
ਚੰਡੀਗੜ੍ਹ 15 ਜੂਨ – ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਵਿਰੁੱਧ ਭੱਦੀ ਸ਼ਬਦਾਵਲੀ ਬੋਲ ਕੇ ਕੀਤੀ ਗਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਤੋਂ ਬਾਅਦ ਜਿੱਥੇ ਪੰਜਾਬ ਭਰ ਦੇ ਪੱਤਰਕਾਰਾਂ ਚ ਸਿੱਧੂ ਮੂਸੇ ਵਾਲਾ ਵਿਰੁੱਧ ਰੋਸ ਦੀ ਲਹਿਰ ਹੈ ।
ਉੱਥੇ ਪੱਤਰਕਾਰਾਂ ਦੀ ਚੰਡੀਗੜ੍ਹ ਸਥਿਤ ਜਥੇਬੰਦੀ “ਅਵਾਮ” ਦੇ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਤੇ ਜਨਰਲ ਸਕੱਤਰ ਵਿਸ਼ਾਲ ਅੰਗਰੀਸ਼ ਦੀ ਅਗਵਾਈ ਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਵਫਦ ਮਿਲਿਆ। ਇਸ ਮੌਕੇ ਪੱਤਰਕਾਰਾਂ ਦੇ ਵਫ਼ਦ ਨੇ ਡੀਜੀਪੀ ਨੂੰ ਵਿਵਾਦਿਤ ਗਾਇਕ ਮੂਸੇ ਵਾਲਾ ਵਿਰੁੱਧ ਸਖਤ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ । ਡੀਜੀਪੀ ਦਿਨਕਰ ਗੁਪਤਾ ਨੇ ਤੁਰੰਤ ਐਸਐਸਪੀ ਮਾਨਸਾ ਨੂੰ ਸਿੱਧੂ ਮੂਸੇ ਵਾਲਾ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ । ਡੀਜੀਪੀ ਵੱਲੋਂ ਸਮੇਂ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪੱਤਰਕਾਰਤਾ ਡੈਮੋਕਰੇਸੀ ਦਾ ਚੌਥਾ ਥੰਮ ਹੈ । ਇਸ ਲਈ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਾਲੀ ਸਮੁੱਚੀ ਪੱਤਰਕਾਰਤਾ ਖਿਲਾਫ ਅਜਿਹੀਆਂ ਕਾਰਵਾਈਆਂ ਕਦਾਚਿਤ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ । ਇਸ ਮੌਕੇ ਵਫਦ ਚ ਬਿਕਰਮਜੀਤ ਸਿੰਘ ਮਾਨ ”ਅਜੀਤ” , ਰਮਨਜੀਤ ਸਿੰਘ “ਜਗ ਬਾਣੀ” , “ਖ਼ਬਰ ਵਾਲੇ ਡਾਟ ਕਾਮ” ਦੇ ਸੰਪਾਦਕ ਪਰਮਿੰਦਰ ਸਿੰਘ ਜੱਟਪੁਰੀ ਸ਼ਾਮਲ ਸਨ ।





















