ਜੈਤੋ 1 ਜੂਨ ( ਰਘੂਨੰਦਨ ਪਰਾਸ਼ਰ) ਪ੍ਰਦੀਪ ਅਗਰਵਾਲ ਨੇ ਅੱਜ ਕਾਟਨ ਕਾਰਪੋਰੇਸ਼ਨ ਆਫ ਇੰਡੀਆ ( ਸੀ.ਸੀ.ਆਈ.) ਦੇ ਨਵੇਂ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀ ਐਮ ਡੀ) ਦੇ ਰੂਪ ਵਿਚ ਅਹੁਦਾ ਸੰਭਾਲਿਆ। ਜਾਣਕਾਰੀ ਅਨੁਸਾਰ ਅਗਰਵਾਲ ਨੇ ਸੀ.ਸੀ.ਆਈ. ਦੇ ਚੇਅਰਮੈਨ ਡਾਕਟਰ ਪੀ. ਅਲੀ ਰਾਣੀ ਦੀ ਥਾਂ ਅਹੁਦਾ ਸੰਭਾਲਿਆ ਹੈ ਸੋ 31 ਮਈ ਨੂੰ ਸੇਵਾ-ਮੁਕਤ ਹੋ ਗੲੇ ਹਨ। ਚੇਅਰਮੈਨ ਅਗਰਵਾਲ ਦੀ ਨਿਯੁਕਤੀ ਚਾਰਜ ਸੰਭਾਲਣ ਦੇ ਉਪਰਾਂਤ 30 ਨਵੰਬਰ 2022 ਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਬੀਤੇ ਮਾਰਚ ਮਹੀਨੇ ਦੇ ਦੂਜੇ ਹਫਤੇ ਕਮੇਟੀ ਆਫ ਕੇਬੀਨੇਟ( ਏ.ਸੀ.ਸੀ.) ਨਵੀਂ ਦਿੱਲੀ ਨੇ ਪ੍ਰਦੀਪ ਅਗਰਵਾਲ ਨੂੰ ਭਾਰਤੀ ਕਪਾਹ ਨਿਗਮ ਲਿਮਟਿਡ ਦੇ ਸੀ.ਐਮ.ਡੀ. ਦੀ ਮਨਜ਼ੂਰੀ ਦਿੱਤੀ ਗਈ ਸੀ।






















