ਕਾਲੇਵਾਲ ਭਗਤਾਂ ਦੇ ਗ੍ਰਾਉਂਡ ਵਿੱਚ ਨੋਜੁਆਵਾਂ ਨੂੰ ਦਿੱਤੀ ਹੱਲਾਸ਼ੇਰੀ
ਹੁਸ਼ਿਆਰਪੁਰ 19 ਜੂਨ (ਵਿਸ਼ਵ ਵਾਰਤਾ):ਕੋਰੋਨਾ ਵਾਇਰਸ ਖਿਲਾਫ ਮਾਨਸਜਾਤੀ ਦੀ ਜੰਗ ਜਿੱਤਣ ਲਈ ਅਤੇ ਪੰਜਾਬ ਨੂੰ ਇਸ ਪ੍ਰਕੋਪੀ ਮਹਾਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੁਆਰਾ ਜੋ ਮਿਸ਼ਨ ਫਤਿਹ ਮੁਹਿੰਮ ਛੇੜੀ ਗਈ ਹੈ, ਉਸ ਦੀ ਕਾਮਯਾਬੀ ਜਨਤਾ ਦੇ ਸਾਥ ਨਾਲ ਹੀ ਸੰਭਵ ਹੈ। ਇਸ ਵਿੱਚ ਸਾਡੇ ਨੌਜੁਆਨ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਸਾਡੇ ਸਮਾਜ ਨੂੰ ਇਸ ਮਹਾਮਾਰੀ ਤੋਂ ਬਚਾਉਣ ਵਿੱਚ ਸਰਕਾਰ ਦੇ ਸਹਾਇਕ ਬਣ ਸਕਦੇ ਹਨ। ਇਹ ਵਿਚਾਰ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਜਾਹਿਰ ਕੀਤੇ ਜਿਸ ਸਮੇਂ ਉਹ ਪਿੰਡ ਕਾਲੇਵਾਲ ਭਗਤਾਂ ਵਿਖੇ ਖੇਡ ਮੈਦਾਨ ਵਿੱਚ ਕੁਝ ਨੌਜੁਆਨਾਂ ਅਤੇ ਕਿਸ਼ੋਰ ਬੱਚਿਆਂ ਨਾਲ ਮੁਖਾਤਿਬ ਸਨ। ਡਾ. ਰਾਜ ਨੇ ਉਹਨਾਂ ਨੂੰ ਚਿਤਾਰਿਆ ਕਿ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਜਰੂਰ ਵਰਤਣ ਅਤੇ ਹੱਥ ਧੋਦੇਂ ਜਾ ਸੈਨੇਟਾਇਜ਼ ਕਰਦੇ ਰਹਿਣ। ਖੇਡਣ ਸਮੇਂ ਵੀ ਵਾਜਬ ਦੂਰੀ ਬਣਾਏ ਰੱਖਣ ਦੀ ਕੋਸ਼ਿਸ਼ ਕਰਣ। ਇਹ ਉਹਨਾਂ ਦੀ ਖੁਦ ਦੀ ਸਿਹਤ ਸੁਰੱਖਿਆ ਲਈ ਜਰੂਰੀ ਹੈ। ਉਹਨਾਂ ਕਿਹਾ ਕਿ ਆਪਣੇ ਆਸ-ਪਾਸ ਦੇ ਲੋਕਾਂ, ਪਿੰਡ ਵਾਸੀਆਂ ਤੇ ਖਾਸ ਤੌਰ ਤੇ ਬਜੁਰਗਾਂ ਨੂੰ ਇਸ ਬਾਰੇ ਜਾਣੂ ਅਤੇ ਸੁਚੇਤ ਕਰਵਾਉਂਦੇ ਰਹਿਣਾ ਵੀ ਨੌਜੂਆਨਾਂ ਦੀ ਨੈਤਿਕ ਜਿੰਮੇਦਾਰੀ ਬਣਦੀ ਹੈ। ਡਾ. ਰਾਜ ਨੇ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਦੇ ਜਵਾਨ ਸਰਹੱਦ ਤੇ ਚੀਨ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਦੇਸ਼ ਦੇ ਅੰਦਰ ਚੀਨ ਦੁਆਰਾ ਫੈਲਾਏ ਗਏ ਵਾਇਰਸ ਨਾਲ ਲੜਾਈ ਅਸੀਂ ਸਾਰਿਆਂ ਨੇ ਮਿਲ ਕੇ ਲੜਨੀ ਹੈ। ਨੌਜੁਆਨਾਂ ਨੇ ਡਾ. ਰਾਜ ਨੂੰ ਇਸ ਪ੍ਰਤੀ ਪੂਰੀ ਮੁਸਤੈਦੀ ਵਰਤਣ ਅਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਣ ਲਈ ਆਪਣੇ ਯੋਗਦਾਨ ਦਾ ਭਰੋਸਾ ਦਿੱਤਾ। ਇਸ ਅਵਸਰ ਤੇ ਡਾ. ਰਾਜ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਕਾਲੇਵਾਲ ਭਗਤਾਂ ਲਈ ਸਟੇਡੀਅਮ ਦੀ ਵੀ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡ ਦੇ ਦੌਰੇ ਸਮੇਂ ਡਾ. ਰਾਜ ਨੇ ਪਿੰਡ ਦੀ 23.70 ਲੱਖ ਦੀ ਲਾਗਤ ਨਾਲ 2.29 ਕਿ.ਮੀ ਦੀ ਨਵ ਨਿਰਮਿਤ ਸੜਕ ਹੁਸ਼ਿਆਰਪੁਰ-ਮਾਹਿਲਪੁਰ-ਕਾਲੇਵਾਲ ਭਗਤਾਂ ਦਾ ਵੀ ਜਾਇਜਾ ਲਿਆ। ਪਿੰਡ ਵਾਸੀਆਂ ਨਾਲ ਚਰਚਾ ਕਰਦਿਆਂ ਡਾ. ਰਾਜ ਨੇ ਜਾਣਕਾਰੀ ਦਿੱਤੀ ਕਿ 2016 ਵਿੱਚ ਬਣੀ ਜਿਆਣ ਤੋਂ ਕਾਲੇਵਾਲ ਭਗਤਾਂ ਤੋਂ ਭੁੱਲੇਵਾਲ ਗੁੱਜਰਾਂ ਨੂੰ ਜਾਂਦੀ ਸੜਕ ਜੋਕਿ ਮਿੱਥੇ ਸਮੇਂ ਤੋਂ ਪਹਿਲਾਂ ਹੀ ਬੁਰੀ ਤਰ•ਾਂ ਟੁੱਟ ਗਈ ਹੈ ਅਤੇ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਹੈ, ਉਸ ਦੇ ਲਈ ਵੀ ਸਰਕਾਰ ਤੋਂ ਸਪੈਸ਼ਲ ਮੰਜੂਰੀ ਲੈ ਲਈ ਗਈ ਹੈ ਅਤੇ ਵਿਭਾਗੀ ਕਾਰਵਾਈ ਤੋਂ ਬਾਅਦ ਜਲਦ ਹੀ ਇਸਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਡਾ. ਰਾਜ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਰੇ ਲੋਕਾਂ ਦੀਆਂ ਸਮੱਸਿਆਵਾਂ ਮੇਰੇ ਧਿਆਨ ਵਿੱਚ ਹਨ ਅਤੇ ਮੈਂ ਉਹਨਾਂ ਨੂੰ ਹੱਲ ਕਰਨ ਲਈ ਪੂਰਣ ਤੌਰ ਤੇ ਸਮਰਪਿਤ ਅਤੇ ਵਚਨਬੱਧ ਹਾਂ। ਇਸ ਮੌਕ ਤੇ ਜਿਲਾ ਪਰਿਸ਼ਦ ਮੈਂਬਰ ਗਗਨਦੀਪ ਚਾਣਥੂ ਬ੍ਰਾਹਣਾ, ਜਗਜੀਤ ਸਿੰਘ, ਅਮਨਦੀਪ, ਗੁਰਦੀਪ, ਬੌਬੀ, ਤਾਰੀ, ਤਰਸੇਮ ਸਿੰਘ ਐਸ.ਡੀ.ਓ. ਆਦਿ ਹਾਜ਼ਰ ਸਨ। ਜਿਹਨਾਂ ਨੇ ਡਾ. ਰਾਜ ਦਾ ਪਿੰਡ ਵਾਸੀਆਂ ਨਾਲ ਵਿਚਾਰ ਸਾਂਝੇ ਕਰਨ ਤੇ ਧੰਨਵਾਦ ਕੀਤਾ।
ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੇ ਬਾਕੀ ਰਹਿੰਦੇ ਪੰਜ ਉਮੀਦਵਾਰਾਂ ਦਾ ਐਲਾਨ ਕਿਸੇ ਵੇਲੇ ਵੀ ਸੰਭਵ
ਪੜ੍ਹ ਲਓ ਕਿਹੜੇ-ਕਿਹੜੇ ਲੀਡਰ ਨੂੰ ਮਿਲ ਸਕਦੀ ਹੈ ਜਿਹੜੇ ਕਿਹੜੇ ਹਲਕੇ ਦੀ ਜਿੰਮੇਵਾਰੀ ਚੰਡੀਗੜ੍ਹ 28 ਅਪ੍ਰੈਲ( ਵਿਸ਼ਵ ਵਾਰਤਾ) ਕਾਂਗਰਸ ਹਾਈ...