ਬੁਢਲਾਡਾ 3 ਜੂਨ( ਵਿਸ਼ਵ ਵਾਰਤਾ): ਸਿੱਖਿਆ ਵਿਭਾਗ ਵੱਲੋਂ ਸੰਸਾਰ ਦੀ ਸਭ ਤੋਂ ਵੱਡੀ ਆਨਲਾਈਨ ਵੀਡੀਓ ਅੰਬੈਸਡਰ ਆਫ ਹੋਪ ਪ੍ਰਤੀਯੋਗਤਾ ਵਿੱਚ ਮਾਨਸਾ ਜ਼ਿਲ੍ਹੇ ਦੇ ਮਨੂੰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੇ ਚੋਥੀ ਕਲਾਸ ਵਿੱਚ ਪੜਦੇ ਵੰਸ਼ ਗਰਗ ਅਤੇ 7ਵੀ ਕਲਾਸ ਦੇ ਵਿਦਿਆਰਥੀ ਗੁਰਮਨਜੋਤ ਸਿੰਘ ਸੇਖੋਂ ਨੇ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਜਾਣਕਾਰੀ ਅਨੁਸਾਰ ਇਸ ਪ੍ਰਤੀਯੋਗਤਾ ਵਿੱਚ ਇੱਕ ਲੱਖ ਤੋਂ ਵੀ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਸੀ ਜੋ ਕਿ ਇਕ ਵਰਲਡ ਰਿਕਾਰਡ ਹੈ। ਅੱਜ ਪਹਿਲੇ ਬੱਚਿਆਂ ਦੀ ਜਾਰੀ ਕੀਤੀ ਇਸ ਲਿਸਟ ਵਿੱਚ ਮਾਨਸਾ ਜ਼ਿਲ੍ਹੇ ਦੇ ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਵੰਸ਼ ਗਰਗ ਅਤੇ ਐਲੀਮੈਂਟਰੀ ਪੱਧਰ ਦੇ ਵਿਦਿਆਰਥੀ ਗੁਰਮਨਜੋਤ ਸਿੰਘ ਸੇਖੋਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ । ਦੂਸਰੇ ਪਾਸੇ ਵੰਸ਼ ਦੇ ਪਿਤਾ ਰਵਨੀਸ਼ ਕੁਮਾਰ ਅਤੇ ਮਾਤਾ ਗੀਤਾ ਰਾਣੀ ਜੋ ਸਰਕਾਰੀ ਹਾਈ ਸਕੂਲ ਅਹਿਮਦਪੁਰ ਵਿਖੇ ਕੰਪਿਊਟਰ ਅਧਿਆਪਕਾਂ ਹੈ ਅਤੇ ਗੁਰਮਨਜੋਤ ਦੇ ਪਿਤਾ ਡਾ. ਬੂਟਾ ਸਿੰਘ ਸੇਖੋਂ ਜੋ ਕਿ ਡਾਈਟ ਅਹਿਮਦਪੁਰ ਵਿਖੇ ਪਿ੍ਰਸੀਪਲ ਦੇ ਅਹੁਦੇ ਵਜੋਂ ਤਾਇਨਾਤ ਹਨ ਅਤੇ ਮਾਤਾ ਜਤਿੰਦਰ ਕੋਰ ਸੇਖੋ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆ ਦਾ ਪੜ੍ਹਾਈ ਦੇ ਨਾਲ ਨਾਲ ਹੋਰ ਸਹਿ ਵਿੱਦਿਅਕ ਸਰਗਰਮੀਆਂ ਵਿੱਚ ਸ਼ੁਰੂ ਵਿਸ਼ੇਸ਼ ਰੁਚੀ ਰਹੀ ਹੈ। ਉੱਧਰ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਚੇਅਰਮੈਨ ਭਾਰਤ ਭੂਸਨ ਗੁਪਤਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਹੋਣਹਾਰ ਵਿਦਿਆਰਥੀਆਂ ਨੇ ਆਪਣਾ ਨਾਮ ਪਹਿਲੇ ਸਥਾਨਾਂ ਤੇ ਦਰਜ ਕਰਵਾ ਕੇ ਸਕੂਲ ਦਾ ਨਾਮ ਪੂਰੇ ਸੂਬੇ ਅਤੇ ਜਿਲ੍ਹੇ ਵਿੱਚ ਰੋਸ਼ਨ ਕੀਤਾ ਹੈ।