– ਸਿਵਲ ਹਸਪਤਾਲ ਬੁਢਲਾਡਾ ਤੋਂ ਬਾਅਦ ਮਾਨਸਾ ਕੀਤਾ ਰੈਫਰ
ਮਾਨਸਾ, 17 ਨਵੰਬਰ (ਵਿਸ਼ਵ ਵਾਰਤਾ)- ਅੱਜ ਬੁਢਲਾਡਾ ਦੇ ਪਿੱਡ ਦਰੀਆਪੁਰ ਲਾਗੇ ਪੁਲੀਸ ਦੇ ਡਰੋਂ ਤਿੱਨ ਨੌਜਵਾਨਾਂ ਨੇ ਚੱਲਦੀ ਆਭਾ ਐਕਸਪਰੈਸ ਗੱਡੀ *ਚੋਂ ਛਾਲਾਂ ਮਾਰ ਦਿੱਤੀਆਂ, ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਬੁਢਲਾਡਾ ਹਸਪਤਾਲ ਦਾਖਿਲ ਕਰਵਾਉਣ ਤੋਂਂ ਬਾਅਦ ਉਸਨੂੰ ਮਾਨਸਾ ਹਸਪਤਾਲ ਰੈਫਰ ਕੀਤਾ ਗਿਆ, ਜਿਥੇ ਉਸਦੀ ਹਾਲਤ ਬੇਹੱਦ ਗੱਭੀਰ ਬਣੀ ਹੋਈ ਹੈ| ਉਸਨੂੰ ਰਾਹਗੀਰਾਂ ਤੇ ਫਿਰ ਰੇਲਵੇ ਪੁਲੀਸ ਨੇ ਚੁੱਕਕੇ ਹਸਪਤਾਲ ਦਾਖਿਲ ਕਰਵਾਇਆ| ਰੇਲਵੇ ਪੁਲੀਸ ਨੇ ਆਪਣੀ ਕਾਰਵਾਈ ਕਰਦਿਆਂ ਮਿ੍ਤਰਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੱ ਇਸ ਦੀ ਸੂਚਨਾ ਦੇ ਦਿੱਤੀ ਹੈ|
ਜਾਣਕਾਰੀ ਅਨੁਸਾਰ ਦੇਰੀ ਨਾਲ ਚੱਲ ਰਹੀ ਉਦਿਆਨ ਆਭਾ ਐਕਸਪਰੈਸ ਸ਼ੁਕਰਵਾਰ ਦੀ ਦੁਪਹਿਰ ਜਦ ਜਾਖਲ ਪਾਸਿਓ ਬੁਢਲਾਡਾ ਵੱਲ ਆ ਰਹੀ ਸੀ ਤਾਂ ਇਸ ਵਿਚ ਸਵਾਰ ਤਿੱਨ ਦੋਸਤ ਗੁਰਪਰੀਤ ਸਿੱਘ ਪੁੱਤਰ ਅੰਗਰੇਜ਼ ਸਿੱਘ ਵਾਸੀ ਸਿਵੀਆਂ ੦ਿਲ੍ਹਾ ਬਠਿੱਡਾ, ਬਾਗੀ ਸਿੱਘ ਪੁੱਤਰ ਪ®ੇਮ ਸਿੱਘ ਵਾਸੀ ਬੀੜ ੦ਿਲਾ ਬਠਿੱਡਾ ਤੇ ਦੀਪੂ ਸਿੱਘ ਵਾਸੀ ਪਿੱਡ ਘੁੱਦਾ ੦ਿਲ੍ਹਾ ਬਠਿੱਡਾ ਚੱਲਦੀ ਗੱਡੀ ਵਿਚੋਂ ਕੋਈ ਨ੍ਹਾ ਪਤਾ ਆਦਿ ਕਰ ਰਹੇ ਸਨ| ਇਸ ਦੌਰਾਨ ਇਸ ਸਟ੍ਹੇਨ ਤੋਂ ਕੁੱਝ ਪੁਲੀਸ ਕਰਮਚਾਰੀ ਗੱਡੀ ਵਿਚ ਚੜੇ, ਜਿੱਨਾਂ ਨੂੰ ਦੇਖਕੇ ਇਹ ਨੌਜਵਾਨ ਡਰ ਗਏ| ਉਨ੍ਹਾਂ ਨੂੱ ਜਾਪਿਆਂ ਕਿ ਪੁਲੀਸ ਉਨਾਂ ਨੂੱ ਫੜੇਗੀ, ਜਿਸ ਤੋਂ ਡਰਕੇ ਉਨਾਂ ਤਿੱਨੇ ਨੌਜਵਾਨਾਂ ਨੇ ਚੱਲਦੀ ਉਦਿਆਨ ਆਭਾ ਐਕਸਪਰੈਸ ਚੋਂ ਪਿੱਡ ਦਰੀਆਪੁਰ ਲਾਗੇ ਛਾਲਾਂ ਮਾਰ ਦਿੱਤੀਆਂ| ਉਹ ਜਦ ਗੱਡੀ ਚੋਂ ਟਰੈਕ ਤੇ ਡਿੱਗੇ ਤਾਂ ਉਨ੍ਹਾਂ ਵਿਚੋਂ ਬਾਗੀ ਸਿੱਘ ਤੇ ਦੀਪੂ ਸਿੱਘ ਦੀ ਮੌਕੇ *ਤੇ ਹੀ ਮੌਤ ਹੋ ਗਈ, ਜਦੋਂ ਕਿ ਗੁਰਪ®ੀਤ ਸਿੱਘ ਗੱਭੀਰ ਰੂਪ ਵਿਚ ੦ਖਮੀ ਹੋ ਗਿਆ| ਉਸ ਨੂੱ ਬੁਢਲਾਡਾ ਦੇ ਹਸਪਤਾਲ ਦਾਖਿਲ ਕਰਵਾਉਣ ਤੋਂ ਬਾਅਦ ਮਾਨਸਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਉਸਦੀ ਹਾਲਤ ਬੇਹੱਦ ਗੱਭੀਰ ਬਣੀ ਹੋਈ ਹੈ|
ਰੇਲਵੇ ਪੁਲੀਸ ਚੋਂਕੀ ਦੇ ਸਬ ਇੱਸਪੈਕਟਰ ਗੁਰਮੇਲ ਸਿੱਘ ਨੇ ਦੱਸਿਆ ਕਿ ਪੁਲੀਸ ਦੇ ਡਰੋਂ ਉਕਤ ਨੌਜਵਾਨਾਂ ਨੇ ਚੱਲਦੀ ਗੱਡੀ ਵਿਚੋਂ ਛਾਲਾਂ ਮਾਰੀਆਂ, ਜਿੱਨ੍ਹਾਂ ਵਿਚੋਂ ਦੋ ਨੌਜਵਾਨਾਂ ਦੀ ਮੋਤ ਹੋ ਗਈ ਹੈ ਤੇ ਇਕ ਗੱਭੀਰ ਜ਼ਖਮੀ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਰੇਲਵੇ ਪੁਲੀਸ ਵੱਲੋਂ ਆਪਣੀ ਕਾਰਵਾਈ ਕਰਦਿਆਂ ਮਿ®ਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੱ ਸੂਚਿਤ ਕੀਤਾ ਗਿਆ ਹੈ|
ਫੋਟੋ ਕੈਪਸ਼ਨ: ਮਾਨਸਾ ਦੇ ਸਿਵਲ ਹਸਪਤਾਲ ਵਿਖੇ ਜਖਮੀ ਨੌਜਵਾਨ ਦੇ ਬਿਆਨ ਲੈ ਰਹੇ ਪੁਲੀਸ ਅਧਿਕਾਰੀ|