ਚੰਡੀਗੜ੍ਹ, ਕਿਸਾਨਾਂ ਸਮੇਤ ਸਾਰੀਆਂ ਦੇ ਲਈ ਚੰਗੀ ਖਬਰ ਹੈ ਕਿ ਹੁਣ ਕੇਂਦਰ ਸਰਕਾਰ ਪਰਾਲੀ ਦੀ ਖਰੀਦ ਕਰੇਗੀ | ਬੀਤੇ ਦਿਨ੍ਹੀਂ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਵੱਖ-ਵੱਖ ਕੇਂਦਰੀ ਮੰਤਰੀਆਂ ਨੂੰ ਮਿਲਕੇ ਪਰਾਲੀ ਦੇ ਨਿਪਟਾਰੇ ਵਿਚ ਕਿਸਾਨਾਂ ਨੂੰ ਰਾਹਤ ਕਿਵੇਂ ਮਿਲੇ ਇਸ ‘ਤੇ ਚਰਚਾ ਕੀਤੀ | ਇਸਦੇ ਲਈ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਮੰਤੀ ਓਮ ਪ੍ਰਕਾਸ਼ ਧਨਖੜ ਨੇ ਤਾਂ ਕੇਂਦਰ ਮੰਤਰੀਆਂ ਨੂੰ ਪੱਤਰ ਵੀ ਲਿਖੇ ਸਨ | ਹੁਣ ਉਹ ਪਹਿਰ ਰੰਗ ਲਿਆਈ ਹੈ ਕੇਂਦਰੀ ਉਰਜ਼ਾ ਮੰਤਰੀ ਆਰ ਕੇ ਸਿੰਘ ਨੇ ਪਰਾਲੀ ਦਾ ਪ੍ਰਯੋਗ ਬਿਜਲੀ ਬਨਾਉਣ ਵਿਚ ਕੀਤੇ ਜਾਣ ਦੇ ਮੰਤਵ ਨਾਲ ਇਹ ਖਰੀਦ ਕਰਨ ਦਾ ਫੈਸਲਾ ਲਿਆ | ਜਿਸਤੋਂ ਬਾਅਦ ਸਾਂਪਲਾ ਅਤੇ ਧਨਖੜ ਨੇ ਕੇਂਦਰੀ ਮੰਤਰੀ ਆਰ ਕੇ ਸਿੰਘ ਨੂੰ ਇਸ ਕਦਮ ਦੇ ਲਈ ਵਧਾਈ ਦਿੱਤੀ |
ਭਾਜਪਾ ਪੰਜਾਬ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ 550 ਰੁੱਪਏ ਪ੍ਰਤੀ ਕੁਵਿੰਟਲ ਦੀ ਦਰ ਨਾਲ ਖਰੀਦ ਕਰੇਗੀ | ਕੇਂਦਰ ਸਰਕਾਰ ਨੇ ਝੋਨੇ ਦਾ ਭਾਅ 1550 ਰੁੱਪਏ ਐਲਾਨਿਆ ਹੈ | ਇਸ ਲਿਹਾਜ ਨਾਲ ਕਿਸਾਨਾਂ ਨੂੰ ਇਕ ਤਰ੍ਹਾਂ ਨਾਲ ਪ੍ਰਤੀ ਕੁਵਿੰਟਲ 2100 ਰੁੱਪਏ ਮਿਲੇਗਾ |
ਜੋਸ਼ੀ ਨੇ ਕਿਹਾ ਕਿ ਇਯ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹਰ ਸੰਭਵ ਵੱਧੀਆ ਕਾਰਜ਼ ਕਰ ਰਹੀ ਹੈ |
ਜ਼ਿਕਰਯੋਗ ਹੈ ਕਿ ਪਰਾਲੀ ਦਾ ਨਿਪਟਾਨ ਕਿਸਾਨਾਂ ਨੂੰ ਮਹਿੰਗਾ ਪੈਂਦਾ ਹੈ | ਹੁਣ ਕਿਸਾਨਾਂ ਨੂੰ ਪਰਾਲੀ ਦਾ ਵੀ ਦਾਮ ਮਿਲੇਗਾ | ਇਸ ਨਾਲ ਕਿਸਾਨਾਂ ਸਮੇਤ ਸਾਰੀਆਂ ਦਾ ਫਾਇਦਾ ਹੋਵੇਗਾ ਕਿਉਂਕਿ ਜਿੱਥੇ ਕਿਸਾਨਾਂ ਨੂੰ ਵੱਧ ਪੈਸੇ ਮਿਲਣਗੇਂ, ਉਥੇ ਹੀ ਪੰਜਾਬ ਵਿਚ ਪਰਾਲੀ ਨਾਲ ਹੋਣ ਵਾਲੇ ਪ੍ਰਦੁਸ਼ਣ ਤੋਂ ਨਿਜਾਤ ਮਿਲੇਗੀ |
ਪੰਜਾਬ ਭਾਜਪਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਅਤੇ ਉਰਜਾ ਮੰਤਰੀ ਆਰ ਕੇ ਸਿੰਘ ਦਾ ਆਭਾਰ ਜਤਾਇਆ ਹੈ |
ਕਿਸਾਨਾਂ ਨੂੰ ਮਿਲੇਗਾ 13750 ਪ੍ਰਤੀ ਏਕੜ ਦਾ ਫਾਇਦਾ –
ਕਿਸਾਨਾਂ ਦੀ ਪਰਾਲੀ ਖਰੀਦੇ ਜਾਣ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 13 ਹਜ਼ਾਰ ਤੋਂ ਜਿਆਦਾ ਦਾ ਲਾਭ ਹੋਵੇਗਾ | ਪ੍ਰਤੀ ਏਕੜ ਆਮਤੌਰ ‘ਤੇ 25 ਕੁਵਿੰਟਲ ਝੋਨਾ ਹੁੰਦਾ ਹੈ ਅਤੇ ਕਰੀਬ ਇਨ੍ਹਾਂ ਹੀ ਖਰੁੰਦ ਬੱਚਦੀ ਹੈ | ਇਸ ਲਿਹਾਜ ਨਾਲ 25 ਕੁਵਿੰਟਲ ਪਰਾਲੀ ਪ੍ਰਤੀ ਏਕੜ ਹੁੰਦੀ ਹੈ | 550 ਰੁੱਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਰਾਸ਼ੀ 13750 ਰੁੱਪਏ ਪ੍ਰਤੀ ਏਕੜ ਬਣਦੀ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ |
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...