ਚੰਡੀਗੜ੍ਹ 10 ਜੂਨ( ਵਿਸ਼ਵ ਵਾਰਤਾ): ਲਾਕਡਾਊਨ ਤਹਿਤ ਪੰਜਾਬ-ਹਰਿਆਣਾ ਹੱਦ ਉਪਰ ਲਗਾਏ ਨਾਕੇ ‘ਤੇ ਤਾਇਨਾਤ ਏਐੱਸਆਈ ਕੁਲਦੀਪ ਸਿੰਘ (52) ਦੀ ਭਾਖੜਾ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਡੀਐੱਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਕੁਲਦੀਪ ਸਿੰਘ ਝੁਨੀਰ ਨੇੜਲੇ ਪਿੰਡ ਸਾਹਨੇਵਾਲੀ ਦਾ ਰਹਿਣ ਵਾਲਾ ਸੀ। ਡਿਊਟੀ ਦੌਰਾਨ ਜਟਾਣਾ ਤੋਂ ਰੋੜੀ (ਹਰਿਆਣਾ) ਨੂੰ ਜਾਣ ਵਾਲੀ ਸੜਕ ਉੱਪਰ ਨਾਕੇ ‘ਤੇ ਤਾਇਨਾਤ ਸੀ। ਜਦੋਂ ਕਿ ਨੇੜੇ ਪੈਂਦੀ ਭਾਖੜਾ ਨਹਿਰ ਤੋਂ ਪਾਣੀ ਲੈਣ ਲਈ ਗਿਆ ਸੀ। ਉੱਥੇ ਉਸ ਦਾ ਪੈਰ ਫਿਸਲਣ ਕਾਰਨ ਨਹਿਰ ਵਿੱਚ ਡਿੱਗ ਗਿਆ। ਨੇੜੇ ਖੜ੍ਹੇ ਲੋਕਾਂ ਵੱਲੋਂ ਉਸ ਨੂੰ ਜਲਦੀ ਹੀ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਸਰਦੂਲਗੜ੍ਹ ਵਿਖੇ ਭੇਜ ਦਿੱਤਾ ਗਿਆ ਹੈ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...