ਚੰਡੀਗੜ੍ਹ 31 ਮਈ ( ਵਿਸ਼ਵ ਵਾਰਤਾ)- ਕੁੱਝ ਅਣਪਛਾਤੇ ਵਿਅਕਤੀਆਂ ਨੇ ਚੰਡੀਗੜ੍ਹ – ਪੰਜਾਬ ਦੇ ਇੱਕ ਵੱਡੇ ਸ਼ਰਾਬ ਦੇ ਠੇਕੇਦਾਰ ਅਰਵਿੰਦ ਸਿੰਗਲਾ ਦੀ ਕੋਠੀ ਸੈਕਟਰ 33 ਦੇ ਮਕਾਨ ਨੰਬਰ 1378 ਤੇ ਗੋਲੀਆਂ ਚਲਾਈਆਂ । ਅਣਪਛਾਤੇ ਹਮਲਾਵਰਾਂ ਨੇ ਘੱਟੋ ਘੱਟ 17 ਰਾਊਂਡ ਫ਼ਾਇਰ ਕੀਤੇ ਜਿਸ ਨਾਲ ਘਰ ਦੇ ਬਾਹਰ ਖੜ੍ਹੀ ਕਾਰ ਅਤੇ ਘਰ ਦੇ ਦਰਵਾਜ਼ਿਆਂ, ਖਿੜਕੀਆਂ ਦੇ ਸ਼ੀਸ਼ਿਆਂ ਆਦਿ ਨੂੂੰ ਨੁਕਸਾਨ ਪੁੱਜਾ ਹੈ ਮੌਕੇ ਤੇ ਪੁੁਲਿਸ ਪਹੁੰਚ ਕੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਪਰ ਹਮਲਾਵਾਰ ਪੁਲਿਸ ਨੂੰ ਦੇਖਦਿਆਂ ਮੌਕੇ ਹਮਲਾਵਾਰ ਫਰਾਰ ਹੋਣ ਚ ਕਾਮਯਾਬ ਹੋ ਗਏ । ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।