
ਮਾਨਸਾ, 18 ਜੂਨ ( ਵਿਸ਼ਵ ਵਾਰਤਾ )-ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵਿਤਕਰੇ ਵਜੋਂ ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਅਤੇ ਕਾਂਗਰਸ ਸਰਕਾਰ ਦੇ ਸਕੈਂਡਲਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਸਥਾਨਕ ਜ਼ਿਲ੍ਹਾ ਹੈੱਡਕੁਆਟਰ ਉਪਰ ਵਿਸ਼ਾਲ ਧਰਨਾ ਦਿੱਤਾ। ਧਰਨੇ ਉਪਰੰਤ ਰਾਜ ਦੇ ਗਵਰਨਰ ਨੂੰ ਡਿਪਟੀ ਕਮਿਸਨਰ ਰਾਹੀਂ ਇੱਕ ਮੈਮੋਰੰਡਮ ਭੇਜਿਆ ਗਿਆ।
ਆਗੂਆਂ ਨੇ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ, ਪੰਜਾਬ ਦੇ ਖਜ਼ਾਨੇ ਨੂੰ 5600 ਕਰੋੜ ਰੁਪਏ ਦੇ ਘਾਟੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ, ਸ਼ਰਾਬ ਤੇ ਰੇਤ ਮਾਫੀਆ ਨੂੰ ਦਿੱਤੀਆਂ ਰਿਆਇਤਾਂ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ, ਗਰੀਬ ਤੇ ਮੱਧਵਰਗੀ ਪਰਿਵਾਰਾਂ ਦੇ ਚਾਰ ਮਹੀਨੇ ਦੇ ਬਿਜਲੀ ਸੀਵਰੇਜ ਤੇ ਪਾਣੀ ਦੇ ਬਲ ਰਾਜ ਸਰਕਾਰ ਦੇ ਸਟੇਟ ਡਿਜਾਸਟਰ ਫੰਡ ਵਿੱਚੋਂ ਦਿੱਤੇ ਜਾਣ, ਇੰਡਰਸਟਰੀ ਦੇ ਤਿੰਨ ਮਹੀਨੇ ਦੇ ਬਿਜਲੀ ਦੇ ਚਾਰਜਜ ਮੁਆਫ਼ ਕੀਤੇ ਜਾਣ, ਗੰਨੇ ਦੇ ਬਕਾਏ ਤੁਰੰਤ ਦਿੱਤੇ ਜਾਣ, ਨਕਲੀ ਬੀਜ ਸਕੈਂਡਲ ਦੀ ਸੀ ਬੀ ਆਈ ਦੁਆਰਾ ਜਾਂਚ ਕਰਵਾਈ ਜਾਵੇ ਤੇ ਦੋਸੀਆਂ ਨੂੰ ਸਖ਼ਤ ਸਜਾਵਾਂ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ, ਲਾਕਡਾਊਨ ਦੌਰਾਨ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਝੂਠੇ ਮੁਕੱਦਮੇ ਵਾਪਸ ਲਏ ਜਾਣ। ਇਸ ਮੌਕੇ ਜਗਦੀਪ ਸਿੰਘ ਨਕਈ ਹਲਕਾ ਸੇਵਾਦਾਰ ਮਾਨਸਾ, ਦਿਲਰਾਜ ਸਿੰਘ ਭੂੰਦੜ ਐਮ ਅੱਲ ਏ ਸੁਰਦੁਲਗੜ੍ਹ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਡਾਕਟਰ ਨਿਸ਼ਾਨ ਸਿੰਘ ਹਲਕਾ ਸੇਵਾਦਾਰ ਬੁਢਲਾਡਾ, ਸਹਿਰੀ ਜਿਲ੍ਹਾ ਪ੍ਰਧਾਨ ਸ੍ਰੀ ਪ੍ਰੇਮ ਅਰੋੜਾ,ਜਿਲ੍ਹਾ ਪ੍ਰਧਾਨ ਬੀ ਜੇ ਪੀ ਮੱਖਣ ਜੀ, ਯੂਥ ਵਿੰਗ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਯੂਥ ਵਿੰਗ ਸ਼ਹਿਰੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਜਿਲ੍ਹਾ ਪ੍ਰਧਾਨ BC ਵਿੰਗ ਗੁਰਮੇਲ ਸਿੰਘ ਠੇਕੇਦਾਰ, ਜਿਲ੍ਹਾ ਪ੍ਰਧਾਨ SC ਵਿੰਗ ਰੰਗੀ ਖਾਰਾ, ਤਰਸੇਮ ਮਿੱਡਾ ਸਰਕਲ ਪ੍ਰਧਾਨ ਮਾਨਸਾ, ਗੁਰਪ੍ਰੀਤ ਸਿੰਘ ਸਿੱਧੂ ਸਰਕਲ ਪ੍ਰਧਾਨ ਮਾਨਸਾ , ਬਲਬੀਰ ਸਿੰਘ ਬੀਰੋਕੇ, ਬਲਦੇਵ ਸਿੰਘ ਮਾਖਾ, ਸੁਰਜੀਤ ਸਿੰਘ ਕੋਟਲੱਲੂ, ਭੁਰਭੂਰ ਸਿੰਘ ਅਤਲਾ, ਬਲਜੀਤ ਸਿੰਘ ਅਤਲਾ, ਭੋਲਾ ਕੋਟਲੀ, ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸਿਮਰਜੀਤ ਕੌਰ ਸਿਮੀ, ਸੁਖਦੇਵ ਸਿੰਘ ਚੇਨੇਵਾਲਾ, ਜਗਦੀਪ ਸਿੰਘ ਚੇਅਰਮੈਨ, ਬਿੱਟੂ ਚੋਧਰੀ, ਬਲਮ ਸਿੰਘ ਕਲੀਪੁਰ, ਜੋਗਾ ਸਿੰਘ, ਰੂਬਲ ਭੀਖੀ ਆਤਮਜੀਤ ਸਿੰਘ ਕਾਲਾ , ਜਗਪ੍ਰੀਤ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਝੱਬਰ ਮੈਬਰ ਸ਼੍ਰੋਮਣੀ ਕਮੇਟੀ, ਮਿੱਠੂ ਸਿੰਘ ਕਾਹਨੇਕੇ ਮੈਬਰ ਸ਼੍ਰੋਮਣੀ ਕਮੇਟੀ, ਜਸਵਿੰਦਰ ਸਿੰਘ ਚਕੇਰੀਆਂ, ਬੱਬੀ ਰੋਮਾਣਾ ਆਦਿ ਹਾਜਰ ਸਨ।





















