ਹੁਸ਼ਿਆਰਪੁਰ 18 ਜੂਨ( ਵਿਸ਼ਵ ਵਾਰਤਾ )-:
ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਸਤਿਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਤੀਰਥ ਦੇ ਗੱਦੀ ਨਸ਼ੀਨ ਸੰਤ ਗਿਰਧਾਰੀ ਨਾਥ ਜੀ ਦੀ ਤੇ ਤਿੰਨ ਹੋਰ ਸੇਵਾਦਾਰਾ ਦੀ ਬਾਇੱਜਤ ਰਿਹਾਈ ਹੋਣ ਤੇ ਸਮੁੱਚੇ ਵਾਲਮੀਕਿ ਸਮਾਜ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਮੁੱਚੇ ਵਾਲਮੀਕਿ ਸਮਾਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਅਠਾਰਾਂ ਮਈ ਤੋਂ ਲੈ ਕੇ ਸੰਤਾਂ ਦੀ ਰਿਹਾਈ ਤੱਕ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰੋਟੈਸਟ ਕੀਤੇ ਗਏ ਅਤੇ ਸਮਾਜ ਨੇ ਜਿੱਤ ਹਾਸਲ ਕੀਤੀ ! ਸ੍ਰੀ ਖੋਸਲਾ ਨੇ ਕਿਹਾ ਕਿ ਜਦੋ ਤੋਂ ਸੰਤ ਗਿਰਧਾਰੀ ਨਾਥ ਜੀ ਗੱਦੀ ਤੇ ਬਿਰਾਜਮਾਨ ਹੋਏ ਹਨ ਉਦੋਂ ਤੋਂ ਹੀ ਉਨ੍ਹਾਂ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੋਝੀਆਂ ਸਾਜ਼ਿਸ਼ਾ ਰੱਚੀਆਂ ਜਾ ਰਹੀਆਂ ਸਨ! ਗੁਰਮੁੱਖ ਖੋਸਲਾ ਨੇ ਪ੍ਰਸ਼ਾਸ਼ਨ ਤੌ ਮੰਗ ਕਰਦੇ ਹੋਏ ਕਿ ਸੰਤ ਗਿਰਧਾਰੀ ਨਾਥ ਜੀ ਅਤੇ ਆਸ਼ਰਮ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਸੰਤਾਂ ਨੂੰ ਜੈੱਡ ਸੈਕਊਰਟੀ ਮੁਹੱਈਆ ਕੀਤੀ ਜਾਵੇ ! ਅਤੇ ਨਾਲ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕੇ ਜਹਿੜੇ ਸਾਜਿਸ਼ਕਾਰੀ ਅਜੇ ਵੀ ਬਾਹਰ ਘੁੰਮ ਰਹੇ ਹਨ ਉਨ੍ਹਾਂ ਨੂੰ ਤੁਰੰਤ ਹਿਰਾਸਤ ਵਿੱਚ ਲਿਆ ਜਾਵੇ ! ਇਸ ਮੌਕੇ ਸੰਤ ਬਲਵੰਤ ਨਾਥ, ਸੰਤ ਰਵਿੰਦਰ ਨਾਥ, ਸੰਤ ਸੂਰਜ ਨਾਥ, ਵਿਕਰਮ ਭੱਟੀ , ਤੀਰਥ ਸਨੇਰ ਆਦਿ ਮੌਜੂਦ ਸਨ।
ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ
ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਨੂੰ ਲੈ...





















