਹੈ ਉਹ ਮਹਿਲ ਕਲਾਂ ਕਸਬੇ ਨਾਲ ਸਬੰਧਿਤ ਹੈ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...