-ਹੁਸ਼ਿਆਰਪੁਰ 18 ਜੂਨ( ਵਿਸ਼ਵ ਵਾਰਤਾ )-:
ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਕੌਮੀ ਪ੍ਰਧਾਨ ਸੰਤ ਸਰਵਣ ਦਾਸ ਜੀ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਇੰਦਰ ਦਾਸ ਸੇਖੇ ਅਤੇ ਸੰਤ ਜਗੀਰ ਸਿੰਘ ਜੋ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਮਿਸ਼ਨ ਦੇ ਪ੍ਰਚਾਰ,ਪ੍ਰਸਾਰ ਲਈ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਅਤੇ ਕਰੋਨਾ ਮਹਾਮਾਰੀ ਦੌਰਾਨ ਇਹਨਾਂ ਵਲੋਂ ਲੋੜਮੰਦ ਪਰਿਵਾਰਾਂ ਲਈ ਕੀਤੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਵਧਾਉਣ ਲਈ ਸੰਤ ਇੰਦਰ ਦਾਸ ਸੇਖੇ ਸੰਚਾਲਕ ਡੇਰਾ ਸੰਤ ਇੰਦਰ ਦਾਸ ਸੇਖੇ (ਜਲੰਧਰ) ਨੂੰ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦਾ ਜਨਰਲ ਸਕੱਤਰ ਅਤੇ ਸਰਬੱਤ ਭਲਾ ਚੈਰੀਟੇਬਲ ਸੁਸਇਟੀ (ਰਜਿ.) ਦੇ ਚੇਅਰਮੈਨ ਸੰਤ ਜਗੀਰ ਸਿੰਘ ਨੂੰ ਯੂ.ਕੇ.ਯੂਨਿਟ ਦਾ ਇੰਚਾਰਜ ਅਤੇ ਐਗਜੈਕਟਿਵ ਮੈਂਬਰ ਨਿਯੁੱਕਤ ਕੀਤਾ ਗਿਆ ਹੈ,ਤਾਂ ਕਿ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਵੀ ਇਨਾਂ ਦੀਆਂ ਸੇਵਾਵਾਂ ਸਮੇਂ ਸਮੇਂ ਤੇ ਲੈ ਸਕੇ।ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ,ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ,ਇੰਚਾਰਜ ਸੰਤ ਜਗਵਿੰਦਰ ਲਾਂਬਾ,ਕੌਮੀ ਪ੍ਰਚਾਰਕ ਸੰਤ ਜਗਿੰਦਰਪਾਲ ਜੌਹਰੀ,ਕੌਮੀ ਕੈਸ਼ੀਅਰ ਅਮਿਤ ਕੁਮਾਰ,ਆਦਿ ਧਰਮ ਪੱਤ੍ਰਿਕਾ ਦੇ ਸੰਪਾਦਕ ਬੀਰ ਚੰਦ ਸੁਰੀਲਾ ਨੇ ਇਨਾਂ ਨਿਯੁਕਤੀਆਂ ਭਰਪੂਰ ਸਵਾਗਤ ਕੀਤਾ ਹੈ।
ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ
ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਨੂੰ ਲੈ...





















