ਸ਼ਹਿਰੀਆਂ ਨੂੰ ਕੀਤਾ ਜਾ ਰਿਹਾ ਜਲੀਲ
ਨਗਰ ਸੁਧਾਰ ਸਭਾ ਨੇ ਦਿੱਤਾ ਮੰਗ ਪੱਤਰ
ਬੁਢਲਾਡਾ 6 ਜੂਨ ( ਵਿਸ਼ਵ ਵਾਰਤਾ )-ਸਥਾਨਕ ਸ਼ਹਿਰ ਦੀ ਨਗਰ ਸੁਧਾਰ ਸਭਾ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿੱਚ ਪੁਲਿਸ ਮੁਲਾਜਮਾਂ ਵੱਲੋਂ ਚਲਾਨਾਂ ਦੀ ਆੜ ਵਿੱਚ ਕੀਤੇ ਜਾ ਰਹੇ ਤੰਗ ਪ੍ਰੇਸ਼ਾਨ ਨੂੰ ਲੈ ਕੇ ਡੀ ਐਸ ਪੀ ਬੁਢਲਾਡਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਸਭਾ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਆਮ ਲੋਕਾਂ ਦੀ ਸ਼ਿਕਾਇਤ ਹੈ ਕਿ ਪੁਲਿਸ ਦੇ ਕੁਝ ਮੁਲਾਜਮ ਅਤੇ ਏ ਐਸ ਆਈ ਸ਼ਹਿਰ ਦੇ ਲੋਕਾਂ, ਦੁਕਾਨਦਾਰਾਂ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮਾਨਸਿਕ ਤੋਰ ਤੇ ਪ੍ਰੇਸ਼ਾਨ ਅਤੇ ਜਨਤਕ ਤੌਰ ਤੇ ਜਲੀਲ ਕਰ ਰਿਹਾ ਹੈ। ਉਸ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਸਭਾ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਲੋਕ ਇਸ ਜੰਗ ਵਿੱਚ ਲੜਾਈ ਲੜ ਰਹੇ ਹਨ ਅਤੇ ਆਮ ਜਨਤਾ ਕਰਫਿੳ, ਲੌਕਡਾਊਨ ਅਤੇ ਅਨਲਾਕ ਦੌਰਾਨ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇ ਰਹੇ ਹਨ। ਪਰੰਤੂ ਕੁੱਝ ਸਮਾਂ ਪਹਿਲਾਂ ਮਾਨਸਾ ਤੋਂ ਬਦਲ ਕੇ ਆਏ ਏ ਐਸ ਆਈ ਅਤੇ ਕੁੱਝ ਹੋਰ ਮੁਲਾਜ਼ਮਾਂ ਨੇ ਆਪਣੀ ਭੱਦੀ ਸ਼ਬਦਾਵਲੀ ਕਾਰਨ ਜਿੱਥੇ ਲੋਕਾਂ ਦੇ ਮਨ੍ਹਾ ਵਿੱਚ ਪੁਲਿਸ ਦੇ ਕੀਤੇ ਕੰਮਾਂ ਦੀ ਸਲਾਘਾ ਦੀ ਗੂੰਜ ਹੁਣ ਲੋਕਾਂ ਨੂੰ ਚੁੰਬਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਾਜਮ ਦੁਕਾਨਾਂ ਵਿੱਚ ਅੰਦਰ ਵੜਕੇ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਬੇਇੱਜ਼ਤ ਤੇ ਜਲੀਲ ਕਰਦੇ ਹਨ, ਬਿਨਾਂ ਵਜ੍ਹਾ ਚਲਾਨ ਕੱਟੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਕਰੋਨਾ ਦੇ ਮੱਦੇਨਜਰ ਸ਼ਹਿਰ ਦੇ ਦੋਵੇਂ ਥਾਣਿਆਂ ਦੇ ਮੁਲਾਜ਼ਮਾਂ ਵੱਲੋਂ ਵੀ 22 ਮਾਰਚ ਤੋਂ ਡਿਊਟੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਪਰ ਕਿਸੇ ਵਿਅਕਤੀ- ਸ਼ਹਿਰੀ ਨੂੰ ਇਨਾਂ ਦੋਵੇਂ ਥਾਣਿਆਂ ਦੇ ਮੁਲਾਜ਼ਮਾਂ ਤੋਂ ਕੋਈ ਦਿੱਕਤ ਨਹੀਂ ਹੈ। ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਆਰਥਿਕ ਮੰਦੀ ਕਾਰਨ ਦੁਕਾਨਦਾਰ, ਵਪਾਰੀ ਅਤੇ ਆਮ ਲੋਕ ਕਾਫ਼ੀ ਔਖੇ ਸਮੇਂ ਵਿੱਚੋਂ ਗੁਜਰ ਰਹੇ ਹਨ ।ਉਨਾਂ ਕਿਹਾ ਕਿ ਉਕਤ ਅਧਿਕਾਰੀ ਅਤੇ ਸਬੰਧਤ ਮੁਲਾਜ਼ਮਾਂ ਕਰਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧੱਕੇਸ਼ਾਹੀ ਨੂੰ ਫੌਰੀ ਨੱਥ ਨਾ ਪਾਈ ਗਈ ਤਾਂ ਮਜਬੂਰਨ ਨਗਰ ਸੁਧਾਰ ਸਭਾ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਵਫਦ ਵਿੱਚ ਸਭਾ ਦੇ ਆਗੂ ਪ੍ਰੇਮ ਸਿੰਘ ਦੋਦੜਾ, ਸੇਵਾਮੁਕਤ ਹੌਲਦਾਰ ਅਵਤਾਰ ਸਿੰਘ , ਬਲਵਿੰਦਰ ਸਿੰਘ ਭੋਲਾ (ਕਣਕਵਾਲੀਆ), ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤਪਾਲ ਸਿੰਘ, ਐਡਵੋਕੇਟ ਸੁਸ਼ੀਲ ਬਾਂਸਲ ਸ਼ਾਮਲ ਸਨ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਇਸ ਮਹਾਮਾਰੀ ਦੀ ਜੰਗ ਲਈ ਪੁਲਿਸ ਵੱਲੋਂ ਕੀਤੇ ਕੰਮਾ ਦੀ ਪ੍ਰਸੰਸਾ ਵੀ ਕੀਤੀ।
5000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਚੰਡੀਗੜ, 20 ਅਪ੍ਰੈਲ, 2024( ਵਿਸ਼ਵ ਵਾਰਤਾ )-- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ...