ਬੁਢਲਾਡਾ 5, ਜੂਨ( ਵਿਸ਼ਵ ਵਾਰਤਾ): ਫੇਸਬੁੱਕ ਤੇ ਜਾਅਲੀ ਆਈ ਡੀ ਬਣਾ ਕੇ ਲੜਕੀ ਦੀਆਂ ਅਸ਼ਲੀਲ ਫੋਟੋਆਂ ਤਿਆਰ ਕਰਕੇ ਵਾਇਰਲ ਕਰਨ ਵਾਲੇ ਮਨਚਲੇ ਨੌਜਵਾਨ ਨੂੰ ਸਿਟੀ ਪੁਲਿਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਇੱਕ ਨੌਜਵਾਨ ਲੜਕੀ ਨੇ ਐਸ ਐਸ ਪੀ ਮਾਨਸਾ ਸਾਇਬਰ ਕ੍ਰਾਈਮ ਸੈੱਲ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਗਿਆ ਹੈ ਕਿ ਸ਼ਹਿਰ ਦੇ ਨੌਜਵਾਨ ਵੱਲੋਂ ਜਾਅਲੀ ਫੇਸਬੁੱਕ ਆਈ ਡੀ ਬਣਾ ਕੇ ਉਸਦੀਆਂ ਅਸ਼ਲੀਲ ਫੋਟੋਆਂ ਤਿਆਰ ਕਰਕੇ ਵਾਇਰਲ ਕਰ ਦਿੱਤੀਆ ਅਤੇ ਸਰਬਜੀਤ ਕੋਰ ਵਰਸਿਸ ਸਿੰਘ ਦੇ ਗਰੁੱਪ ਵਿੱਚ ਹੋਈਆ ਵਾਈਰਲ ਫੋਟੋਆਂ ਸੰਬੰਧੀ ਜਦੋਂ ਮੈਨੂੰ ਕਿਸੇ ਨੇ ਦੱਸਿਆ ਤਾਂ ਮੇਰੇ ਹੋਸ਼ ਉੱਡ ਗਏ ਪਰ ਲਾਕਡਾਊਨ ਅਤੇ ਕਰਫਿਊ ਹੋਣ ਕਾਰਨ ਪੁਲਿਸ ਤੱਕ ਸਮੇਂ ਸਿਰ ਪਹੁੰਚ ਨਾ ਕਰ ਸਕੀ. ਇਸ ਦੌਰਾਨ ਓਪਰੋਕਤ ਨੌਜਵਾਨ ਵੱਲੋਂ ਫੇਸਬੱੁਕ ਆਈ ਡੀ ਤੋਂ ਫੋਟੋਆਂ ਡਿਲੀਟ ਕਰ ਦਿੱਤੀਆਂ. ਐਸ ਐਚ ਓ ਸਿਟੀ ਬੁਢਲਾਡਾ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆਕਿ ਸਾਇਬਰ ਕਰਾਇਮ ਵੱਲੋਂ ਕੀਤੀ ਪੜਤਾਲ ਉਪਰੰਤ ਸ਼ਹਿਰ ਦੇ ਵਾਰਡ ਨੰਬਰ 7 ਦਾ ਵਸਨੀਕ ਰਵੀ ਗਰਗ ਪੁੱਤਰ ਰਾਧੇ ਸ਼ਿਆਮ ਜਿਸ ਵੱਲੋਂ ਫੋਟੋਆ ਫੇਸਬੁੱਕ ਤੇ ਅਪਲੋਡ ਕੀਤੀਆਂ ਗਈਆ ਸਨ ਦੇ ਖਿਲਾਫ ਧਾਰਾ 66 ਸੀ, 67, 67 ਏ ਆਈ ਟੀ ਐਕਟ 2000 ਅਤੇ 509 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਅਤੇ ਇਸਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ.
ਪੁਸ਼ਪਾ 2-ਦ ਰੂਲ ਦਾ ਪਹਿਲਾ ਗੀਤ ਰਿਲੀਜ਼
ਪੁਸ਼ਪਾ 2-ਦ ਰੂਲ ਦਾ ਪਹਿਲਾ ਗੀਤ ਰਿਲੀਜ਼ ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ ਪੁਸ਼ਪਾ 2- ਦ ਰੂਲ ਦਾ...